Home Punjabi News ਵਿਭਾਗ ਦੀ ਸਲਾਹ ਮੰਨਣ ਵਾਲੇ ਕਿਸਾਨਾਂ ਦੀ ਨਰਮੇ ਦੀ ਫਸਲ ਅੱਜ ਵੀ...

ਵਿਭਾਗ ਦੀ ਸਲਾਹ ਮੰਨਣ ਵਾਲੇ ਕਿਸਾਨਾਂ ਦੀ ਨਰਮੇ ਦੀ ਫਸਲ ਅੱਜ ਵੀ ਹੈ ਬੰਪਰ

0

ਸ੍ ਮੁਕਤਸਰ ਸਾਹਿਬ,: ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿਚ ਅੱਜ ਵੀ ਨਰਮੇ ਦੀ ਬੰਪਰ ਫਸਲ ਖੜੀ ਹੈ। ਉਨਾਂ ਦੇ ਖੇਤਾਂ ਵਿਚ ਪੂਰੇ ਜੋਬਨ ਤੇ ਖੜੀ ਫਸਲ ਉਨਾਂ ਦੀ ਗੱਲ ਦੀ ਖੁਦ ਗਵਾਹੀ ਦਿੰਦੀ ਹੈ। ਜ਼ਿਲੇ ਵਿਚ ਅਜਿਹੇ ਕਿਸਾਨਾਂ ਦੀ ਵੀ ਕੋਈ ਘਾਟ ਨਹੀਂ ਹੈ ਜੋ ਕਿ ਲਗਾਤਾਰ ਖੇਤਬਾੜੀ ਵਿਭਾਗ ਦੇ ਰਾਬਤੇ ਵਿਚ ਰਹਿ ਕੇ ਉਨਾਂ ਦੀ ਸਲਾਹ ਨਾਲ ਵਿਗਿਆਨਕ ਲੀਹਾਂ ਤੇ ਖੇਤੀ ਕਰਕੇ ਚੰਗੀ ਆਮਦਨ ਪ੍ਰਾਪਤ ਕਰਦੇ ਹਨ।
ਅਜਿਹੇ ਹੀ ਪਿੰਡ ਚਿੱਬੜਾਂਵਾਲੀ ਦੇ ਕਿਸਾਨ ਜਗਜੀਤ ਸਿੰਘ ਜੌਹਰ ਜਿਸ ਦੇ 5 ਏਕੜ ਖੇਤਾਂ ਵਿਚ ਨਰਮੇ ਦੀ ਭਰਪੂਰ ਫਸਲ ਖੜੀ ਹੈ ਆਖਦੇ ਹਨ ਕਿ ਉਨਾਂ ਨੇ ਕਦੇ ਵੀ ਵਿਭਾਗ ਦੀਆਂ ਸਿਫਾਰਸਾਂ ਤੋਂ ਬਾਹਰ ਜਾ ਕੇ ਕੋਈ ਦਵਾਈਆਂ ਦੇ ਮਿਸ਼ਰਣ ਬਣਾ ਕੇ ਨਹੀਂ ਛਿੜਕੀਆਂ। ਉਹ ਆਖਦਾ ਹੈ ਕਿ ਉਸਨੇ ਵਿਭਾਗ ਤੋਂ ਮਿਲੀ ਦਵਾਈ ਓਬਰਾਨ ਤੇ ਦੋਤਾਰਾ ਦੀਆਂ 2 2 ਅਤੇ ਨਿੰਮ ਅਧਾਰਤ ਕੀਟਨਾਸ਼ਕ ਦੀਆਂ 2 ਸਪ੍ਰੇਆਂ ਕੀਤੀਆਂ ਹਨ। ਉਸ ਦੀ ਸਹੀ ਸੰਭਾਲ ਨਾਲ ਇਹ ਸਾਰੀਆਂ ਹੀ ਕਿਸਮਾਂ ਦਾ ਨਰਮਾ ਭਰਪੂਰ ਖੜਾ ਹੈ। ਉਨਾਂ ਅਨੁਸਾਰ ਕਿਸਾਨਾਂ ਨੂੰ ਕੀਟਨਿੰਯਤਰਣ ਲਈ ਏਕੀਕ੍ਰਿਤ ਕੀਟ ਪ੍ਬੰਧਨ ਨੀਤੀ ਅਪਨਾਉਣੀ ਚਾਹੀਦੀ ਹੈ।
