Home Punjabi News ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਹਜਾਰਾਂ ਕਿਸਾਨਾਂ ਨੇ ਮੁੱਖ ਦਫਤਰ...

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਹਜਾਰਾਂ ਕਿਸਾਨਾਂ ਨੇ ਮੁੱਖ ਦਫਤਰ ਬਿਜਲੀ ਪਾਵਰ ਕਾਰਪੋਰੇਸ਼ਨ ਪੰਜਾਬ ਦੇ ਅੱਗੇ ਦਿੱਤਾ ਧਰਨਾ

0

ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਹਜਾਰਾਂ ਕਿਸਾਨਾਂ ਨੇ ਮੁੱਖ ਦਫਤਰ ਬਿਜਲੀ ਪਾਵਰ ਕਾਰਪੋਰੇਸ਼ਨ ਪੰਜਾਬ ਦੇ ਅੱਗੇ ਸਵੇਰੇ ਤੋਂ ਹੀ ਰੋਸ ਮਈ ਧਰਨਾ ਦਿੱਤਾ। ਸਵੇਰੇ ਤੋਂ ਹੀ ਕਿਸਾਨਾਂ ਵਲੋਂ ਦੋਵੇਂ ਸੜਕਾਂ ਬੰਦ ਕਰ ਦਿੱਤੀਆਂ ਤੇ ਮੀਤ ਪ੍ਧਾਨ ਕਰਨੈਲ ਸਿੰਘ ਲੰਗ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਟਿਊਬਲਾਂ ਦੀ ਸਪਲਾਈ ਠੀਕ ਨਹੀਂ ਹੁੰਦੀ ਉਦੋ ਤੱਕ ਧਰਨਾ ਜਾਰੀ ਰਹੇਗਾ। ਜਿਲਾ ਪਰੈਸ ਸਕੱਤਰ ਨਿਰਮਲ ਸਿੰਘ ਲਚਕਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੱਥੇਬੰਦੀ ਦੇ ਆਗੂ ਪਹਿਲਾਂ ਵੀ ਕੇ.ਡੀ. ਚੋਧਰੀ ਚੇਅਰਮੈਨ ਨੂੰ ਮਿਲ ਚੁੱਕੇ ਹਨ ਕਿ ਕਿਸਾਨਾਂ ਨੂੰ ਦਿਨ ਦੀ ਸਪਲਾਈ ਦਿਨ ਵੇਲੇ ਹੀ ਦਿੱਤੀ ਜਾਵੇ ਪਰ ਅਣਸੁਣੀ ਹੀ ਕਰਦੇ ਰਹੇ। ਸਟੇਜ ਸੈਕਟਰੀ ਸੁਖਵਿੰਦਰ ਸਿੰਘ ਤੁਲੇਵਾਲ, ਨਿਸ਼ਾਨ ਸਿੰਘ ਧਰਮਹੇੜੀ, ਹਰਭਜਨ ਸਿੰਘ ਚੱਠਾ, ਗੁਰਬਚਨ ਸਿੰਘ ਕਨਸੂਹਾ, ਜੰਗ ਸਿੰਘ ਭਟੇੜੀ ਨੇ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸੰਬੋਧਨ ਕੀਤਾ। ਡਾ. ਦਰਸ਼ਨ ਪਾਲ ਜੀ ਜਿਲਾ ਪ੍ਧਾਨ ਨੇ ਬੜੇ ਹੀ ਗਰਮ ਅੰਦਾਜ ਵਿੱਚ ਕਿਹਾ ਕਿ ਜੇਕਰ ਅੱਜ ਵੀ ਗਲ ਨਾ ਸੁਣੀ ਗਈ ਤਾਂ ਇਹ ਪੱਕਾ ਮੋਰਚਾ ਹੀ ਸ਼ੁਰੂ ਹੋ ਜਾਵੇਗਾ।
ਧਰਨੇ ਦੇ ਚਲਦੇ 2 ਹੀ ਜਿਲੇ ਦੇ ਆਗੂ ਡਾ. ਦਰਸ਼ਨ ਪਾਲ, ਕਰਨੈਲ ਸਿੰਘ, ਨਿਰਮਲ ਸਿੰਘ, ਹਰਭਜਨ ਸਿੰਘ ਚੱਠਾ, ਬਲਦੇਵ ਸਿੰਘ ਬਠੋਈ, ਦਰਸ਼ਨ ਸਿੰਘ ਸ਼ੇਖੁਪੁਰ, ਜਗਰੂਪ ਸਿੰਘ ਕੋਟਕਲਾ, ਆਦਿ ਚੇਅਰਮੈਨ ਨਾਲ ਗੱਲਬਾਤ ਕਰਨ ਲਈ ਦਫਤਰ ਅੰਦਰ ਗਏ ਤੇ ਮੰਗਾਂ ਮਨਵਾ ਕੇ ਹੀ ਬਾਹਰ ਨਿਕਲੇ। ਸ੍ਰੀ ਕੇ.ਡੀ. ਚੋਧਰੀ ਨੇ ਵਿਸ਼ਵਾਸ਼ ਦਿਵਾਇਆ ਕਿ ਦਿਨ ਵੇਲੇ ਹੀ ਸਪਲਾਈ ਸਵੇਰੇ 7:00 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਅਤੇ ਰਾਤ ਨੂੰ ਸਪਲਾਈ ਸ਼ਾਮ 5 ਵਜੇ ਤੋਂ ਸਵੇਰ ਦੇ 7:00 ਵਜੇ ਤੱਕ ਮਿਲੇਗੀ। ਅਗਰ ਕੋਈ ਖਰਾਬੀ ਹੁੰਦੀ ਹੈ ਤਾਂ ਵੀ ਸਪਲਾਈ ਦਾ ਸਮਾਂ ਪੂਰਾ ਕੀਤਾ ਜਾਵੇਗਾ। ਬੇਰੁਜਗਾਰ ਲਾਇਨਮੈਲ ਜੋ ਕਿ ਆਪਣੀ ਮੰਗ ਨੂੰ ਲੈ ਕੇ ਦਫਤਰ ਅੱਗੇ ਪੱਕਾ ਮੋਰਚਾ ਲਾਈ ਬੈਠੇ ਹਨ ਕਿਸਾਨਾਂ ਦੀ ਪੂਰੀ ਹਮਾਇਤ ਕੀਤੀ ਤੇ ਸੰਬੋਧਨ ਕੀਤਾ ਕਿ ਅਗਰ ਸਾਡੇ 4000 ਬੇਰੁਜਗਾਰ ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਨਾ ਮਿਲਿਆ ਤਾਂ ਮੋਰਚਾ ਹੋਰ ਤੇਜ ਹੋਵੇਗਾ। ਅਸੀਂ ਕਿਸਾਨਾਂ ਨਾਲ ਹਮੇਸ਼ਾ ਹੀ ਖੜੇ ਹਾਂ।

Exit mobile version