Home Punjabi News ਵੱਖ ਸਿੱਖ ਜਥੇਬੰਧੀਆ ਦੇ ਸੱਦੇ ਤੇ ਅੱਜ ਫਰੀਦਕੋਟ ਸਹਿਰ ਮੁਕੰਮਲ ਬੰਦ ਪੁਲਿਸ...

ਵੱਖ ਸਿੱਖ ਜਥੇਬੰਧੀਆ ਦੇ ਸੱਦੇ ਤੇ ਅੱਜ ਫਰੀਦਕੋਟ ਸਹਿਰ ਮੁਕੰਮਲ ਬੰਦ ਪੁਲਿਸ ਦੀ ਢੱਲੀ ਕਾਰਗੁਜਾਰੀ ਖਿਲਾਫ ਹੈ ਸਿੱਖ ਸੰਗਤਾਂ ਵਿਚ ਰੋਸ਼

0

ਫਰੀਦਕੋਟ (ਸ਼ਰਨਜੀਤ )ਕਈ ਦਿਨ ਪਹਿਲਾਂ ਫਰੀਦਕੋਟ ਜ਼ਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੁਦੁਆਰਾ ਸਾਹਿਬ ਵਿਚੋਂ ਗੁਰੁ ਗ੍ਰ੍ਥ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਅਤੇ ਅੱਜ ਵੱਖ ਵੱਖ ਸਿੱਖ ਜਥੇਬੰਦੀਆ ਵੱਲੋਂ ਇਸ ਮਾਮਲੇ ਵਿਚ ਫਰੀਦਕੋਟ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਖਿਲਾਫ ਫਰੀਦਕੋਟ ਜ਼ਿਲਾ ਪੂਰਨ ਤੌਰ ਤੇ ਬੰਦ ਰੱਖ ਕੇ ਰੋਸ਼ ਮਾਰਚ ਕੱਢਿਆ ਗਿਆ ਅਤੇ ਦੋਸੀਆ ਖਿਲਾਫ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ,
ਫਰੀਦਕੋਟਜ਼ਿਲੇ ਦੇ ਪਿੰਡ ਬੁਰਜ ਜਾਵਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਸ਼੍ ਗੁਰੁ ਗ੍ਰ੍ਥ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਮਾਮਲਾ ਫਰੀਦਕੋਟ ਪੁਲਿਸ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ, ਬੀਤੇ ਕਈ ਦਿਨਾ ਤੋਂ ਇਹ ਮਾਮਲਾ ਸਿੱਖ ਸੰਗਤ ਵਿਚ ਅਹਿਮ ਮੁੱਦਾ ਬਣਿਆ ਹੋਇਆ ਹੈ ਅਤੇ ਸਿੱਖ ਸੰਗਤਾਂ ਵਿਚ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਵਾਲੇ ਵਿਆਕਤੀਆ ਦਾ ਕੋਈ ਖੁਰਾ ਖੋਜ ਨਾਂ ਲੱਭਣ ਕਾਰਨ ਪੁਲਿਸ ਪ੍ਤੀ ਰੋਸ਼ ਵਧਦਾ ਜਾ ਰਿਹਾ ਹੈ, ਅੱਜ ਸਿੱਖ ਸੰਗਤਾਂ ਵੱਲੋਂ ਪੁਲਿਸ ਦੀ ਢਿੱਲੀ ਅਤੇ ਨਰਾਸਾਜਨ ਕਾਰਗੁਜਾਰੀ ਦੇ ਰੋਸ਼ ਵਜੋਂ ਫਰੀਦਕੋਟ ਜ਼ਿਲਾ ਮੁਕੰਮਲ ਬੰਦ ਰੱਖਿਆ ਗਿਆ ਅਤੇ ਫਰੀਦਕੋਟ ਸਹਿਰ ਵਿਚ ਵਿਸ਼ਾਲ ਰੋਸ਼ ਮਾਰਚ ਕੀਤਾ ਗਿਆ,ਇਸ ਮੌਕੇ ਦੁਕਾਨਾਂ ਖੋਲਣ ਵਾਲੇ ਦੁਕਾਨਦਾਰਾਂ ਨੂੰ ਬੇਨਤੀਆ ਕਰ ਕੇ ਦੁਕਾਨਾਂ ਵੀ ਬੰਦ ਕਰਵਾਈਆ ਗਈਆਂ,ਇਸ ਮੌਕੇ ਗੱਲਬਾਤ ਕਰਦੇ ਹੋਏ ਸਿੱਖ ਆਗੂਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਰੀਬ ੨੦ ਦਿਨ ਬੀਤ ਜਾਣ ਬਾਅਦ ਵੀ ਫਰੀਦਕੋਟ ਪੁਲਿਸ ਦੇ ਹੱਤ ਖਾਲੀ ਹਨ ਅਤੇ ਗੁਰੁ ਗ੍ਰ੍ਥ ਸਾਹਿਬ ਦੇ ਸਰੂਪ ਚੋਰੀ ਕਰਨ ਵਾਲੇ ਦੋਸੀਆਂ ਦਾ ਪੁਲਿਸ ਨੂੰ ਕੋਈ ਥੁਹ ਪਤਾ ਨਹੀਂ ਮਿਲਿਆ,ਇਸ ਮੌਕੇ ਸਿੱਖ ਆਗੂਆ ਨੇ ਇਸ ਘਟਨਾਂ ਨੂੰ ਇਕ ਸਾਜਿਸ਼ ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਦਖਲ ਅੰਦਾਜੀ ਕਰ ਕੇ ਜਲਦ ਗੁਰੁ ਗ੍ਰੰਥ ਸਾਹਿਬ ਦੀ ਚੋਰੀ ਹੋਈ ਬੀੜ ਬ੍ਰਾਮਦ ਨਾਂ ਕਰਵਾਈ ਅਤੇ ਪੁਲਿਸ ਪ੍ਸ਼ਾਸਨ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਾਂ ਲਿਆ ਤਾਂ ਸਿੱਖ ਸੰਗਤਾ ਆਉਣ ਵਾਲੇ ਸਮੇਂ ਵਿਚ ਸੰਘਰਸ ਨੂੰ ਹੋਰ ਤੇਜ ਕਰਨਗੀਆ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਫਰੀਦਕੋਟ ਬਲਵੀਰ ਸਿੰਘ ਨੇ ਕਿਹਾ ਕਿ ਗੁਰੂ ਗ੍ਰ੍ਥ ਸਾਹਿਬ ਦੀ ਬੀੜ ਚੋਰੀ ਮਾਮਲੇ ਨੂੰ ਲੈਕੇ ਅੱਜ ਸਿੱਖ ਜਥੇਬੰਦੀਆ ਵੱਲੋਂ ਫਰੀਦਕੋਟ ਜ਼ਿਲਾ ਬੰਦ ਦੀ ਕਾਲ ਦਿੱਤੀ ਗਈ ਅਤੇ ਅੱਜ ਕਰੀਬ ੭੫ ਪ੍ਰਤੀਸ਼ਤ ਫਰੀਦਕੋਟ ਬੰਦ ਰਿਹਾ , ਉਹਨਾਂ ਕਿਹਾ ਕਿ ਸਰਾ ਮਹੌਲ ਸ਼ਾਤ ਰਿਹਾ । ਇਸ ਮੌਕੇ ਉਹਨਾਂ ਕਿਹਾ ਕਿ ਜਲਦ ਹੀ ਇਸ ਮਾਮਲੇ ਨੂੰ ਨਿਪਟਾ ਲਿਆ ਜਾਵੇਗਾ ਅਤੇ ਦੋਸੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾਂ ਨਾਲ ਨਿਪਟਣ ਲਈ ਜਿਲ੍ਹਾ ਪੁਲਿਸ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਸਨ ਅਤੇ ਵੱਡੀ ਮਾਤਰਾ ਵਿਚ ਪੁਲਿਸ ਦਲਬਲ ਮੌਜੂਦ ਸੀ , ਚਾਹੇ ਕੁਝ ਵੀ ਹੋਵੇ ਪਰ ਇੰਨੇ ਦਿਨਾ ਤੱਕ ਗੁਰੁ ਘਰ ਵਿਚ ਚੋਰੀ ਕਰਨ ਵਾਲਿਆ ਦਾ ਕੋਈ ਖੁਰਾ ਖੋਜ ਨਾਂ ਮਿਲਣਾ ਆਪਣੇ ਆਪਣ ਵਿਚ ਰਹੱਸ ਬਣਿਆ ਹੋਇਆ ਹੈ, ਕਿਉਕਿ ਫਰੀਦਕੋਟ ਪੁਲਿਸ ਵੱਲੋਂ ਗੁਰੁ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਵਾਲੇ ਦੋ ਸ਼ੱਕੀ ਪੁਰਸ਼ਾ ਦੇ ਸਕੈਚ ਵੀ ਜਾਰੀ ਕੀਤੇ ਗਏ ਸਨ ਪਰ ਫਿਰ ਵੀ ਪੁਲਿਸ ਦੇ ਹੱਤ ਪੱਲੇ ਕੁਝ ਨਹੀਂ ਪਿਆ ਅਤੇ ਨਾਂ ਹੀ ਪੁਲਿਸ ਕਿਤੋਂ ਚੋਰੀ ਹੋਈ ਬੀੜ ਹੀ ਬ੍ਰਾਮਦ ਕਰ ਸਕੀ ਹੈ , ਜਿਸ ਕਾਰਨ ਇਹ ਮਾਮਲਾ ਹੋਰ ਉਲਝਦਾ ਨਜਰ ਆ ਰਿਹਾ ਹੈ ਹੈ , ਜੇਕਰ ਪੁਲਿਸ ਨੇ ਜਲਦ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਾਂ ਕੀਤੀ ਤਾਂ ਇਹ ਮਾਮਲਾ ਹੋਰ ਤੂਲ ਫੜ੍ਹ ਸਕਦਾ ਹੈ ।

Exit mobile version