Home Punjabi News ਸ਼ਾਨਦਾਰ ਸਭਿਆਚਾਰਕ ਸਮਾਰੋਹ ਦੇ ਨਾਲ ‘ਇਲੀਟ ਕਲੱਬ’ ਮੁੜ ਹੋਇਆ ਆਰੰਭ

ਸ਼ਾਨਦਾਰ ਸਭਿਆਚਾਰਕ ਸਮਾਰੋਹ ਦੇ ਨਾਲ ‘ਇਲੀਟ ਕਲੱਬ’ ਮੁੜ ਹੋਇਆ ਆਰੰਭ

0

ਪਟਿਆਲਾ,: ਅਰਬਨ ਅਸਟੇਟ ਅਤੇ ਇਸਦੇ ਨਾਲ ਲਗਦੀਆਂ ਵੱਖ-ਵੱਖ ਕਲੋਨੀਆਂ ਦੇ ਵਸਨੀਕਾਂ ਨੂੰ ਪਰਿਵਾਰਕ ਸਮਾਰੋਹਾਂ ਲਈ ਮਿਆਰੀ ਸਥਾਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੜ ਸ਼ੁਰੂ ਕੀਤੇ ਗਏ ‘ਇਲੀਟ ਕਲੱਬ’ ਨੂੰ ਇੱਕ ਸ਼ਾਨਦਾਰ ਸਭਿਆਚਾਰਕ ਸਮਾਰੋਹ ਦੌਰਾਨ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਲੋਕਾਂ ਦੇ ਰੂਬਰੂ ਹੁੰਦਿਆਂ ਸ਼੍ ਰੂਜਮ ਨੇ ਕਿਹਾ ਕਿ ਇਹ ਕਲੱਬ ਪਰਿਵਾਰਕ ਤੇ ਸਭਿਆਚਾਰਕ ਗਤੀਵਿਧੀਆਂ ਨੂੰ ਪ੍ਫੁਲਿਤ ਕਰਦੇ ਹੋਏ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਸ਼ਾਨਦਾਰ ਜ਼ਰੀਆ ਸਾਬਤ ਹੋਵੇਗਾ। ਕਲੱਬ ਦੇ ਚੀਫ਼ ਪੈਟਰਨ ਅਤੇ ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਸ. ਮਨਜੀਤ ਸਿੰਘ ਨਾਰੰਗ ਨੇ ਇਲੀਟ ਕਲੱਬ ਵਿੱਚ ਹੋਣ ਵਾਲੀਆਂ ਸਰਗਰਮੀਆਂ ਅਤੇ ਇਥੇ ਮੁਹੱਈਆ ਕਰਵਾਈਆਂ ਗਈਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ। ਉਨਾ ਦੱਸਿਆ ਕਿ ਕਲੱਬ ਵਿੱਚ ਸਥਾਪਤ ਰੈਸਟੋਰੈਂਟ ਇਸ ਦੇ ਮੈਂਬਰਾਂ ਲਈ ਕਿਫਾਇਤੀ ਸਾਬਤ ਹੋਵੇਗਾ। ਉਨਾ ਦੱਸਿਆ ਕਿ ਮਹੀਨਾਵਾਰ ਸਭਿਆਚਾਰਕ ਪਰੋਗਰਾਮਾਂ ਅਤੇ ਖੇਡ ਗਤੀਵਿਧੀਆਂ ਵੀ ਇਸ ਕਲੱਬ ਦਾ ਹਿੱਸਾ ਹੋਣਗੀਆਂ। ਕਲੱਬ ਦੇ ਪ੍ਧਾਨ ਅਤੇ ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ ਨੇ ਕਿਹਾ ਕਿ ਕਰੀਬ ਤਿੰਨ ਸਾਲਾਂ ਦੇ ਸਮੇਂ ਮਗਰੋਂ ਲੋਕਾਂ ਦੀ ਜ਼ੋਰਦਾਰ ਮੰਗ ‘ਤੇ ਆਰੰਭ ਕੀਤੇ ਗਏ ਇਲੀਟ ਕਲੱਬ ਨੂੰ ਮੋਹਰੀ ਕਲੱਬਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ ਅਤੇ ਇਸ ਦੀਆਂ ਸਹੂਲਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾਵੇਗਾ। ਪ੍ਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਪ੍ਸਿੱਧ ਅਦਾਕਾਰ ਤੇ ਕਾਮੇਡੀਅਨ ਰਾਣਾ ਰਣਬੀਰ ਵੱਲੋਂ ਆਪਣੇ ਵਿਲੱਖਣ ਅੰਦਾਜ਼ ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਗਾਇਕਾਂ ਵੱਲੋਂ ਆਪਣੇ ਗੀਤਾਂ ਨਾਲ ਹਾਜ਼ਰੀ ਲਵਾਈ ਗਈ। ਸਮਾਗਮ ਦੌਰਾਨ ਪ੍ਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ ਰਾਜੇਸ਼ ਤਰਿਪਾਠੀ, ਡਾਇਰੈਕਟਰ ਐਨ.ਜੈਡ.ਸੀ.ਸੀ. ਸ਼੍ ਰਜਿੰਦਰ ਸਿੰਘ ਗਿੱਲ, ਸ਼੍ ਮਨਜੀਤ ਸਿੰਘ ਚੀਮਾ, ਸ਼੍ ਕਰਮਜੀਤ ਸਿੰਘ ਜਟਾਣਾ, ਸ਼੍ ਜੇ.ਕੇ ਬਾਂਸਲ, ਸ਼੍ ਮਨਮੋਹਨ ਅਰੋੜਾ, ਸ਼੍ ਨਵਦੀਪ ਸਿੰਘ, ਸ਼੍ ਬੀ.ਡੀ. ਗੁਪਤਾ, ਸ਼੍ ਅਮਰਜੀਤ ਸਿੰਘ ਵੜੈਚ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਸ. ਪਰਮਜੀਤ ਸਿੰਘ ਪਰਵਾਨਾ ਨੇ ਕੀਤਾ।

Exit mobile version