Home Punjabi News ਮਿਲਾਵਟ-ਖੋਰਾਂ ਨੂੰ ਨੱਥ ਪਾਉਣ ਲਈ ਸਿਹਤ ਵਿਭਾਗ ਵੱਲੋਂ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ...

ਮਿਲਾਵਟ-ਖੋਰਾਂ ਨੂੰ ਨੱਥ ਪਾਉਣ ਲਈ ਸਿਹਤ ਵਿਭਾਗ ਵੱਲੋਂ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ‘ਤੇ ਛਾਪੇਮਾਰੀ

0

ਨਵਾਂਸ਼ਹਿਰ : ਦੀਵਾਲੀ ਦੇ ਮੱਦੇ ਨਜ਼ਰ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂਾ ਮਿਲਾਵਟ ਖੋਰਾਂ ਨੂੰ ਨੱਥ ਪਾਉਣ ਲਈ ਸ਼ਹਿਰ ਦੀਆਂ ਵੱਖ ਵੱਖ ਮਠਿਆਈ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰ ਕੇ ਸੈਂਪਲ ਭਰੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਚ.ਓ ਡਾ. ਦਵਿੰਦਰ ਕਟਾਰੀਆ ਅਤੇ ਫੂਡ ਸੈਫਟੀ ਅਫ਼ਸਰ ਸੰਗੀਤਾ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਸ਼ਹਿਰ ਦੀ ਇੱਕ ਦੁਕਾਨ ‘ਚੋ ਕਰੀਬ 70 ਕਿੱਲੋ ਖ਼ਰਾਬ ਰਸਗੁੱਲੇ ਤੇ ਗੁਲਾਬ ਜ਼ਾਮਨ ਜਿਸ ‘ਚ ਕੀਤੇ ਮਕੌੜੇ ਚੱਲ ਰਹੇ ਸਨ ਨੰੂ ਨਸ਼ਟ ਕਰ ਦਿੱਤਾ ਗਿਆ | ਉਨਾਂ ਦੱਸਿਆ ਕਿ ਦੀਵਾਲੀ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਇਹ ਛਾਪੇਮਾਰੀ ਮਹਿਮ ਲਗਾਤਾਰ ਜਾਰੀ ਰਹੇਗੀ | ਉਨਾਂ ਮਠਿਆਈ ਵਿਕੇ੍ਰਤਾਵਾਂ ਨੰੂ ਅਪੀਲ ਕੀਤੀ ਕਿ ਉਹ ਖ਼ਰਾਬ ਮਠਿਆਈ ਦਾ ਦੀਵਾਲੀ ਦੇ ਤਿਉਹਾਰ ‘ਚ ਇਸਤੇਮਾਲ ਨਾ ਕਰਨ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ | ਉਨਾਂ ਇਹ ਵੀ ਦੱਸਿਆ ਕਿ ਜੋ ਸੈਂਪਲ ਭਰੇ ਗਏ ਹਨ ਚੋ ਕੋਈ ਖ਼ਰਾਬ ਮਾਲ ਸਾਬਤ ਹੋਇਆ ਤਾਂ ਸਬੰਧਿਤ ਦੁਕਾਨਦਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਤੇ ਹੈਲਥ ਇੰਸਪੈਕਟਰ ਸੁਰਿੰਦਰ ਬਾਂਸਲ, ਬੁੱਧ ਰਾਮ, ਕਸ਼ਮੀਰ ਸਿੰਘ ਆਦਿ ਵੀ ਹਾਜ਼ਰ ਸਨ |

Exit mobile version