Home Punjabi News ਪੰਜਾਬ ਹੁਨਰ ਵਿਕਾਸ ਮਿਸ਼ਨ ਜਿੱਤੇ ਸਿਖਿਆਰਥੀਆਂ ਦਾ ਸੰਸਥਾ ਵਿੱਚ ਸਨਮਾਨ ।

ਪੰਜਾਬ ਹੁਨਰ ਵਿਕਾਸ ਮਿਸ਼ਨ ਜਿੱਤੇ ਸਿਖਿਆਰਥੀਆਂ ਦਾ ਸੰਸਥਾ ਵਿੱਚ ਸਨਮਾਨ ।

0

ਪਟਿਆਲਾ ਅੱਜ ਸਰਕਾਰੀ ਆਈ.ਟੀ.ਆਈ.( ਲੜਕੇ) ਪਟਿਆਲਾ ਵਿਖੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਉਪਰਾਲੇ ਸਕਿਲ ਇੰਡੀਆ ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਜਿਲ੍ਹਾ ਪਟਿਆਲਾ ਵਿੱਚ ਪੰਜਾਬ ਸਕਿੱਲ ਕੰਪੀਟੀਸ਼ਨ 2021-22 ਜੋ ਕਿ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ। ਜਿਹਨਾਂ ਸਿਖਿਆਰਥੀਆਂ ਨੇ ਉਸ ਕੰਪੀਟੀਸ਼ਨ ਵਿੱਚੋਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਉਹਨਾਂ ਦਾ ਮਾਨ-ਸਨਮਾਨ ਕਰਨ ਲਈ ਵਿਸ਼ੇਸ਼ ਤੌਰ ਤੇ ਮੈਡਮ ਈਸ਼ਾ ਸਿੰਗਲਾ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਪਣੀ ਟੀਮ ਮੈਡਮ ਗਗਨਦੀਪ ਕੌਰ, ਮੈਡਲ ਹਰਲੀਨ ਕੌਰ ਅਤੇ ਉਪਕਾਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸੰਸਥਾ ਵਿੱਚ ਪਹੁੰਚਣ ਉੱਪਰ ਸੰਸਥਾ ਦੇ ਮੁੱਖੀ ਡਾਕਟਰ ਵੀ.ਕੇ.ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿੰਸੀਪਲ, ਇੰਜ: ਯੁਧਜੀਤ ਸਿੰਘ ਪ੍ਰਿੰਸੀਪਲ (ਜ.ਸ.) ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੀਡੀਆ ਇੰਚਾਰਜ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਮੈਡਲ ਸਿੰਗਲਾ ਸੰਸਥਾ ਦਾ ਵਾਤਾਵਰਣ ਦੇਖ ਕੇ ਬਹੁਤ ਖੁਸ਼ ਹੋਏ, ਉਹਨਾਂ ਕਿਹਾ ਕਿ ਸਿਖਿਆਰਥੀਆਂ ਦੀ ਟ੍ਰੇਨਿੰਗ ਲਈ ਵਾਤਾਵਰਣ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਜਿਹੜਾ ਟ੍ਰੇਨਿੰਗ ਲਈ ਇੱਕ ਚੰਗਾ ਵਰਦਾਨ ਸਿੱਧ ਹੁੰਦਾ ਹੈ, ਦੂਸਰਾ ਹੁਨਰ ਵਿਕਾਸ ਮਿਸ਼ਨ ਤਹਿਤ ਇਹ ਮੁਕਾਬਲੇ ਸਿਖਿਆਰਥੀਆਂ ਲਈ ਇਕ ਵਰਦਾਨ ਦਾਬਤ ਹੁੰਦੇ ਹਨ। ਸੈਂਟਰਾਂ ਤੋਂ ਸਿਖਲਾਈ ਕਰਨ ਉਪਰੰਤ ਸਿਖਿਆਰਥੀ ਬਿਹਤਰ ਪਲੇਸਮੈਂਟ ਦੇ ਮੌਕੇ ਪ੍ਰਾਪਤ ਕਰ ਸਕਣਗੇ, ਇਸ ਤਰ੍ਹਾਂ ਪ੍ਰੋਗਰਾਮਾਂ ਰਾਹੀਂ ਤਕਨੀਕੀ ਸਿਖਿਆ ਦੀ ਮਿਆਦ ਨੂੰ ਉੱਚਾ ਚੁਕਣ ਲਈ ਸਹਾਈ ਸਾਬਤ ਹੋਵੇਗਾ।
