Home Punjabi News ਵਿਸ਼ਵ ਵਿਕਲਾਂਗ ਦਿਵਸ ਦੇ ਮੌਕੇ ‘ਤੇ ਅਪਾਹਜ ਬੰਦੀਆਂ ਨੂੰ ਨਕਲੀ ਅੰਗ ਮੁਹੱਈਆ...

ਵਿਸ਼ਵ ਵਿਕਲਾਂਗ ਦਿਵਸ ਦੇ ਮੌਕੇ ‘ਤੇ ਅਪਾਹਜ ਬੰਦੀਆਂ ਨੂੰ ਨਕਲੀ ਅੰਗ ਮੁਹੱਈਆ ਕਰਵਾਏ

0

ਪਟਿਆਲਾ,:ਕੇਂਦਰੀ ਜੇਲ, ਪਟਿਆਲਾ ਵਿਖੇ ਵਿਸ਼ਵ ਵਿਕਲਾਂਗ ਦਿਵਸ ਮਨਾਇਆ ਗਿਆ ਜਿਸ ਵਿੱਚ ਏ.ਡੀ.ਜੀ.ਪੀ. (ਜੇਲ੍), ਪੰਜਾਬ ਸ੍ ਰਾਜਪਾਲ ਮੀਨਾ ਵੱਲੋਂ ਜੇਲ ਵਿੱਚ ਬੰਦ ਅਪਾਹਜ ਬੰਦੀਆਂ ਨੂੰ ਨਕਲੀ ਅੰਗ ਪ੍ਦਾਨ ਕੀਤੇ ਗਏ। ਇਸ ਮੌਕੇ ਸ੍ ਲਖਮਿੰਦਰ ਸਿੰਘ ਜਾਖੜ, ਡੀ.ਆਈ.ਜੀ. (ਜੇਲ) ਪੰਜਾਬ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟ੍ਸਟੀ ਡਾ: ਐਸ.ਪੀ.ਐਸ. ਓਬਰਾਏ ਵੀ ਹਾਜ਼ਰ ਸਨ।
ਇਸ ਮੌਕੇ ਸ਼੍ ਮੀਨਾ ਨੇ ਕਿਹਾ ਕਿ ਬੰਦੀਆਂ ਦੇ ਰਹਿਣ ਸਹਿਣ ਸਬੰਧੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਬੰਦੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਮੇਂ-ਸਮੇਂ ‘ਤੇ ਹੱਲ ਵੀ ਲੱਭਿਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਪਹਿਲਾਂ ਕੈਦੀਆਂ ਨੂੰ 28 ਅਤੇ 42 ਦਿਨ ਦੀ ਛੁੱਟੀ ਪ੍ਵਾਨ ਕੀਤੀ ਜਾਂਦੀ ਸੀ ਜਿਹੜੀ ਕਿ ਹੁਣ ਸਾਰੇ ਕੈਦੀਆਂ ਲਈ 42 ਦਿਨ ਦੀ ਛੁੱਟੀ ਪ੍ਵਾਨ ਕਰ ਦਿੱਤੀ ਗਈ ਹੈ ਅਤੇ ਇਸ ਦੀ ਸ਼ੁਰੂਆਤ ਜਲਦ ਹੀ ਕੀਤੀ ਜਾਵੇਗੀ।
ਇਸ ਦੌਰਾਨ ਜ਼ਿਲਾ ਅੰਗਹੀਣਤਾ ਤੇ ਮੁੜ ਵਸੇਬਾ ਕੇਂਦਰ ਅਤੇ ਰੈਡ ਕਰਾਸ ਦੇ ਮਾਹਿਰ ਡਾਕਟਰਾਂ ਵੱਲੋਂ ਡਾ. ਪਰਿਤਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਲਗਭਗ 30 ਦੇ ਕਰੀਬ ਬੰਦੀਆਂ ਦੀ ਜਾਂਚ ਕੀਤੀ ਗਈ ਅਤੇ ਲਗਭਗ 15 ਬੰਦੀਆਂ ਨੂੰ ਮੌਕੇ ‘ਤੇ ਹੀ ਵੀਲਚੇਅਰ, ਸਟਿਕਸ (ਫੌੜੀਆਂ) ਪਰਦਾਨ ਕੀਤੀਆਂ ਗਈਆਂ। ਇਸ ਮੌਕੇ ਡੀ.ਆਈ.ਜੀ. (ਜੇਲ), ਪੰਜਾਬ ਸ੍ ਲਖਮਿੰਦਰ ਸਿੰਘ ਜਾਖੜ ਨੇ ਵੀ ਸੰਬੋਧਨ ਕੀਤਾ ਅਤੇ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਕੁਝ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੰਚ ਸੰਚਾਲਕ ਦੀ ਭੂਮਿਕਾ ਸ੍ਰੀ ਆਰ.ਕੇ. ਸ਼ਰਮਾ, ਪੰਜਾਬ ਜੇਲ ਟ੍ਰੇਨਿੰਗ ਸਕੂਲ ਪਟਿਆਲਾ ਨੇ ਬਾਖ਼ੂਬੀ ਨਿਭਾਈ ਅਤੇ ਸ੍ ਭੁਪਿੰਦਰਜੀਤ ਸਿੰਘ ਵਿਰਕ, ਸੁਪਰਡੈਂਟ, ਕੇਂਦਰੀ ਜੇਲ, ਪਟਿਆਲਾ ਦੀ ਰਹਿਨੁਮਾਈ ਹੇਠ ਇਸ ਪਰੋਗਰਾਮ ਨੂੰ ਨੇਪਰੇ ਚਾੜਨ ਲਈ ਪੰਜਾਬ ਜੇਲ ਟਰੇਨਿੰਗ ਸਕੂਲ ਦੇ ਪਰਿੰਸੀਪਲ ਸ੍ ਪਰੇਮ ਸਾਗਰ ਸ਼ਰਮਾ, ਵਧੀਕ ਸੁਪਰਡੈਂਟ ਸ੍ਰੀ ਗੁਰਚਰਨ ਸਿੰਘ ਧਾਲੀਵਾਲ, ਡਿਪਟੀ ਸੁਪਰਡੈਂਟ ਸ੍ ਰਮਨਦੀਪ ਸਿੰਘ ਭੰਗੂ ਅਤੇ ਕੇਂਦਰੀ ਜੇਲ, ਪਟਿਆਲਾ ਹਸਪਤਾਲ ਦੇ ਸਮੂਹ ਮੈਡੀਕਲ ਸਟਾਫ਼ ਅਤੇ ਰੋਟਰੀ ਕਲੱਬ (ਮਿਡ ਟਾਊਨ) ਪਟਿਆਲਾ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਪਰੋਗਰਾਮ ਦੇ ਅਖੀਰ ਵਿੱਚ ਕੇਂਦਰੀ ਜੇਲ, ਪਟਿਆਲਾ ਦੇ ਸੁਪਰਡੈਂਟ ਸ੍ ਭੁਪਿੰਦਰਜੀਤ ਸਿੰਘ ਵਿਰਕ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

Exit mobile version