Home Punjabi News ਬਾਦਲ ਦੇ ਐਸ ਪੀ ਸਕਿਉਰਿਟੀ ਸਮੇਤ 5 ਮੁਲਾਜ਼ਮ ਕੋਰੋਨਾ ਪਾਜ਼ੇਟਿਵ, ਸਾਬਕਾ ਮੁੱਖ...

ਬਾਦਲ ਦੇ ਐਸ ਪੀ ਸਕਿਉਰਿਟੀ ਸਮੇਤ 5 ਮੁਲਾਜ਼ਮ ਕੋਰੋਨਾ ਪਾਜ਼ੇਟਿਵ, ਸਾਬਕਾ ਮੁੱਖ ਮੰਤਰੀ ਦਾ ਹੋਵੇਗਾ ਕੋਰੋਨਾ ਟੈਸਟ

0

ਬਾਦਲਾਂ ਦੀ ਰਿਹਾਇਸ਼ ਮਾਈਕ੍ਰੋ ਕੰਟੇਨਮੈਂਟ ਜ਼ੋਨ ‘ਚ ਤਬਦੀਲ; ਆਵਾਜਾਈ ‘ਤੇ ਪੂਰਨ ਰੋਕ
ਡੱਬਵਾਲੀ,: ਕੋਰੋਨਾ ਲਾਗ ਦੇ ਕਲਾਵੇ ਹੇਠ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਐਸ. ਪੀ. ਸਕਿਉੂਰਿਟੀ ਸਮੇਤ ਸੁਰੱਖਿਆ ਅਮਲੇ ਦੇ ਪੰਜ ਮੈਂਬਰ ਕੋਰੋਨਾ ਪਾਜ਼ੇਟਿਵ ਆਏ ਹਨ। ਜਿਸ ਮਗਰੋਂ ਸਿਹਤ ਵਿਭਾਗ ਨੇ ਬਾਦਲਾਂ ਦੀ ਰਿਹਾਇਸ਼ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਤਬਦੀਲ ਕਰ ਦਿੱਤਾ ਹੈ। ਹੁਣ ਸਿਆਸੀ ਰਿਹਾਇਸ਼ ਵਿੱਚ ਆਵਾਜਾਈ ‘ਤੇ ਪੂਰਨ ਰੋਕ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਸਾਬਕਾ ਸੀ.ਐਮ ਹਾਊਸ ਬਾਦਲ ਵਿਖੇ ਤਾਇਨਾਤ ਅਮਲੇ ‘ਚੋਂ ਪਾਜ਼ੇਟਿਵ ਆਏ ਐਸ.ਪੀ ਸਕਿਊਰਿਟੀ ਸਮੇਤ ਤਿੰਨ ਪੰਜਾਬ ਪੁਲਿਸ ਮੁਲਾਜ਼ਮ, ਇੱਕ ਸੀ.ਆਈ.ਐਸ.ਐਫ਼ ਮੁਲਾਜ਼ਮ ਅਤੇ ਇੱਕ ਟੈਲੀਫੋਨ ਆਪ੍ਰੇਟਰ ਸ਼ਾਮਲ ਹੈ। ਬੀਤੇ ਦਿਨੀ ਬਾਦਲਾਂ ਦੀ ਰਿਹਾਇਸ਼ ‘ਤੇ ਤਾਇਨਾਤ ਸੀ.ਆਈ.ਐਸ.ਐਫ਼ ਦੀ ਮਹਿਲਾ ਸਬ ਇੰਸਪੈਕਟਰ ਅਤੇ ਹੋਰ ਰਸੋਈਆ ਕੋਰੋਨਾ ਪੀੜਤ ਪਾਏ ਗਏ ਸਨ। ਜਿਸ ਮਗਰੋਂ ਰਿਹਾਇਸ਼ ‘ਚ ਦਾਖ਼ਲ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬਾਦਲਾਂ ਦੇ ਐਸ.ਪੀ (ਸੁਰੱਖਿਆ) ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਮੈਕਸ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਐਸ.ਪੀ ਦੀ ਪਹਿਲਾਂ ਬਰਨਾਲਾ ਵਿਖੇ ਰੈਪਿਡ ਕਰੋਨਾ ਟੈਸਟ ‘ਚ ਰਿਪੋਰਟ ਪਾਜ਼ੇਟਿਵ ਆਈ ਸੀ, ਹੁਣ ਪਰਸੋਂ 20 ਅਗਸਤ ਨੂੰ ਵੀ ਸਿਵਲ ਹਸਪਤਾਲ ਬਾਦਲ ਵਿਖੇ ਹੋਏ ਟੈਸਟ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਸਿਵਲ ਹਸਪਤਾਲ ਬਾਦਲ ਦੇ ਐਸ.