Home Punjabi News ਮਿਲਕ ਬਦਾਮ ਦੀ ਬੋਤਲ ਵਿਚੋਂ ਮਰਿਆ ਹੋਇਆ ਚੂਹਾ ਨਿਕਲਿਆ

ਮਿਲਕ ਬਦਾਮ ਦੀ ਬੋਤਲ ਵਿਚੋਂ ਮਰਿਆ ਹੋਇਆ ਚੂਹਾ ਨਿਕਲਿਆ

0

ਲੁਧਿਆਣਾ: ਬਸਤੀ ਜੋਧੇਵਾਲ ਇਲਾਕੇ ‘ਚ ਸਥਿਤ ਇਕ ਆਈਸਕਰੀਮ ਦੀ ਦੁਕਾਨ ‘ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮਿਲਕ ਬਦਾਮ ਦੀ ਬੋਤਲ ਵਿਚੋਂ ਮਰਿਆ ਹੋਇਆ ਚੂਹਾ ਨਿਕਲਿਆ। ਮਿਲੀ ਜਾਣਕਾਰੀ ਮੁਤਾਬਿਕ 8 ਸਾਲਾ ਬੱਚੀ ਅਲਿਸ਼ਾ ਆਪਣੇ ਪਿਤਾ ਨਾਲ ਉਕਤ ਦੁਕਾਨ ‘ਤੇ ਪੁੱਜੀ ਅਤੇ ਮਿਲਕ ਬਦਾਮ ਪੀਣ ਦੀ ਇੱਛਾ ਜ਼ਾਹਿਰ ਕੀਤੀ। ਜਿਓਂ ਹੀ ਬੋਤਲ ਦਾ ਦੁੱਧ ਖ਼ਤਮ ਹੋਣ ਨੂੰ ਆਇਆ ਤਾਂ ਥੱਲੇ ਇਕ ਚੂਹਾ ਦੇਖ ਕੇ ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਜਿਸ ‘ਤੇ ਉਥੇ ਹੰਗਾਮਾ ਸ਼ੁਰੂ ਹੋ ਗਿਆ। ਦੁੱਧ ਪੀਣ ਤੋਂ ਥੋੜਹੀ ਦੇਰ ਬਾਅਦ ਹੀ ਬੱਚੀ ਅਲਿਸ਼ਾ ਦੀ ਹਾਲਤ ਵਿਗੜਨ ਲੱਗੀ। ਉਸ ਨੂੰ ਉਸੇ ਵਕਤ ਇਲਾਕੇ ਵਿਚ ਪੈਂਦੇ ਇਕ ਨਰਸਿੰਗ ਹੋਮ ਵਿਚ ਲਿਆਂਦਾ ਗਿਆ। ਹਸਪਤਾਲ ਦੇ ਮੁਖੀ ਡਾ. ਅਤੁਲ ਸਚਦੇਵਾ ਨੇ ਦੱਸਿਆ ਕਿ ਬੱਚੀ ਦੀ ਹਾਲਤ ਕਾਫੀ ਖਰਾਬ ਸੀ। ਉਸ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ। ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾ ਕੇ ਦਵਾਈਆਂ ਰਾਹੀਂ ਪੇਟ ਵਾਸ਼ ਕੀਤਾ ਗਿਆ। ਉਸ ਦੀ ਹਾਲਤ ਆਮ ਹੋਣ ‘ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸੇ ਦੌਰਾਨ ਸ਼ਿਕਾਇਤ ਮਿਲਣ ‘ਤੇ ਨਗਰ ਨਿਗਮ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਕਤ ਦੁਕਾਨਦਾਰ ਕਾਰਵਾਈ ਸ਼ੁਰੂ ਕਰ ਦਿੱਤੀ।

Exit mobile version