Home Punjabi News ਰੈਡ ਕਰਾਸ ਮੈਡੀਕਲ ਸਟੋਰ ਵੀ 24 ਘੰਟੇ ਖੁੱਲਣਗੇ: ਰੂਜਮ

ਰੈਡ ਕਰਾਸ ਮੈਡੀਕਲ ਸਟੋਰ ਵੀ 24 ਘੰਟੇ ਖੁੱਲਣਗੇ: ਰੂਜਮ

0

ਪਟਿਆਲਾ,:ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਰੈਡ ਕਰਾਸ ਦੇ ਪ੍ਬੰਧਾਂ ਹੇਠ ਚੱਲ ਰਹੇ ਮੈਡੀਕਲ ਸਟੋਰ ਆਉਣ ਵਾਲੇ ਸਮੇਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ 24 ਘੰਟੇ ਖੁੱਲਿਆ ਕਰਨਗੇ। ਇਸ ਸਬੰਧੀ ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਸ਼੍ ਵਰੁਣ ਰੂਜਮ ਨੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਫੌਰੀ ਢੁਕਵੇਂ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ। ਜ਼ਿਲਾ ਪ੍ਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਸ਼੍ ਰੂਜਮ ਨੇ ਕਿਹਾ ਕਿ ਪੀ.ਜੀ.ਆਈ ਵਿੱਚ ਰੈਡ ਕਰਾਸ ਦੀ ਤਰਫੋਂ ਸਫ਼ਲਤਾ ਪੂਰਵਕ ਚਲਾਏ ਜਾ ਰਹੇ ਮੈਡੀਕਲ ਸਟੋਰ ਦੀ ਤਰਜ਼ ‘ਤੇ ਪਟਿਆਲਾ ਦੇ ਰੈਡ ਕਰਾਸ ਮੈਡੀਕਲ ਸਟੋਰਾਂ ਦੀ ਕਾਰਗੁਜ਼ਾਰੀ ਵਿੱਚ ਵੀ ਵੱਡਾ ਸੁਧਾਰ ਲਿਆਂਦਾ ਜਾਵੇਗਾ ਤਾਂ ਜੋ ਮਰੀਜ਼ ਅਤੇ ਉਨਾ ਦੇ ਪਰਿਵਾਰਾਂ ਨੂੰ ਦਵਾਈਆਂ ਉਪਲਬਧ ਕਰਵਾਈਆਂ ਜਾ ਸਕਣ।
ਇਸ ਦੌਰਾਨ ਸ਼੍ ਰੂਜਮ ਨੇ ਜੇਲ ਰੋਡ ‘ਤੇ ਕਰੋੜਾਂ ਦੀ ਲਾਗਤ ਨਾਲ ਬਣਵਾਏ ਜਾ ਰਹੇ ਰੈਡ ਕਰਾਸ ਸੰਨੀ ਓਬਰਾਏ ਬਿਰਧ ਘਰ ਦੇ ਨਿਰਮਾਣ ਕਾਰਜਾਂ ਬਾਰੇ ਵੀ ਜਾਇਜ਼ਾ ਲਿਆ। ਉਨਾ ਦੱਸਿਆ ਕਿ ਇਹ ਬਿਰਧ ਘਰ ਵਿੱਚ ਬਜੁਰਗਾਂ ਨੂੰ ਆਧੁਨਿਕ ਸੇਵਾਵਾਂ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਨੂੰ ਅਗਲੇ 4 ਮਹੀਨਿਆਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸ ਦੌਰਾਨ ਰੈਡ ਕਰਾਸ ਦੇ ਪ੍ਬੰਧਾਂ ਹੇਠ ਚੱਲ ਰਹੀਆਂ ਤਿੰਨ ਐਂਬੂਲੈਂਸਾਂ, ਹਸਪਤਾਲ ਭਲਾਈ ਸ਼ਾਖਾ ਸਮੇਤ ਹੋਰ ਸ਼ਾਖਾਵਾਂ ਦੀ ਕਾਰਗੁਜ਼ਾਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਡਾ. ਸਿਮਰਪਰੀਤ ਕੌਰ, ਐਸ.ਡੀ.ਐਮ ਸ਼੍ ਗੁਰਪਾਲ ਸਿੰਘ ਚਹਿਲ, ਸੰਯੁਕਤ ਸਕੱਤਰ ਰੈਡ ਕਰਾਸ ਡਾ. ਪਰਿਤਪਾਲ ਸਿੰਘ ਸਿੱਧੂ, ਸ਼੍ ਐਚ.ਐਸ ਕਰੀਰ, ਸ਼੍ ਵਿਜੇ ਕੁਮਾਰ ਗੋਇਲ, ਸ਼੍ ਸਤਪਾਲ ਬਲਾਸੀ ਸਮੇਤ ਹੋਰ ਅਧਿਕਾਰੀ ਤੇ ਸਮਾਜ ਸੇਵਕ ਵੀ ਹਾਜ਼ਰ ਸਨ।

Exit mobile version