Home Punjabi News ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਨ ਵਾਲੀ ਸੜਕ ਦੇ ਕੰਮ ਦਾ ਕੀਤਾ ਨਿਰੱਖਣ

ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਨ ਵਾਲੀ ਸੜਕ ਦੇ ਕੰਮ ਦਾ ਕੀਤਾ ਨਿਰੱਖਣ

0

ਫਤਹਿਗੜ੍ਹ ਸਾਹਿਬ,: ਪਟਿਆਲਾ ਸਰਹਿੰਦ ਰੋਡ(ਰੁੜਕੀ ਅੱਡਾ) ਤੋਂ ਰਿਉਣਾ ਨੀਵਾ ਵਾ ਨਲੀਨਾ ਕਲਾਂ, ਨਲੀਨਾਂ ਖੁਰਦ, ਪੰਜੋਲੀ ਕਲਾਂ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ, ਜਿਸ ਦਾ ਨਿਰੱਖਣ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕੀਤਾ ।ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਸੜਕ ਬਣਨ ਨਾਲ ਕਰੀਬ ਦੋ ਦਰਜਨ ਪਿੰਡਾਂ ਨੂੰ ਫਾਇਦਾ ਮਿਲੇਗਾ। ਜਿਸ ਦੀ ਚੌੜਾਈ 18 ਫੁੱਟ ਹੋਵੇਗੀ । ਜੋ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਨਿਯਮਾਂ ਮੁਤਾਬਿਕ ਬਣੇਗੀ। ਉਹਨਾ ਕਿਹਾ ਕਿ ਹਲਕਾ ਨਿਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਕਾਂਗਰਸ ਪਾਰਟੀ ਵਲੋਂ ਹਮੇਸ਼ਾਂ ਹੀ ਜਨਤਾ ਦੀ ਭਲਾਈ ਲਈ ਸੰਘਰਸ਼ ਕੀਤਾ ਜਾਂਦਾ ਹੈ ।
ਜ਼ਿਕਰਯੋਗ ਹੈ ਕਿ 14 ਨਵੰਬਰ 2013 ਨੂੰ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਕੁੱਝ ਸੜਕਾਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਸਮੇਂ ਦੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ ਨੇ ਜਾਇਜ਼ ਮੰਨਦੇ ਹੋਏ ਕੇਂਦਰ ਸਰਕਾਰ ਅੱਗੇ ਰੱਖਿਆ ਸੀ । ਨੂੰ ਪਿਛਲੇ ਦਿਨੀਂ ਮਨਜ਼ੂਰੀ ਮਿਲ ਗਈ ਸੀ। ਜਿਨਾਂ ਚ ਪਟਿਆਲਾ ਸਰਹਿੰਦ ਰੋਡ (ਰੁੜਕੀ ਅੱਡਾ)ਤੋ ਰਿਉਣਾ ਨੀਵਾ ਵਾ ਨਲੀਨਾ ਕਲਾਂ, ਨਲੀਨਾ ਖੁਰਦ ਪੰਜੋਲੀ ਕਲਾਂ 7.01 ਕਿਲੋਮੀਟਰ ਲੰਬਾਈ ਵਾਲੀ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਮੌਕੇ ਗੁਰਜੀਤ ਸਿੰਘ, ਸਨਦੀਪ ਸਿੰਘ ਸੰਜੂ, ਰਾਜਵੀਰ ਸਿੰਘ ਰਾਜਾ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਮੇਲ, ਕਸ਼ਮੀਰਾ ਰਾਮ ਆਦਿ ਹਾਜ਼ਰ ਸਨ।

Exit mobile version