Home Punjabi News ਮਾਰਕਿਟ ਕਮੇਟੀ ਸ੍ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਦਾ ਕੰਮ ਕਰਦਿਆ ਹੋਇਆ ਹਾਦਸਿਆ...

ਮਾਰਕਿਟ ਕਮੇਟੀ ਸ੍ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਦਾ ਕੰਮ ਕਰਦਿਆ ਹੋਇਆ ਹਾਦਸਿਆ ਦਾ ਸਿਕਾਰ ਹੋਏ ਵਿਅਕਤੀਆ ਨੂੰ 30 ਲੱਖ 70 ਹਜਾਰ ਰੂਪੈ ਦਿੱਤੇ ਜਾਣਗੇ:ਕੁਲਬੀਰ ਮੱਤਾ

0

ਸ੍ ਮੁਕਤਸਰ ਸਾਹਿਬ: ਅੱਜ ਮਾਰਕਿਟ ਕਮੇਟੀ ਸ੍ ਮੁਕਤਸਰ ਸਾਹਿਬ ਵਿੱਚ ਮੰਡੀ ਬੋਰਡ ਵੱਲੋਂ ਰੱਖੀ ਤਿੰਨ ਮੈਂਬਰੀ ਗਠਿਤ ਕਮੇਟੀ ਵੱਲੋਂ ਕਮੇਟੀ ਦੇ ਨੋਟੀਫਾਈਡ ਏਰੀਏ ਵਿੱਚ ਖੇਤੀਬਾੜੀ ਦਾ ਕੰਮ ਕਰਦਿਆ ਹੋਇਆ ਹਾਦਸਿਆ ਦਾ ਸਿਕਾਰ ਹੋਏ 22 ਵਿਅਕਤੀਆ ਵਿੱਚ ਜਿਨਾਂ ਦੀ ਕਿ ਖੇਤਾ ਵਿੱਚ ਮੋਤ ਹੋ ਗਈ ਸੀ ਜਾ ਫਿਰ ਕਿਸੇ ਹਾਦਸੇ ਕਾਰਨ ਆਪਣਾ ਸਰੀਰੀਕ ਅੰਗ ਗੁਆ ਬੈਠੇ ਸਨ ਉਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ 30 ਲੱਖ 70 ਹਜਾਰ ਰੂਪੈ ਦੇ ਕੇਸ ਪਾਸ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਕੁਲਬੀਰ ਸਿੰਘ ਮੱਤਾ ਜਿਲਾ ਮੰਡੀ ਅਧਿਕਾਰੀ ਸ੍ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿੱਚ ਵਿਸੇਸ ਤੋਰ ਤੇ ਸ: ਜਗਦੇਵ ਸਿੰਘ ਭੁੱਲਰ ਚੇਅਰਮੈਨ, ਗੁਰਚਰਨ ਸਿੰਘ ਸਰਾਂ ਸਕੱਤਰ ਮਾਰਕਿਟ ਕਮੇਟੀ ਸ੍ ਮੁਕਤਸਰ ਸਾਹਿਬ ਤੋ ਇਲਾਵਾ ਮੈ ਇਸ ਕਮੇਟੀ ਦਾ ਮੈਬਰ ਹੋਣ ਦੇ ਨਾਤੇ ਸਾਮਲ ਹੋ ਕੇ 22 ਕੇਸਾ ਦੀ ਨਿੱਜੀ ਤੋਰ ਤੇ ਪੜਤਾਲ ਕੀਤੀ ਗਈ ਅਤੇ ਉਹਨਾਂ ਪਰਿਵਾਰਾ ਨੂੰ ਸੁਣਿਆ ਜਿਨਾਂ ਦੇ ਕਿ ਪਰਿਵਾਰ ਦੇ ਮੈਬਰ ਜੋ ਖੇਤੀਬਾੜੀ ਦੋਰਾਨ ਮੋਤ ਦਾ ਸਿਕਾਰ ਹੋਏ ਸਨ ਅਤੇ ਨਾਲ ਹੀ ਜਿਹੜੇ ਵਿਅਕਤੀ ਦਾ ਅੰਗ ਕੱਟਿਆ ਗਿਆ ਸੀ ਉਸਨੂੰ ਨਿੱਜੀ ਤੋਰ ਤੇ ਵੇਖਿਆ ਗਿਆ। ਮੱਤਾ ਨੇ ਦੱਸਿਆ ਕਿ ਪੰਜਾਬ ਸਰਕਾਰ/ਪੰਜਾਬ ਮੰਡੀ ਬੋਰਡ ਦੀ ਪਾਲਿਸੀ ਅਨੁਸਾਰ ਜੋ ਕੇਸ ਆਉਦੇ ਸਨ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ ਹੈ।