12 ਏਕੜ ਵਿਚ ਨਰਮੇ ਦੀ ਖੇਤੀ ਕਰਨ ਵਾਲੇ ਪਿੰਡ ਭਾਗਸਰ ਦੇ ਕਿਸਾਨ ਰਾਜਵਿੰਦਰ ਸਿੰਘ ਨੇ ਵਿਭਾਗ ਦੀਆਂ ਸਿਫਾਰਸਾਂ ਅਨੁਸਾਰ ਓਬਰਾਨ, ਦੋਤਾਰਾ ਤੇ ਟ੍ਰਾੲਜੋਫਾਸ ਦੀ ਸਪ੍ਰੇ ਕੀਤੀ ਹੈ। ਉਹ ਆਖਦਾ ਹੈ ਕਿ ਉਹ ਕੀਟਨਾਸ਼ਕਾਂ ਦਾ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕਰਦਾ ਹੈ ਅਤੇ ਪੂਰਾ ਪਾਣੀ ਵਰਤਦਾ ਹੈ ਜਿਸ ਦੇ ਨਤੀਜੇ ਵਜੋਂ ਚਿੱਟੀ ਮੱਖੀ ਦਾ ਉਸਦੇ ਖੇਤ ਵਿਚ ਕੋਈ ਮਾਰੂ ਹਮਲਾ ਨਹੀਂ ਹੋਇਆ ਹੈ। ਉਨਾਂ ਅਨੁਸਾਰ ਵਿਭਾਗ ਨੇ ਪਹਿਲੀ ਵਾਰ ਲੰਬੇ ਸਮੇਂ ਬਾਅਦ ਸਬਸਿਡੀ ਤੇ ਦਵਾਈ ਉਪਲਬੱਧ ਕਰਵਾ ਕੇ ਕਿਸਾਨਾਂ ਲਈ ਵੱਡੀ ਭਲਾਈ ਦਾ ਕਾਰਜ ਕੀਤਾ ਹੈ।
ਇਸੇ ਹੀ ਪਿੰਡ ਦੇ ਮਹਿੰਦਰ ਸਿੰਘ ਜਿਸ ਨੇ 8 ਏਕੜ ਵਿਚ ਨਰਮੇ ਦੀ ਕਾਸਤ ਕੀਤੀ ਹੈ ਆਖਦਾ ਹੈ ਕਿ ਜੇਕਰ ਕਿਸਾਨ ਇਕੋ ਵੇਲੇ ਕੀਟਨਾਸ਼ਕ ਛਿੜਕਣ ਦਾ ਲਾਭ ਵੱਧ ਹੋ ਸਕਦਾ ਹੈ। ਉਹ ਜਦ ਆਪਣੇ ਖੇਤ ਵਿਚ ਕੀਟਨਾਸ਼ਕ ਛਿੜਕਦਾ ਹੈ ਤਾਂ ਆਪਣੇ ਗੁਆਂਢੀ ਦੀਆਂ ਨਾਲ ਲਗਦੀਆਂ ਲਾਈਨਾ ਤੇ ਵੀ ਛਿੜਕਾ ਕਰ ਦਿੰਦਾ ਹੈ ਤਾਂ ਜੋ ਓਧਰੋਂ ਚਿੱਟੀ ਮੱਖੀ ਦਾ ਹਮਲਾ ਨਾ ਹੋਵੇ ਜਿਸ ਦੇ ਸਾਰਥਕ ਨਤੀਜੇ ਨਿਕਲੇ ਹਨ।
