Home Punjabi News ਸਹਿਕਾਰੀ ਸਭਾਵਾਂ ਵਿੱਚ ਖੇਤੀ ਵਸਤਾਂ ਦੀ ਚੈਕਿੰਗ ਦੌਰਾਨ ਅਣਅਧਿਕਾਰਤ ਖੇਤੀ...

ਸਹਿਕਾਰੀ ਸਭਾਵਾਂ ਵਿੱਚ ਖੇਤੀ ਵਸਤਾਂ ਦੀ ਚੈਕਿੰਗ ਦੌਰਾਨ ਅਣਅਧਿਕਾਰਤ ਖੇਤੀ ਵਸਤਾਂ ਪਾਈਆ ਗਈਆਂ

0

ਫਰੀਦਕੋਟ( Saranjit) ਡਾ. ਮੰਗਲ ਸਿੰਘ ਸੰਧੂ, ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਬਲਜਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਉਡਣਦਸਤੇ ਵੱਲੋਂ ਖੇਤੀ ਵਸਤਾਂ ਦੀ ਗੁਣਵੱਤਾ ਅਤੇ ਸਪਲਾਈ ਚੈੱਕ ਕਰਨ ਲਈ ਕੁਝ ਸਹਿਕਾਰੀ ਸਭਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਅਚਨਚੇਤ ਕੀਤੀ ਗਈ ਚੈਕਿੰਗ ਦੀ ਟੀਮ ਵਿੱਚ ਡਾ. ਕਰਨਜੀਤ ਸਿੰਘ ਗਿੱਲ ਇੰਚਾਰਜ ਫਲਾਇੰਗ ਸੂਕੈਡ, ਡਾ. ਰਣਬੀਰ ਸਿੰਘ ਏ ਡੀ ਓ ਇੰਨਫੋਰਮੈਂਟ ਅਤੇ ਸ੍ ਹਰਜਿੰਦਰ ਸਿੰਘ ਏ ਐਸ ਆਈ ਸ਼ਾਮਿਲ ਸਨ। ਚੈਕਿੰਗ ਦੌਰਾਨ ਪਿੰਡ ਢੀਮਾਂ ਵਾਲੀ, ਵਾਂਦਰ ਜਟਾਣਾ, ਚੱਕ ਕਲਿਆਣ, ਰੱਤੀ ਰੋੜੀ, ਬਸਤੀ ਮਨਜੀਤ ਇੰਦਰ ਪੁਰਾ ਦੀਆਂ ਸਹਿਕਾਰੀ ਸਭਾਵਾਂ ਦਾ ਰਿਕਾਰਡ ਚੈੱਕ ਕਰਦਿਆਂ ਕੁਝ ਉਣਤਾਈਆਂ ਪਾਈਆਂ ਗਈਆ ਅਤੇ ਅਣਅਧਿਕਾਰਤ ਖੇਤੀ ਵਸਤਾਂ ਵੀ ਮੌਜੂਦ ਪਾਈਆ ਗਈਆਂ ਜਿੰਨਾ ਦੇ ਸੈਂਪਲ ਭਰ ਕੇ ਐਕਟ ਅਨੁਸਾਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸ ਮੌਕੇ ਡਾ. ਬਲਜਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਕਰਮਚਾਰੀਆਂ ਨੂੰ ਤਾੜਣਾ ਕਰਦਿਆਂ ਕਿਹਾ ਕਿ ਉਹ ਸਹਿਕਾਰੀ ਸਭਾਵਾਂ ਵਿੱਚ ਸਿਰਫ਼ ਅਧਿਕਾਰਿਤ ਖੇਤੀ ਵਸਤਾਂ ਹੀ ਵੇਚ ਸਕਦੇ ਹਨ। ਉਨਾ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਖਾਦਾਂ, ਬੀਜਾਂ ਅਤੇ ਦਵਾਈਆਂ ਦੇ ਲਾਈਸੈਂਸ ਬਨਾਉਣ ਦੀ ਭਾਵੇਂ ਲੋੜ ਨਹੀਂ ਹੈ ਪਰ ਉਨਾ ਨੂੰ ਆਪਣਾ ਪੂਰਾ ਕਾਰੋਬਾਰ ਖਾਦ ਕੰਟਰੋਲ ਹੁਕਮਤ 1985 ਇਨਸੈਕਟੀਸਾਈਡ ਐਕਟ 1968 ਅਤੇ ਬੀਜ ਕੰਟਰੋਲ ਹੁਕਮ 1983 ਤਹਿਤ ਹੀ ਕਰਨਾ ਹੁੰਦਾ ਹੈ। ਇਸ ਕਰਕੇ ਉਨਾ ਨੂੰ ਸਟਾਕ ਬੋਰਡ, ਸਟਾਕ ਰਜਿਸਟਰ, ਕੰਪਨੀਆਂ ਦੇ ਬਿੱਲ ਅਤੇ ਕਿਸਾਨਾਂ ਨੂੰ ਦੇਣ ਵਾਲੈ ਬਿੱਲ ਆਦਿ ਦਾ ਪੂਰਾ ਰਿਕਾਰਡ ਰੱਖਣਾ ਹੁੰਦਾ ਹੈ। ਭਵਿੱਖ ਵਿੱਚ ਕੋਈ ਵੀ ਕੁਤਾਹੀ ਕਰਨ ਵਾਲਾ ਵਿਅਕਤੀ ਜਾਂ ਸਹਿਕਾਰੀ ਸਭਾਵਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Exit mobile version