ਜਿਲਾ ਮੰਡੀ ਅਧਿਕਾਰੀ ਮੱਤਾ ਨੇ ਦੱਸਿਆ ਕਿ ਅੱਜ ਕਰਮਜੀਤ ਕੋਰ, ਸਖਵਿੰਦਰ ਕੋਰ, ਵੀਰਪਾਲ ਕੋਰ ਪਿੰਡ ਮਹਾਬੱਧਰ, ਜਸਬੀਰ ਕੋਰ ਪਿੰਡ ਭੁੱਲਰ, ਜਸਵਿੰਦਰ ਕੋਰ ਪਿੰਡ ਭਾਗਸਰ, ਗੁਰਮੀਤ ਕੋਰ ਪਿੰਡ ਥਾਦੇਵਾਲਾ, ਸੰਦੀਪ ਕੋਰ ਪਿੰਡ ਰੋੜਾਵਾਲੀ, ਗੁਰਜੀਤ ਕੋਰ ਪਿੰਡ ਬਲਮਗੜ, ਸ੍ਮਤੀ ਲਕਸਮੀ ਦੇਵੀ ਸ੍ ਮੁਕਤਸਰ ਸਾਹਿਬ , ਕੁਲਵੰਤ ਕੋਰ ਪਿੰਡ ਰਣਜੀਤਗੜ ਚੁੱਗੇ, ਦਲੀਪ ਕੋਰ ਪਿੰਡ ਚੱਕ ਜਵਾਹਰੇ ਵਾਲਾ ਇਹਨਾਂ ਸਾਰਿਆ ਨੂੰ 2,2 ਲੱਖ ਰੂਪੈ ਦਿੱਤੇ ਜਾਣਗੇ। ਸ੍ ਮੱਤਾ ਨੇ ਅੱਗੇ ਦੱਸਿਆ ਕਿ ਬਘੇਲ ਸਿੰਘ ਪਿੰਡ ਮੁਕੰਦ ਸਿੰਘ ਵਾਲਾ ਨੂੰ 40 ਹਜਾਰ ਰੂਪੈ ਬੋਹੜ ਸਿਘ ਦੋਦਾ 30 ਹਜਾਰ, ਤਰਸੇਮ ਸਿੰਘ ਨੰਦਗੜ 10 ਹਜਾਰ, ਪਿੰਦਰਜੀਤ ਸਿੰਘ ਬੱਲਮਗੜ ਨੂੰ 10 ਹਜਾਰ, ਹਰਪਰੀਤ ਸਿੰਘ ਧਿਗਾਨਾ ਨੂੰ 30 ਹਜਾਰ, ਚਰਨਜੀਤ ਸਿੰਘ ਰੋੜਾਵਾਲੀ ਨੂੰ 20 ਹਜਾਰ, ਬਾਜ ਸਿੰਘ ਸਦਰਵਾਲਾ ਨੂੰ 20 ਹਜਾਰ ਰੂਪੈ ਖੇਤ ਵਿੱਚ ਖੇਤੀਬਾੜੀ ਦਾ ਕੰਮ ਕਰਦਿਆ ਅੰਗ ਕੱਟੇ ਜਾਣ ਦੀ ਸੂਰਤ ਵਿੱਚ ਅਦਾਇਗੀ ਹੋਵੇਗੀ।
ਸ੍ ਮੱਤਾ ਨੇ ਅੱਗੇ ਇਹ ਕਿਹਾ ਕਿ 8 ਉਹ ਵਿਅਕਤੀ ਅੱਜ ਦੀ ਪੜਤਾਲ ਵਿੱਚ ਸਾਮਲ ਨਹੀ ਹੋਏ ਜਿਨਾਂ ਨੂੰ ਕਿ ਲਗਭਗ 5 ਲੱਖ ਰੂਪੈ ਇਸ ਤੋ ਇਲਾਵਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹਨਾਂ ਵਿਅਕਤੀਆ ਨੂੰ ਜਲਦ ਹੀ ਬੁਲਾ ਕੇ ਪੜਤਾਲ ਕਰਨ ਉਪਰੰਤ ਵਿੱਤੀ ਸਹਾਇਤਾ ਦੇ ਚੈਕ ਮਾਰਕਿਟ ਕਮੇਟੀ ਸ੍ ਮੁਕਤਸਰ ਸਾਹਿਬ ਵੱਲੋਂ ਦਿੱਤੇ ਜਾਣਗੇ। ਮੱਤਾ ਨੇ ਕਿਸਾਨਾ ਅਤੇ ਮਜਦੂਰਾ ਨੂੰ ਅਪੀਲ ਕੀਤੀ ਹੈ ਕਿ ਬਦਕਿਸਮਤੀ ਨਾਲ ਕਿਸੇ ਕਿਸਾਨ ਜਾ ਮਜਦੂਰ ਨਾਲ ਅਜਿਹੀ ਮਾੜੀ ਘਟਨਾ ਵਾਪਰਦੀ ਹੈ ਤਾ ਉਹ ਤੁਰੰਤ ਆਪਣੀ ਸਬੰਧਤ ਮਾਰਕਿਟ ਕਮੇਟੀ ਨਾਲ ਰਾਬਤਾ ਕਾਇਮ ਕਰਕੇ ਵਿੱਤੀ ਸਹਾਇਤਾ ਲੈ ਸਕਦੇ ਹਨ।

Exit mobile version