Home Punjabi News ਮਾਘੀ ਮੇਲੇ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗ ਮੁੱਖੀਆਂ...

ਮਾਘੀ ਮੇਲੇ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗ ਮੁੱਖੀਆਂ ਨਾਲ ਬੈਠਕ

0

ਸ਼੍ ਮੁਕਤਸਰ ਸਾਹਿਬ ; ਸ੍ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਮਾਘੀ ਮੇਲੇ ਦੀਆਂ ਅਗੇਤੀਆਂ ਤਿਆਰੀਆਂ ਕਰਨ ਸਬੰਧੀ ਅੱਜ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਆਈ.ਏ.ਐਸ. ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਮੇਲੇ ਸਬੰਧੀ ਕੀਤੇ ਜਾ ਰਹੇ ਪ੍ਬੰਧਾਂ ਦੀ ਸਮੀਖਿਆ ਕੀਤੀ। ਉਨਾਂ ਨੇ ਇਸ ਸਬੰਧੀ ਸਾਰੇ ਵਿਭਾਗਾਂ ਨੂੰ ਸਖਤੀ ਨਾਲ ਕਿਹਾ ਕਿ ਲੋੜੀਂਦੇ ਪ੍ਬੰਧ ਅਗੇਤੇ ਤੌਰ ਤੇ ਕਰ ਲਏ ਜਾਣ ਅਤੇ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਅਨੁਸਾਰ ਸੰਚਾਰ ਪਲਾਨ ਤਿਆਰ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਕਿਹਾ ਕਿ ਮੇਲੇ ਦੌਰਾਨ ਸ੍ ਮੁਕਤਸਰ ਸਾਹਿਬ ਸ਼ਹਿਰ ਨੂੰ 7 ਸੈਕਟਰਾਂ ਵਿਚ ਵੰਡਿਆਂ ਜਾਵੇਗਾ ਅਤੇ ਹਰੇਕ ਸੈਕਟਰ ਵਿਚ ਇਕ ਡਿਊਟੀ ਮੈਜਿਸਟੇ੍ਰਟ ਅਤੇ ਇਕ ਸੈਕਟਰ ਇੰਚਾਰਜ ਤੋਂ ਇਲਾਵਾ ਸਿਹਤ ਵਿਭਾਗ ਸਮੇਤ ਸਾਰੇ ਸਬੰਧਤ ਵਿਭਾਗਾਂ ਦੇ ਨੁੰਮਾਇੰਦੇ ਤਾਇਨਾਤ ਕੀਤੇ ਜਾਣਗੇ। ਸਿਵਲ ਕੰਟਰੋਲ ਰੂੁਮ ਜ਼ਿਲਾ ਪ੍ਬੰਧਕੀ ਕੰਪਲੈਕਸ ਵਿਚ ਅਤੇ ਪੁਲਿਸ ਕੰਟਰੋਲ ਰੂਮ ਵੱਖਰੇ ਤੌਰ ਤੇ ਬਣਾਇਆ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੇਲੇ ਦੌਰਾਨ ਸ਼ਹਿਰ ਵਿਚ ਵੱਖ ਵੱਖ 22 ਥਾਂਵਾਂ ਤੇ ਪੀਣ ਵਾਲੇ ਪਾਣੀ ਦੇ ਪ੍ਬੰਧ ਕਰਨ ਲਈ ਵੀ ਕਿਹਾ। ਇਸੇ ਤਰਾਂ ਮੇਲੇ ਦੌਰਾਨ ਪਾਰਕਿੰਗ ਦੇ ਪਬੰਧਾਂ ਲਈ ਪੁਲਿਸ ਵਿਭਾਗ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰਾਂ ਉਨਾਂ ਨੇ ਯਾਦਗਾਰੀ ਗੇਟਾਂ ਦੀ ਸਾਫ ਸਫਾਈ ਤੇ ਸਜਾਵਟ ਦੇ ਹੁਕਮ ਦਿੰਦਿਆਂ ਕਿਹਾ ਕਿ ਯਾਦਗਾਰੀ ਗੇਟਾਂ ਤੋਂ ਕੋਈ ਇਸਤਿਹਾਰਬਾਜੀ ਨਾ ਹੋਣ ਦਿੱਤੀ ਜਾਵੇ। ਬਿਜਲੀ ਅਤੇ ਰੌਸ਼ਨੀ ਦੇ ਪ੍ਬੰਧ ਕਰਨ ਤੋਂ ਇਲਾਵਾ ਉਨਾਂ ਨੇ ਮਲੋਟ ਰੋਡ ਦੀ ਮੁਰੰਮਤ ਲਈ ਸਬੰਧਤ ਵਿਭਾਗਾਂ ਨੂੰ ਸਖ਼ਤ ਨਾਲ ਤਾੜਨਾ ਕੀਤੀ ਕਿ ਮੇਲੇ ਤੋਂ ਪਹਿਲਾਂ ਪਹਿਲਾਂ ਇਹ ਸੜਕ ਠੀਕ ਕੀਤੀ ਜਾਵੇ। ਮੇਲੇ ਦੌਰਾਨ ਖਾਣ ਪੀਣ ਦੀ ਵਸਤਾਂ ਵਿਚ ਮਿਲਾਵਟ ਰੋਕਣ ਅਤੇ ਕਾਲਾਬਾਜਾਰੀ ਰੋਕਣ ਲਈ ਵੀ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਸਿਹਤ ਸਹੁਲਤਾਂ ਲਈ ਮੇਲੇ ਦੌਰਾਨ ਸਾਰੀਆਂ ਮਹੱਤਵਪੂਰਨ ਥਾਂਵਾਂ ਤੇ ਪ੍ਬੰਧ ਕਰਨ ਲਈ ਕਿਹਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰੰਘ, ਐਸ.ਪੀ. ਸ: ਨਰਿੰਦਰ ਪਾਲ ਸਿੰਘ ਸਿੱਧੂ, ਐਸ.ਡੀ.ਐਮ. ਮਲੋਟ ਸ੍ ਵਿਸੇਸ਼ ਸਾਰੰਗਲ, ਜ਼ਿਲਾ ਮੰਡੀ ਅਫ਼ਸਰ ਸ: ਕੁਲਬੀਰ ਸਿੰਘ ਮੱਤਾ, ਤਹਸੀਲਦਾਰ ਸ: ਦਰਸ਼ਨ ਸਿੰਘ, ਸਿਵਲ ਸਰਜਨ ਡਾ: ਜਗਜੀਵਨ ਲਾਲ ਆਦਿ ਸਮੇਤ ਵੱਖ ਵੱਖ ਵਿਭਾਗਾਂ ਦੇ ਸੀਨਿਅਰ ਅਧਿਕਾਰੀ ਹਾਜਰ ਸਨ।

Exit mobile version