Home Punjabi News ਬੀ ਐਸ ਐਨ ਐਲ ਪਰਿਵਾਰ ਨੇ ਅਖੰਡ ਪਾਠ ਸਾਹਿਬ ਦਾ ਭੋਗ ਪਾ...

ਬੀ ਐਸ ਐਨ ਐਲ ਪਰਿਵਾਰ ਨੇ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਵਿਸ਼ਾਲ ਲੰਗਰ ਲਗਾਇਆ

0

ਪਟਿਆਲਾ: ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਪਰਿਵਾਰ ਵੱਲੋਂ ਪਟਿਆਲਾ ਦੇ ਲੀਲਾ ਭਵਨ ਚੌਂਕ ਨੇੜੇ ਸਥਿਤ ਟੈਲੀਫੋਨ ਐਕਸਚੇਂਜ ਵਿਖੇ ਅੱਜ ਸ੍ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਅਤੁੱਟ ਲੰਗਰ ਵਰਤਾਇਆ ਗਿਆ। ਬੀ.ਐਸ.ਐਨ.ਐਲ. ਦੇ ਸਮੂਹ ਸਟਾਫ ਵੱਲੋਂ ਬਣਾਈ ਹੋਈ ਸੰਸਥਾ ‘ਬੀ.ਐਸ.ਐਨ.ਐਲ. ਪਰਿਵਾਰ’ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਅਤੇ ਬੀ.ਐਸ.ਐਨ.ਐਲ. ਦੀ ਚੜ੍ਹਦੀਕਲਾ ਲਈ ਇਥੇ ਤਿੰਨ ਦਿਨ ਪਹਿਲਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਇਆ ਗਿਆ ਸੀ ਅਤੇ ਅੱਜ ਪਾਠ ਸੰਪਨ ਹੋਣ ਮਗਰੋਂ ਕੀਰਤਨ ਅਤੇ ਅਰਦਾਸ ਕਰਵਾ ਕੇ ਵਿਸ਼ਾਲ ਲੰਗਰ ਵਰਤਾਇਆ ਗਿਆ ਜਿਸ ਵਿਚ ਬੀ.ਐਸ.ਐਨ.ਐਲ. ਸਟਾਫ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਡਾਕ ਵਿਭਾਗ ਦੇ ਕਰਮਚਾਰੀ ਵੀ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਬੀ.ਐਸ.ਐਨ.ਐਲ. ਦੇ ਜਨਰਲ ਮੈਨੇਜਰ ਸ੍ ਰੋਹਿਤ ਸ਼ਰਮਾ ਅਤੇ ਡਿਪਟੀ ਜਨਰਲ ਮੈਨੇਜਰ ਅਤੇ ਸ੍ ਅਖੰਡ ਪਾਠ ਕਮੇਟੀ ਦੇ ਚੇਅਰਮੈਨ ਸ. ਐਸ ਪੀ ਐਸ ਸੰਧੂ ਨੇ ਦੱਸਿਆ ਕਿ ਬੀ.ਐਸ.ਐਨ.ਐਲ. ਪਰਿਵਾਰ ਵੱਲੋਂ ਸਾਲ ‘ਚ ਦੋ ਵਾਰ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿਨਾ ਵਿਚ ਸਤੰਬਰ ਅਕਤੂਬਰ ਦੇ ਮਹੀਨੇ ਵਿਚ ਸ੍ ਰਾਮਾਇਣ ਦਾ ਪਾਠ ਕਰਵਾਇਆ ਜਾਂਦਾ ਹੈ ਅਤੇ ਫਰਵਰੀ ਮਹੀਨੇ ਵਿਚ ਸ੍ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ। ਇਸ ਦੌਰਾਨ ਉਨਾ ਤੋਂ ਇਲਾਵਾ ਐਸ ਡੀ ਓ ਗੁਰਮੀਤ ਕੌਰ, ਹਰਜੀਤ ਸਿੰਘ, ਹਰਜੋਤ ਸਿੰਘ, ਅਮਨਦੀਪ ਸ਼ਰਮਾ, ਐਸ ਡੀ ਓ ਤਰੁਣ ਵਰਮਾ, ਪੀ ਸੀ ਸ਼ਰਮਾ, ਅਸ਼ੋਕ ਵਾਲੀਆ, ਦੀਪਚੰਦ, ਮੇਘਰਾਜ ਅਤੇ ਹੋਰ ਹਾਜ਼ਰ ਸਨ।

Exit mobile version