ਪੰਜਾਬ ਹੁਨਰ ਵਿਕਾਸ ਮੁਕਾਬਲਿਆਂ ਦੇ ਰਿਜਲਟ ਜਿਸ ਵਿੱਚ ਆਟੋਬਾਡੀ ਰਿਪੇਅਰ ਵਿੱਚ ਰਿਤਿਕ ( ਪਹਿਲਾ ) , ਹਰਵਿੰਦਰ ਸਿੰਘ ( ਦੂਜਾ ) , ਚੇਤਨ ( ਤੀਜਾ) ਸਰਕਾਰੀ ਆਈ.ਟੀ.ਆਈ. (ਲੜਕੇ) ਪਟਿਆਲਾ, ਆਟੋ ਬਾਡੀ ਪੇਂਟਿੰਗ ਵਿੱਚ ਕਰਨਵੀਰ ਸਿੰਘ ( ਪਹਿਲਾ) , ਮੌਂਟੀ ( ਦੂਜਾ) , ਦਿਲਜੋਤ ਸਿੰਘ ( ਤੀਜਾ) ਸਰਕਾਰੀ ਆਈ.ਟੀ.ਆਈ. ( ਲੜਕੇ) ਪਟਿਆਲਾ। ਇਸ ਤੋਂ ਇਲਾਵਾ ਰੈਫਰੀਜੇਸ਼ਨ ਵਿੱਚ ਰੋਹਿਤ ਸ਼ਰਮਾ ( ਪਹਿਲਾ) , ਜਨਰੇਸ਼ ਸ਼ਰਮਾ (ਤੀਜਾ) ਸਰਕਾਰੀ ਆਈ.ਟੀ.ਆਈ. (ਲ਼ੜਕੇ) ਪਟਿਆਲਾ ਨੇ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ , ਅਤੇ ਮੈਡਮ ਸਿੰਗਲਾ ਅਤੇ ਉਹਨਾਂ ਦੀ ਟੀਮ ਵੱਲੋਂ ਇਹਨਾਂ ਸਿਖਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਮਾਨ-ਸਨਮਾਨ ਕੀਤਾ ਗਿਆ। ਇਹਨਾਂ ਸਿਖਿਆਰਥੀਆਂ ਨੂੰ ਚੰਗੀ ਟ੍ਰੇਨਿੰਗ ਕਰਾਉਣ ਲਈ ਖਾਸ ਕਰਕੇ ਜਗਦੀਪ ਸਿੰਘ ਜੋਸ਼ੀ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ ਅਤੇ ਮਾਰੂਤੀ ਟ੍ਰੇਨਰ ਸਨਮਪ੍ਰੀਤ ਸਿੰਘ ਇੰਸਟਰੱਕਟਰ ਸਹਿਬਾਨ ਤੋਂ ਇਲਾਵਾ ਟ੍ਰੇਨਿੰਗ ਅਫਸਰ ਬਲਵੰਤ ਸਿੰਘ ਢਿੰਲੋਂ ਜਿਹਨਾਂ ਦੀ ਅਗਵਾਹੀ ਹੇਠ ਸੰਸਥਾ ਤੋਂ ਇਲਾਵਾ ਏ.ਟੀ.ਆਈ. ਲੁਧਿਆਣਾ, ਹੀਰਾ ਆਟੋ ਮੋਬਾਇਲ ਵੱਲੋਂ ਖਾਸ ਤੌਰ ਤੇ ਟ੍ਰੇਨਿੰਗ ਵਿੱਚ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਮਨਮੋਹਨ ਸਿੰਘ, ਡੀ.ਪੀ.ਸਿੰਘ ਟੀ.ਓ. , ਸੰਜੇ ਧੀਰ ਟੀ.ਓ. , ਹਰਪਾਲ ਸਿੰਘ , ਮਿਹਰਬਾਨ ਸਿੰਘ, ਇਕਬਾਲ ਸਿੰਘ, ਅਨਿਲ ਖੰਨਾ, ਸ਼ਿਵਚਰਨ ਸਿੰਘ ਅਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ।

Exit mobile version