Home Punjabi News ਮਾਲਵਾ ਜ਼ੋਨ-2 ‘ਚ ਅਕਾਲੀ ਦਲ ਦੀ ਭਰਤੀ ਨੇ ਪਿਛਲੇ ਸਾਰੇ ਰਿਕਾਰਡ ਤੋੜੇ...

ਮਾਲਵਾ ਜ਼ੋਨ-2 ‘ਚ ਅਕਾਲੀ ਦਲ ਦੀ ਭਰਤੀ ਨੇ ਪਿਛਲੇ ਸਾਰੇ ਰਿਕਾਰਡ ਤੋੜੇ : ਹਰਪਾਲ ਜੁਨੇਜਾ

0

ਪਟਿਆਲਾ : ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮਾਲਵਾ ਜ਼ੋਨ -2 ਵਿਚ ਯੂਥ ਅਕਾਲੀ ਦਲ ਦੀ ਰਿਕਾਰਡ ਤੋੜ ਭਰਤੀ ਹੋਈ ਹੈ। ਨੌਜਵਾਨਾਂ ਵਿਚ ਅਕਾਲੀ ਦਲ ਨਾਲ ਜੁੜਨ ਦਾ ਜਜਬਾ ਦੇਖਣ ਲਾਇਕ ਹੈ। ਉਹ ਵਾਰਡ ਨੰ. 32 ਵਿਚ ਕੌਂਸਲਰ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਦੀ ਅਗਵਾਈ ਹੇਠ ਲਾਏ ਗਏ ਭਰਤੀ ਕੈਂਪ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਹਰਪਾਲ ਜੁਨੇਜਾ ਨੇ ਦੱਸਿਆ ਕਿ ਵਾਰਡ ਨੰ. 32 ਵਿਚ ਪਿਛਲੇ ਦੋ ਦਿਨਾਂ ਦੌਰਾਨ 2500 ਤੋਂ ਜਿਆਦਾ ਨੌਜਵਾਨ ਅਕਾਲੀ ਦਲ ਨਾਲ ਜੁੜ ਚੁੱਕੇ ਹਨ। ਉਨਾਂ ਕਿਹਾ ਕਿ ਮਾਲਵਾ ਜ਼ੋਨ-2 ਵਿਚ ਇਸ ਵਾਰ ਭਰਤੀ ਕਈ ਲੱਖਾਂ ਤੱਕ ਪਹੁੰਚ ਚੁੱਕੀ ਹੈ ਜੋ ਕਿ ਪਿਛਲੇ ਸਾਰੇ ਰਿਕਾਰਡ ਤੋੜ ਚੁੱਕੀ ਹੈ। ਉਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਸਮਝ ਚੁੱਕਾ ਹੈ ਕਿ ਉਨਾਂ ਦਾ ਭਵਿੱਖ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਰਗੇ ਯੋਗ ਆਗੂਆਂ ਦੇ ਹੱਥ ਵਿਚ ਸੁਰੱਖਿਅਤ ਹੈ। ਉਨਾਂ ਕਿਹਾ ਕਿ ਅੰਕੜੇ ਬੋਲਦੇ ਹਨ ਕਿ ਕਿਸ ਤਰਾ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਲੱਖਾਂ ਨੌਜਵਾਨਾਂ ਨੂੰ ਨੌਕਰੀ ਮਿਲੀ, ਲੱਖਾਂ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਕਾਂਗਰਸ ਵਲੋਂ ਜਿਹੜੀ ਠੇਕੇਦਾਰੀ ਸਿਸਟਮ ਸ਼ੁਰੂ ਕੀਤਾ ਗਿਆ ਸੀ, ਉਸ ਨੂੰ ਖਤਮ ਕਰਦੇ ਹੋਏ ਅਕਾਲੀ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਰੈਗੂਲਰ ਨੌਕਰੀਆਂ ਦਿੱਤੀਆਂ। ਵਾਰਡ ਦੇ ਕੌਂਸਲਰ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਨੇ ਕਿਹਾ ਕਿ ਉਨਾਂ ਦੇ ਵਾਰਡ ਵਿਚ ਨੌਜਵਾਨ ਜਿਸ ਉਤਸ਼ਾਹ ਨਾਲ ਯੂਥ ਅਕਾਲੀ ਦਲ ਨਾਲ ਜੁੜੇ ਹਨ, ਉਹ ਨਜਾਰਾ ਦੇਖਣ ਵਾਲਾ ਸੀ। ਇਸ ਮੌਕੇ ਹਰਪਾਲ ਜੁਨੇਜਾ ਨੂੰ ਵਾਰਡ ਨਿਵਾਸੀਆਂ ਨੇ ਸਨਮਾਨਿਤ ਵੀ ਕੀਤਾ।

Exit mobile version