Home Punjabi News ਯੁਵਕ ਸੇਵਾਵਾਂ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਯੂਥ ਕੰਨਵੈਨਸ਼ਨ ਅਤੇ...

ਯੁਵਕ ਸੇਵਾਵਾਂ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਯੂਥ ਕੰਨਵੈਨਸ਼ਨ ਅਤੇ ਰੈਲੀ ਦਾ ਆਯੋਜਨ

0

ਪਟਿਆਲਾ,: ਸਥਾਨਕ ਸਾਇਰ ਲੁਧਿਆਣਵੀ ਆਡੀਟੋਰੀਅਮ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਯੂਥ ਕਨਵੈਨਸ਼ਨ ਦਾ ਆਯੋਜਨ (ਯੁਵਕ ਸੇਵਾਵਾਂ ਵਿਭਾਗ, ਪਟਿਆਲਾ) ਵਿਸ਼ਵ ਬੁੱਧੀਜੀਵੀ ਫੋਰਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕਨਵੈਨਸ਼ਨ ਵਿੱਚ ਪਟਿਆਲਾ ਜ਼ਿਲਾ ਨਾਲ ਸੰਬੰਧਤ ਕਾਲਜਾਂ ਯੂਥ ਕਲੱਬਾਂ ਅਤੇ ਸਕੂਲਾਂ ਦੇ 500 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ। ਇਸ ਪਰੋਗਰਾਮ ਦੇ ਮੁੱਖ ਮਹਿਮਾਨ ਵੱਜੋਂ ਮੇਅਰ ਪਟਿਆਲਾ ਸ੍: ਅਮਰਿੰਦਰ ਸਿੰਘ ਬਜਾਜ ਅਤੇ ਬਤੌਰ ਵਿਸ਼ੇਸ਼ ਮਹਿਮਾਨ ਸ੍ ਮਹਿੰਦਰਪਾਲ ਏ.ਡੀ.ਸੀ. ਪਟਿਆਲਾ ਸ਼ਾਮਿਲ ਹੋਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋ: ਗੁਰਬਖਸੀਸ ਸਿੰਘ ਅਨਟਾਲ ਪ੍ਧਾਨ ਵਿਸ਼ਵ ਬੁੱਧੀਜੀਵੀ ਫੋਰਮ ਨੇ ਦੱਸਿਆ ਕਿ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਜੀ ਦੇ ਨਿਰਦੇਸ਼ਨਾਂ ਹੇਠ ਹੋਂਦ ਇਸ ਪਰੋਗਰਾਮ ਦੌਰਾਨ ਮੁੱਖ ਬੁਲਾਰੇ ਡਾ. ਸਵਰਾਜ ਸਿੰਘ ਮੁੱਖ ਸਰਪ੍ਰਸਤ ਵਿਸ਼ਵ ਬੁੱਧੀਜੀਵੀ ਫੋਰਮ, ਡਾ. ਕੁਲਦੀਪ ਸਿੰਘ ਦੀਪ ਨੇ ਭਗਤ ਸਿੰਘ ਜੀ ਦੇ ਸਾਹਿਤ ਪ੍ਤੀ ਰੁਝਾਨ ਅਤੇ ਉਹਨਾਂ ਦੀ ਵਿਲੱਖਣ ਸਖਸ਼ੀਅਤ ਦਾ ਚਿੰਤਨ ਕੀਤਾ। ਇਸ ਮੌਕੇ ਸਮਾਜ ਪ੍ਤੀ ਸੇਵਾਵਾਂ ਲਈ, ਸ੍ਰ: ਹਰਦਿਆਲ ਸਿੰਘ ਥੂਹੀ, ਮੈਡਮ ਰੀਤੂ, ਆਰਕੀਟੈਕਟਸ ਐਸੋਸੀਏਸ਼ਨ ਪਟਿਆਲਾ, ਡਾ. ਪੂਨਮ ਸਿੰਗਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਗਤ ਸਿੰਘ ਜੀ ਨੂੰ ਸਮਰਪਿਤ ਕਵੀਸ਼ਰੀ ਅਤੇ ਗੀਤ ਵੀ ਪੇਸ਼ ਕੀਤੇ ਗਏ। ਸਟੇਜ ਦਾ ਸੰਚਾਲਨ ਡਾ. ਨਰਿੰਦਰ ਸਿੰਘ ਢੀਂਡਸਾ ਨੇ ਬਾ ਖੂਬੀ ਕੀਤਾ। ਇਸ ਮੌਕੇ ਭਗਤ ਸਿੰਘ ਜੀ ਨੂੰ ਸਮਰਪਿਤ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਂਝ ਕੇਂਦਰ ਸਦਰ ਥਾਣਾ ਪਟਿਆਲਾ ਨੇ ਵਿਸ਼ੇਸ਼ ਰੋਲ ਅਦਾ ਕੀਤਾ। ਸ.ਸ.ਸ.ਸ. ਢੀਂਗੀ ਦੇ ਵਿਦਿਆਰਥੀਆਂ ਨੇ ਮੌਜੂਦਾ ਸੰਦਰਭ ਚ ਚਲੰਤ ਵਿਸ਼ਿਆ ਤੇ ਅਧਾਰਿਤ ਕਵੀਸ਼ਰੀ ਦੀ ਪੇਸ਼ਕਾਰੀ ਦਿੱਤੀ ਜਿਸ ਨੂੰ ਸਾਰਿਆਂ ਨੇ ਬਾਖੂਬੀ ਪਸੰਦ ਕੀਤਾ। ਇਯ ਤੋਂ ਇਲਾਵਾ ਸੋਨੀ ਹਰੀ ਕੇ, ਸ.ਸ.ਸ.ਸ. ਫੀਲਖਾਨਾ ਨੇ ਵੀ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।

Exit mobile version