Home Punjabi News ਵਾਰਡ ਨੰ:38 ਵਿਚ ਗਲੀ ਵਿਚ ਪੁਰਾਣੀਆਂ ਟਾਇਲਾਂ ਲਗਾਉਣ ਤੋਂ ਭੜਕੇ ਇਲਾਕਾ...

ਵਾਰਡ ਨੰ:38 ਵਿਚ ਗਲੀ ਵਿਚ ਪੁਰਾਣੀਆਂ ਟਾਇਲਾਂ ਲਗਾਉਣ ਤੋਂ ਭੜਕੇ ਇਲਾਕਾ ਨਿਵਾਸੀਆ ਨੇ ਨਗਰ ਨਿਗਮ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

0

ਪਟਿਆਲਾ:ਸ਼ਹਿਰ ਦੇ ਵਾਰਡ ਨੰ:38 ਵਿਚ ਪੁਰਾਣੀ ਪੁਲਸ ਲਾਇਨ ਦੇ ਪਿਛਲੇ ਪਾਸੇ ਸਿੰਗਲਾ ਡੇਅਰੀ ਵਾਲੀ ਗਲੀ ਵਿਚ ਕੁਝ ਥਾਂ ’ਤੇ ਪੁਰਾਣੀਆਂ ਟਾਇਲਾਂ ਹੀ ਲਗਾਉਣ ਤੋਂ ਭੜਕੇ ਮੁਹੱਲਾ ਨਿਵਾਸੀਆਂ ਨੇ ਰੋਸ਼ ਪ੍ਰਦਰਸ਼ਨ ਕੀਤਾ
। ਇਸ ਮੌਕੇ ਮੁਹੱਲਾ ਨਿਵਾਸੀ ਕੁਲਵਿੰਦਰ ਕੌਰ, ਨਰਿੰਦਰ ਸਿੰਘ ਖਾਲਸਾ, ਰੋਸ਼ਨ ਲਾਲ, ਕਰਣ ਖੱਤਰੀ, ਦਿੱਵਿਆ, ਜਸਵਿੰਦਰ ਕੌਰ, ਓਮ ਪ੍ਰਕਾਸ਼ ਆਦਿ ਅਤੇ ਪ੍ਰਧਾਨ ਅਕਾਸ ਬਾਕਸਰ ਨੇ ਦੱਸਿਆ ਕਿ ਇਹ 400 ਮੀਟਰ ਦੀ ਗਲੀ ਹੈ ਅਤੇ ਇਸ ਵਿਚ 180 ਮੀਟਰ ਦੇ ਲਗਭਗ ਪੁਰਾਣੀਆਂ ਟਾਈਲਾਂ ਹੀ ਲਗਾ ਦਿੱਤੀਆਂ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਪੁਰਾਣੀਆਂ ਟਾਇਲਾਂ ਲਗਭਗ 10 ਸਾਲ ਪਹਿਲਾਂ ਲੱਗੀਆਂ ਸਨ, ਜਿਸ ਦੇ ਕਾਰਨ ਉਨ੍ਹਾਂ ਦੀ ਉਮਰ ਪੁਰੀ ਹੋ ਚੁੱਕੀ ਹੈ ਅਤੇ ਜੇਕਰ ਇਨ੍ਹਾ ਫੇਰ ਤੋਂ ਲਗਾ ਦਿੱਤਾ ਜਾਵੇਗਾ ਤਾਂ ਫੇਰ ਹੁਣ ਹੋਰ ਕਿੰਨੀ ਦੇਰ ਚੱਲਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਫੇਰ ਤੋਂ ਪੁਰਾਣੀਆਂ ਟਾਇਲਾਂ ਲਗਾਉਣੀਆਂ ਸਨ ਤਾਂ ਫੇਰ ਪੁੱਟਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਨਵੀਂਆ ਟਾਇਲਾਂ ਲਗਾਈਆਂ ਜਾਣਗੀਆਂ ਪਰ ਜਿਆਦਾਤਰ ਪੁਰਾਣੀਆਂ ਹੀ ਟਾਇਲਾਂ ਲਗਾ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਗਲੀ ਵਿਚ ਸਮੁੱਚੀਆਂ ਨਵੀਂਆਂ ਟਾਇਲਾਂ ਹੀ ਲਗਾਈਆਂ ਜਾਣ ਤਾਂ ਕਿ ਉਨ੍ਹਾਂ ਅਗਲੇ ਕੁਝ ਸਾਲ ਤਾਂ ਠੀਕ ਲੰਘ ਜਾਣ ਨਹੀਂ ਤਾਂ ਫੇਰ ਤੋਂ ਪੁੱਟ ਕੇ ਨਵੀਂਆਂ ਪਾਈਆਂ ਜਾਣਗੀਆਂ ਅਤੇ ਫੇਰ ਤੋਂ ਉਨ੍ਹਾਂ ਦੇ ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨ ਕੱਟੇ ਜਾਣਗੇ ਅਤੇ ਲੋਕਾਂ ਤੰਗ ਪਰੇਸ਼ਾਨ ਹੋਣਾ ਪਵੇਗਾ। ਇਸ ਮੌਕੇ ਜੈ ਦੀਪ ਗੋਇਲ, ਦੀਪ ਰਾਜਪੂਤ, ਹਰਮਨ ਸੰਧੂ, ਮੋਨੂੰ ਸੇਵਾਦਾਰ, ਦਵਿੰਦਰ ਚਹਿਲ, ਰੋਣਕ ਸਿੰਘ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Exit mobile version