Home Punjabi News ਸਿਕੰਦਰ ਸਿੰਘ ਮਲੂਕਾ ਵਲੋਂ 14 ਪਿੰਡਾਂ ਨੂੰ 24 ਲੱਖ ਰੁਪਏ ਖਰਾਬੇ ਦੀ...

ਸਿਕੰਦਰ ਸਿੰਘ ਮਲੂਕਾ ਵਲੋਂ 14 ਪਿੰਡਾਂ ਨੂੰ 24 ਲੱਖ ਰੁਪਏ ਖਰਾਬੇ ਦੀ ਰਕਮ ਵਜੋਂ ਵੰਡੇ ਗਏ

0

ਬਠਿੰਡਾ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਰਾਮਪੁਰਾ ਦੇ 14 ਪਿੰਡਾਂ ਦੇ 339 ਨਰਮਾ ਕਿਸਾਨਾਂ ਨੂੰ 24 ਲੱਖ ਰੁਪਏ ਦੀ ਰਕਮ ਖਰਾਬੇ ਦੇ ਮੁਆਵਜ਼ੇ ਵਜੋਂ ਭਗਤਾ ਮਾਰਕੀਟ ਕਮੇਟੀ ਵਿਖੇ ਵੰਡੇ। ਇਸ ਮੌਕੇ ਬੋਲਦਿਆਂ ਮਲੂਕਾ ਨੇ ਕਿਹਾ ਪੰਜਾਬ ਸਰਕਾਰ ਦੁਆਰਾ ਬਠਿੰਡਾ ਜ਼ਿਲ•ੇ ਨੂੰ 114 ਕਰੋੜ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਦਿੱਤੇ ਗਏ ਹਨ। ਇਹ ਰਕਮ ਕਿਸਾਨਾਂ ‘ਚ ਵੰਡੀ ਜਾ ਰਹੀ ਹੈ ਅਤੇ ਬਹੁਤ ਜਲਦ ਸਰਕਾਰ ਵਲੋਂ ਹੋਰ ਸਹਾਇਤਾ ਵੀ ਪਰਾਪਤ ਹੋਵੇਗੀ।
ਇਸ ਮੌਕੇ ‘ਤੇ ਉਨਾਂ ਨੇ ਭਗਤਾ ਬਲਾਕ ਦੇ ਪਿੰਡ ਨਿਉਰ, ਹਮੀਰਗੜ, ਬੁਰਜ ਥਰੋੜ, ਅਕਲੀਆ ਜਲਾਲ, ਗੁਰੂਸਰ, ਭੋਡੀਪੁਰਾ, ਕੌਰ ਸਿੰਘ ਵਾਲਾ, ਹਾਕਮਵਾਲਾ, ਰਾਮੂੰਵਾਲਾ ਅਤੇ ਭਗਤਾ ਭਾਈ ਵਿਖੇ 139 ਕਿਸਾਨਾਂ ਨੂੰ 10 ਲੱਖ ਦੀ ਰਕਮ ਵੰਡੀ। ਇਸੇ ਤਰਾ ਮਲੂਕਾ ਨੇ ਰਾਮਪੁਰਾ ਫੂਲ ਬਲਾਕ ਦੇ 4 ਪਿੰਡਾਂ ‘ਚ 14 ਲੱਖ ਰੁਪਏ ਦੇ ਮੁਆਵਜ਼ੇ ਦੀ ਵੰਡ ਕੀਤੀ। ਇਨਾਂ ਵਿਚ ਪਿੰਡ ਹਰਨਾਮ ਸਿੰਘ ਵਾਲਾ, ਕੈਲੇਕੇ, ਬੁਰਜ ਗਿੱਲ ਅਤੇ ਸਿਧਾਨਾ ਦੇ 200 ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਗਿਆ। ਇਸ ਮੌਕੇ ਉਨਾਂ ਨਾਲ ਐਸ.ਡੀ.ਐਮ.ਰਾਮਪੁਰਾ,ਨਰਿੰਦਰ ਸਿੰਘ ਧਾਲੀਵਾਲ ਵੀ ਮੌਜੂਦ ਸਨ।

Exit mobile version