Home Punjabi News ਪੀੜਤ ਮਹਿਲਾ ਨੇ ਥਾਣਾ ਵੂਮੇਨ ਸੈਲ ਪੁਲਿਸ ਤੇ ਕੁੱਟਮਾਰ ਦੇ ਲਾਏ ਗੰਭੀਰ...

ਪੀੜਤ ਮਹਿਲਾ ਨੇ ਥਾਣਾ ਵੂਮੇਨ ਸੈਲ ਪੁਲਿਸ ਤੇ ਕੁੱਟਮਾਰ ਦੇ ਲਾਏ ਗੰਭੀਰ ਦੋਸ਼

0

ਪਟਿਆਲਾ (ਅਕਾਸ਼ਦੀਪ ਕੰਡਾ) : ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਕਾਰੀ ਰਜਿੰਦਰਾ ਹਸਪਤਾਲ ਵਾਰਡ ਐਮਰਜੰਸੀ ਵਾਰਡ ਨੰ: 6, ਬੈਡ ਨੰਬਰ 25, ਜੇਰੇ ਇਲਾਜ ਪੀੜਤ ਮਹਿਲਾ ਕੁਲਵਿੰਦਰ ਕੋਰ ਪਤਨੀ ਅਕਬਰ ਅਲੀ ਵਾਸੀ ਵਾਰਡ ਨੰ: 1, ਬਾਗੜੀਆਂ ਰੋਡ ਨੇੜੇ ਗੁਰਦੁਆਰਾ ਸ੍ ਅਤਰਸਰ ਧੂਰੀ ਜਿਲਾ ਸੰਗਰੂਰ ਨੇ ਦੱਸਿਆ ਕਿ ਥਾਣਾ ਵੂਮੇਨ ਸੈਲ ਵਿੱਚ ਉਸਦੇ ਬੇਟੇ ਅਬਾਦ ਅਲੀ ਅਤੇ ਅਮਨਦੀਪ ਕੌਰ ਵਾਸੀ ਰੀਠਖੇੜੀ ਦੇ ਤਲਾਕ ਦੀ ਸ਼ਿਕਾਇਤ ਤੇ ਇਨਕੁਆਰੀ ਚਲ ਰਹੀ ਸੀ। ਜਿਸ ਦੋਰਾਨ ਸਾਡੀਆਂ ਕਈਂ ਪੇਸ਼ੀਆਂ ਪਈਆਂ। ਹਰ ਪੇਸ਼ੀ ਤੇ ਸਾਡੀ ਨੂੰਹ ਅਮਨਦੀਪ ਕੋਰ ਦਾ ਭਰਾ ਕਮਲ ਖਾਨ ਕਈਂ ਗੁੰਡਾਕਿਸਮ ਤੇ ਖਤਰਨਾਕ ਬੰਦਿਆਂ ਨੂੰ ਆਪਣੇ ਨਾਲ ਲਿਆ ਕੇ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਪਰ ਕਲ ਸਾਨੂੰ ਫਿਰ ਪੇਸ਼ੀ ਦੇ ਉਤੇ ਫੋਨ ਕਰਕੇ ਸਹਾਇਕ ਥਾਣੇਦਾਰ ਵੱਲੋਂ ਬੁਲਾਇਆ ਗਿਆ। ਜਿਥੇ ਕਿ ਮੇਰੀ ਨੂੰਹ ਤੇ ਉਸਦਾ ਭਰਾ ਆਪਣੇ ਸਾਥੀਆਂ ਸਮੇਤ ਵੂਮੇਨ ਸੈਲ ਦੀ ਇੰਚਾਰਜ ਇੰਦੂ ਬਾਲਾ ਦੇ ਕਮਰੇ ਵਿੱਚ ਬੈਠਾ ਹੋਇਆ ਸੀ। ਜਿਥੇ ਕਿ ਉਨਾ ਨੇ ਪੁਲਿਸ ਦੀ ਮਿਲੀ ਭੁਗਤ ਨਾਲ ਮੇਰੀ ਬੁਰੀ ਤਰਾ ਕੁੱਟ ਮਾਰ ਕੀਤੀ ਤੇ ਮੈਨੂੰ ਅਪਸ਼ਬਦ ਬੋਲੇ।
kanda
ਮੈਨੂੰ ਇਨਾ ਜਿਆਦਾ ਮਾਰਿਆ ਕੁਟਿਆ ਗਿਆ ਕਿ ਮੈਂ ਉਥੇ ਬੇਹੋਸ਼ ਹੋ ਗਈ ਮੈਨੂੰ ਇਨਾ ਨੇ ਬੇਹੋਸ਼ੀ ਦੀ ਹਾਲਤ ਵਿੱਚ ਚਕ ਕੇ ਥਾਣੇ ਦੇ ਸਾਹਮਣੇ ਬਣੇ ਪਾਰਕ ਵਿੱਚ ਸੁੱਟ ਦਿੱਤਾ। ਉਥੇ ਖੜੇ ਲੋਕਾਂ ਨੇ ਮੈਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ। ਮੇਰੀ ਨੂੰਹ ਦਾ ਭਰਾ ਹਰ ਚੀਜ ਪੈਸੇ ਤੇ ਗੁੰਡਾ ਗਰਦਰਦੀ ਦੇ ਜੋਰ ਨਾਲ ਸਾਡੇ ਤੇ ਪੁਲਿਸ ਨਾਲ ਮਿਲਕੇ ਤਸ਼ਦਦ ਕਰ ਰਿਹਾ ਹੈ। ਹਸਪਤਾਲ ਦੇ ਵਿੱਚ ਵੀ ਉਸਨੇ ਡਾਕਟਰਾਂ ਦੀ ਮਿਲੀਭੁਗਤ ਨਾਲ ਸਾਡੀ ਫਾਇਲ ਤੱਕ ਨਹੀਂ ਬਣਨ ਦਿੱਤੀ ਤੇ ਨਾ ਹੀ ਸਾਡਾ ਕੋਈ ਇਲਾਜ ਹੋ ਰਿਹਾ ਹੈ। ਮੇਰੀ ਪੰਜਾਬ ਸਰਕਾਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਨਸਾਫ ਦੀ ਗੁਹਾਰ ਹੈ ਕਿ ਮੇਰੀ ਨੂੰਹ ਤੇ ਉਸਦੇ ਭਰਾ ਕਮਲ ਖਾਨ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ।

Exit mobile version