ਐਮ.ਓ ਡਾ. ਮੰਜੂ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਪੰਜ ਤੋਂ ਵੱਧ ਕੋਵਿਡ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਕਰ ਕੇ ਮਾਈਕਰੋ-ਕੰਟੇਨਮੈਂਟ ਜੋਨ ਬਣਾਇਆ ਜਾ ਰਿਹਾ ਹੈ। ਇਸਦੇ ਇੱਥੇ ਆਵਾਜਾਈ ‘ਤੇ ਪੂਰਨਾ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸੀ.ਆਈ.ਐਸ.ਐਫ਼. ਦੇ ਦੋ ਮੁਲਾਜਮਾਂ ਦੇ ਪਾਜੇਟਿਵ ਆਉਣ ਉਪਰੰਤ ਕਰੀਬ ਸਵਾ ਸੌ ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ। ਹੁਣ ਸਥਿਤੀ ਗੰਭੀਰ ਹੋਣ ‘ਤੇ ਬਾਕੀ ਮੁਲਾਜ਼ਮਾਂ ਅਤੇ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ ਪਿੰਡ ਬਾਦਲ ‘ਚ ਐਚ.ਐਬ.ਡੀ.ਸੀ ਬੈਂਕ ਦਾ ਇੱਕ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਆਇਆ ਹੈ।
ਸਾਬਕਾ ਸੀ.ਐਮ. ਬਾਦਲ ਦਾ ਹੋਵੇਗਾ ਕਰੋਨਾ ਟੈਸਟ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 93 ਸਾਲਾ ਵਢੇਰੀ ਉਮਰ ਕਾਰਨ ਹਾਈ ਰਿਸਕ ਵਿੱਚ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੁੱਖ ਮੰਤਰੀ ਪਹਿਲਾਂ ਹੀ ਕਾਫ਼ੀ ਅਹਿਤਿਹਾਤ ਅਤੇ ਵਢੇਰੀ ਉਮਰ ਦੇ ਬਾਵਜੂਦ ਚੌਕਸੀ ਨਾਲ ਏਕਾਂਤਵਾਸ ਵਾਲੇ ਹਾਲਾਤ ‘ਚ ਵਿਚਰ ਰਹੇ ਹਨ। ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਦੋ ਸੀਨੀਅਰ ਡਾਕਟਰਾਂ ‘ਤੇ ਆਧਾਰਤ ਟੀਮ ਮੁਹੱਈਆ ਹਾਸਲ ਹੈ ਅਤੇ ਉਨ੍ਹਾਂ ਦੇ ਸਿਹਤ ਚਾਰਟਰ ਪ੍ਰਤੀ ਡਾ. ਤਲਵਾੜ ਨਾਲ ਲਗਾਤਾਰ ਟੈਲੀਫੋਨਿਕਲੀ ਰਾਏ-ਮਸ਼ਵਰਾ ਹੁੰਦਾ ਰਹਿੰਦਾ ਹੈ। ਸਿਹਤ ਵਿਭਾਗ ਵੱਲੋਂ ਸਾਬਕਾ ਮੁੱਖ ਮੰਤਰੀ ਸਮੇਤ ਰਿਹਾਇਸ਼ ‘ਚ ਮੌਜੂਦ ਸਾਰੇ ਮੈਂਬਰਾਂ ਅਤੇ ਸਮੂਹ ਅਮਲੇ ਦਾ ਕਰੋਨਾ ਟੈਸਟ ਕੀਤਾ ਜਾਵੇਗਾ।

Exit mobile version