ਇਸੇ ਤਰਾਂ ਪਿੰਡ ਭਾਗਸਰ ਦੇ ਬੇਅੰਤ ਸਿੰਘ ਜਿਸ ਨੇ 5 ਏਕੜ ਵਿਚ ਨਰਮਾ ਲਾਇਆ ਹੈ, ਅਨੁਸਾਰ ਉਸਨੇ ਖਾਦਾਂ ਵੀ ਵਿਭਾਗ ਦੀਆਂ ਸਿਫਾਰਸਾਂ ਅਨੁਸਾਰ ਹੀ ਪਾਈਆਂ ਹਨ। ਉਸ ਅਨੁਸਾਰ ਜਿੰਨਾਂ ਕਿਸਾਨਾਂ ਨੇ ਯੂਰੀਆ ਖਾਦ ਵੱਧ ਪਾਈ ਹੈ ਉਨਾਂ ਦੀ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਵੱਧ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਮੰਗਲ ਸਿੰਘ ਆਖਦੇ ਹਨ ਕਿ ਵਿਭਾਗ ਦੀਆਂ ਸਿਫਾਰਸ਼ਾਂ ਲੰਬੇ ਤਜਰਬੇ ਦੇ ਅਧਾਰ ਤੇ ਕੀਤੀਆਂ ਜਾਂਦੀਆਂ ਹਨ ਅਤੇ ਇੰਨਾਂ ਅਨੁਸਾਰ ਖੇਤੀ ਕਰਨ ਦਾ ਕਿਸਾਨਾਂ ਨੂੰ ਯਕੀਨਨ ਲਾਭ ਹੁੰਦਾ ਹੈ। ਉਨਾਂ ਇਕ ਵਾਰ ਫਿਰ ਦੁਹਰਾਇਆ ਕਿ ਕਿਸਾਨ ਕੀਟਨਾਸ਼ਕਾਂ ਦੇ ਮਿਸ਼ਰਣਾਂ ਦੀ ਵਰਤੋਂ ਨਾ ਕਰਨ, ਸਪ੍ਰੇ ਸਵੇਰੇ ਸ਼ਾਮ ਕਰਨ ਅਤੇ ਕੇਵਲ ਸਿਫਾਰਸ਼ਸੁਦਾ ਜ਼ਹਿਰਾਂ ਦੀ ਵਰਤੋਂ ਕਰਨ ਅਤੇ ਫਸਲ ਨੂੰ ਭਰਪੂਰ ਪਾਣੀ ਦੇਣ ਤਾਂ ਚਿੱਟੀਮੱਖੀ ਦੇ ਹਮਲੇ ਨੂੰ ਹੁਣ ਵੀ ਕਾਬੂ ਕੀਤਾ ਜਾ ਸਕਦਾ ਹੈ। ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਅਨੁਸਾਰ ਵਿਭਾਗ ਨੇ ਕਲਸਟਰ ਪ੍ਦਰਸ਼ਨੀਆਂ ਤਹਿਤ ਮਿਆਰੀ ਦਵਾਈ ਉਪਲਬੱਧ ਕਰਵਾਈ ਹੈ ਅਤੇ ਜਿੰਨਾਂ ਕਿਸਾਨਾਂ ਨੇ ਇਸਦੀ ਸਹੀ ਸਮੇਂ ਸਿਰ ਵਰਤੋਂ ਕੀਤੀ ਹੈ ਉਨਾਂ ਨੂੰ ਇਸਦੇ ਸਾਰਥਕ ਨਤੀਜੇ ਮਿਲੇ ਹਨ। ਇਸ ਮੌਕੇ ਉਨਾਂ ਨਾਲ ਡਾ: ਗਗਨਦੀਪ ਸਿੰਘ ਮਾਨ, ਸਬ ਇੰਸਪੈਕਟਰ ਸਤਿੰਦਰ ਕੁਮਾਰ, ਸ੍ ਗਗਨਦੀਪ ਸਿੰਘ ਸਹਾਇਕ ਟੈਕਨੋਲਜ਼ੀ ਮੈਨੇਜਰ ਵੀ ਹਾਜਰ ਸਨ।

Exit mobile version