Home Punjabi News ਬਿਨਾਂ ਪ੍ਵਾਨਗੀ ਚੱਲਣ ਵਾਲੀਆਂ ਐਂਬੂਲੈਂਸ ਗੱਡੀਆਂ ਤੇ ਹੋਵੇਗੀ ਕਾਰਵਾਈ

ਬਿਨਾਂ ਪ੍ਵਾਨਗੀ ਚੱਲਣ ਵਾਲੀਆਂ ਐਂਬੂਲੈਂਸ ਗੱਡੀਆਂ ਤੇ ਹੋਵੇਗੀ ਕਾਰਵਾਈ

0

ਸ਼੍ ਮੁਕਤਸਰ ਸਾਹਿਬ : ਜ਼ਿਲਾ ਸੜਕ ਸੁੱਰਖਿਆ ਕਮੇਟੀ ਦੀ ਬੈਠਕ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ ਦੀ ਪ੍ਧਾਨਗੀ ਹੇਠ ਹੋਈ ਜਿਸ ਵਿਚ ਜ਼ਿਲੇ ਵਿਚ ਸੜਕ ਸੁਰੱਖਿਆ ਸਬੰਧੀ ਨਿਯਮਾਂ ਨੂੰ ਸ਼ਖਤ ਨਾਲ ਲਾਗੂ ਕਰਨ ਸਬੰਧੀ ਫੈਸਲੇ ਕੀਤੇ ਗਏ।
ਬੈਠਕ ਦੌਰਾਨ ਜ਼ਿਲਾ ਟਰਾਂਸਪੋਰਟ ਅਫ਼ਸਰ ਸ: ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹੀਨਾ ਅਕਤੂਬਰ 2015 ਦੌਰਾਨ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਜ਼ਿਲਾ ਟਰੈਫਿਕ ਪੁਲਿਸ ਨੇ 642750 ਰੁਪਏ ਅਤੇ ਜ਼ਿਲਾ ਟਰਾਂਸਪੋਰਟ ਦਫ਼ਤਰ ਨੇ 4,28,000 ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਉਨਾਂ ਨੇ ਜ਼ਿਲੇ ਦੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਕਿਹਾ ਕਿ ਜੇਕਰ ਕੋਈ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸਦਾ ਡਰਾਇਵਿੰਗ ਲਾਈਸੈਂਸ ਤਿੰਨ ਮਹੀਨੇ ਲਈ ਸੈਸਪੈਂਡ ਕਰ ਦਿੱਤਾ ਜਾਵੇਗਾ।
ਇਸੇ ਤਰਾਂ ਜ਼ਿਲੇ ਵਿਚ ਅਣਅਧਿਕਾਰਤ ਤੌਰ ਤੇ ਚੱਲ ਰਹੀਆਂ ਐਂਬੂਲੈਂਸ ਖਿਲਾਫ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਕਿਉਂਕਿ ਜ਼ਿਲੇ ਵਿਚ ਸਿਹਤ ਵਿਭਾਗ ਤੋਂ ਕੇਵਲ ਇਕ ਹੀ ਐਂਬੂਲੈਂਸ ਪ੍ਵਾਨਤ ਹੈ ਅਤੇ ਅਜਿਹੀਆਂ ਅਣਅਧਿਕਾਰਤ ਐਂਬੂਲੈਂਸਾਂ ਮਰੀਜਾਂ ਤੋਂ ਮੋਟਾ ਕਿਰਾਇਆ ਵਸੂਲ ਰਹੀਆਂ ਹਨ। ਇਸੇ ਤਰਾਂ ਬੈਠਕ ਵਿਚ ਮਲੋਟ ਸ਼ਹਿਰ ਵਿਚ ਰਾਸ਼ਟਰੀ ਰਾਜ ਮਾਰਗ ਨੰਬਰ 10 ਤੇ ਅਣਅਧਿਕਾਰਤ ਤੌਰ ਤੇ ਖੜੇ ਹੁੰਦੇ ਟਰੱਕਾਂ ਸਬੰਧੀ ਵੀ ਫੈਸਲਾ ਕੀਤਾ ਗਿਆ ਕਿ ਦੁਰਘਟਨਾਵਾਂ ਦਾ ਕਾਰਨ ਬਣਦੇ ਇੰਨਾਂ ਟਰਕਾਂ ਨੂੰ ਸੜਕ ਤੇ ਅਣਅਧਿਕਾਰਤ ਤੌਰ ਤੇ ਖੜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੀ.ਐਂਡ.ਆਰ. ਵਿਭਾਗ ਨੇ ਦੱਸਿਆ ਕਿ ਬਲਮਗੜ ਰੋਡ ਦੀ ਮੁਰੰਮਤ ਸਬੰਧੀ ਟੈਂਡਰ ਪ੍ਵਾਨਗੀ ਲਈ ਭੇਜੇ ਗਏ ਹਨ ਅਤੇ ਜਲਦ ਹੀ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸੇ ਤਰਾਂ ਲੋਕਾਂ ਵੱਲੋਂ ਵਾਹਨਾਂ ਤੇ ਲਾਈਆਂ ਸਫੈਦ ਲਾਈਟਾਂ ਸਬੰਧੀ ਵੀ ਕਾਰਵਾਈ ਕਰਨ ਦੇ ਨਿਰਦੇਸ਼ ਟਰੈਫਿਕ ਪੁਲਿਸ ਨੂੰ ਕੀਤੇ ਗਏ ਹਨ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸ੍ ਰਾਮ ਸਿੰਘ, ਸ੍ ਬਿਰਮਜੀਤ ਸ਼ੇਰਗਿੱਲ, ਡਾ: ਮਨਦੀਪ ਕੌਰ, ਸਹਾਇਕ ਕਮਿਸ਼ਨਰ ਜਨਰਲ ਸ੍ ਅਰਵਿੰਦ ਕੁਮਾਰ ਆਦਿ ਵੀ ਹਾਜਰ ਸਨ।

Exit mobile version