Home Punjabi News ਵਧੀਕ ਡਿਪਟੀ ਕਮਿਸ਼ਨਰ ਅਜੇ ਸੂਦ, ਪੁਲਿਸ ਮੁਖੀ ਅਤੇ ਹੋਰਾਂ ਦਾ ਰਾਜ...

ਵਧੀਕ ਡਿਪਟੀ ਕਮਿਸ਼ਨਰ ਅਜੇ ਸੂਦ, ਪੁਲਿਸ ਮੁਖੀ ਅਤੇ ਹੋਰਾਂ ਦਾ ਰਾਜ ਪੁਰਸਕਾਰ ਨਾਲ ਸਨਮਾਨ

0

ਲੁਧਿਆਣਾ,:ਖੰਨਾ ਦੇ ਵਧੀਕ ਡਿਪਟੀ ਕਮਿਸ਼ਨਰ ਸ੍ ਅਜੇ ਸੂਦ ਨੂੰ ਆਜ਼ਾਦੀ ਦਿਹਾੜੇ ਸੰਬੰਧੀ ਅਜੀਤਗੜ ਵਿਖੇ ਮਨਾਏ ਗਏ ਰਾਜ ਪੱਧਰੀ ਸਮਾਰੋਹ ਵਿੱਚ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨਾ ਨੂੰ ਇਹ ਸਨਮਾਨ ਮੁੱਖ ਮੰਤਰੀ ਪੰਜਾਬ ਸ੍ ਪਰਕਾਸ਼ ਸਿੰਘ ਬਾਦਲ ਨੇ ਆਪਣੇ ਹੱਥਾਂ ਨਾਲ ਸੌਂਪਿਆ। ਇਸ ਸਨਮਾਨ ਵਿੱਚ ਪ੍ਸ਼ੰਸਾ ਪੱਤਰ, ਮੈਡਲ, ਲੋਈ ਅਤੇ 25 ਹਜ਼ਾਰ ਰੁਪਏ ਰਾਸ਼ੀ ਦੇ ਚੈੱਕ ਸ਼ਾਮਿਲ ਹੈ। ਦੱਸਣਯੋਗ ਹੈ ਕਿ ਲੰਘੀ 12 ਜੂਨ ਨੂੰ ਦੋਰਾਹਾ ਵਿਖੇ ਵਾਪਰੀ ਅਮੋਨੀਆ ਗੈਸ ਰਿਸਾਵ ਦੁਰਘਟਨਾ ਤੋਂ ਬਾਅਦ ਬਚਾਅ ਕਾਰਜਾਂ ਵਿੱਚ ਸ੍ ਅਜੇ ਸੂਦ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਸੀ ਅਤੇ ਆਪਣੇ ਕੱਪੜਿਆਂ ਤੱਕ ਦੀ ਵੀ ਪ੍ਵਾਹ ਨਹੀਂ ਕੀਤੀ ਸੀ। ਉਨਾ ਦੇ ਇਸ ਸਾਹਸੀ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਨੇ ਉਨਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਸੀ। ਇਸ ਸਮਾਰੋਹ ਵਿੱਚ ਸ੍ ਸੂਦ ਤੋਂ ਇਲਾਵਾ ਖੰਨਾ ਦੇ ਜ਼ਿਲ•ਾ ਪੁਲਿਸ ਮੁਖੀ ਸ੍ ਗੁਰਪ੍ਰੀਤ ਸਿੰਘ ਗਿੱਲ, ਖੰਨਾ ਦੇ ਡੀ. ਐੱਸ. ਪੀ. ਸ੍ ਹਰਜਿੰਦਰ ਸਿੰਘ, ਫਾਇਰ ਅਫ਼ਸਰ ਸ੍ ਭੁਪਿੰਦਰ ਸਿੰਘ ਅਤੇ ਹੋਰਾਂ ਦਾ ਵੀ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ ਰਜਤ ਅਗਰਵਾਲ ਨੇ ਇਨਾ ਅਧਿਕਾਰੀਆਂ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ।

Exit mobile version