Home Punjabi News ਪਾਕਿਸਤਾਨ ਨੂੰ ਦਿੱਤੇ ਐਮ. ਐਫ. ਐਨ. ਦਰਜੇ ਦੀ ਸਮੀਖਿਆ ਕਰੇਗਾ ਭਾਰਤ ਮੋਦੀ...

ਪਾਕਿਸਤਾਨ ਨੂੰ ਦਿੱਤੇ ਐਮ. ਐਫ. ਐਨ. ਦਰਜੇ ਦੀ ਸਮੀਖਿਆ ਕਰੇਗਾ ਭਾਰਤ ਮੋਦੀ ਨੇ 29 ਨੂੰ ਮੀਟਿੰਗ ਬੁਲਾਈ

0

ਨਵੀਂ ਦਿੱਲੀ : ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਪ੍ਤੀ ਲਗਾਤਾਰ ਦਬਾਅ ਬਣਾਉਣ ਦੀ ਕਵਾਇਦ ਹੇਠ ਭਾਰਤ 29 ਸਤੰਬਰ ਨੂੰ ਗੁਆਂਢੀ ਦੇਸ਼ ਨੂੰ ਦਿੱਤੇ ਗਏ ‘ਮੋਸਟ ਫੇਵਰਡ ਨੇਸ਼ਨ’ ਦੇ ਦਰਜੇ ਦੀ ਮੁੜ ਸਮੀਖਿਆ ਕਰੇਗਾ | 20 ਸਾਲ ਪਹਿਲਾਂ ਪਾਕਿਸਤਾਨ ਨੂੰ ਭਾਰਤ ਵੱਲੋਂ ਦਿੱਤੇ ‘ਮੋਸਟ ਫੇਵਰਡ ਨੇਸ਼ਨ’ ਦੀ ਸਮੀਖਿਆ ਲਈ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ‘ਚ ਵਿਦੇਸ਼ ਮੰਤਰਾਲੇ ਅਤੇ ਖਜ਼ਾਨਾ ਮੰਤਰਾਲੇ ਦੇ ਅਧਿਕਾਰੀ ਹਿੱਸਾ ਲੈਣਗੇ | ਮੌਜੂਦਾ ਸਮੇਂ ‘ਚ ਭਾਰਤ ਅਤੇ ਪਾਕਿਸਤਾਨ ਦਰਮਿਆਨ 2.8 ਅਰਬ ਅਮਰੀਕੀ ਡਾਲਰ ਦਾ ਕਾਰੋਬਾਰ ਹੁੰਦਾ ਹੈ |ਪਾਕਿਸਤਾਨ ਤੋਂ 0.4 ਅਰਬ ਅਮਰੀਕੀ ਡਾਲਰ ਦੀਆਂ ਦਰਾਮਦਾਂ, ਜਦ ਕਿ ਭਾਰਤ ‘ਚੋਂ 2.4 ਅਰਬ ਅਮਰੀਕੀ ਡਾਲਰ ਦੀਆਂ ਬਰਾਮਦਾਂ ਦੀ ਹਿੱਸੇਦਾਰੀ ਹੁੰਦੀ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ 1996 ‘ਚ ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤਾ ਇਹ ਦਰਜਾ ਇਕਤਰਫਾ ਹੈ, ਕਿਉਂਕਿ ਪਾਕਿਸਤਾਨ ਨੇ 2012 ‘ਚ ਭਾਰਤ ਨੂੰ ਵਿਸ਼ੇਸ਼ ਤਰਜੀਹੀ ਦੇਸ਼ ਦਾ ਦਰਜਾ ਦੇਣ ਦਾ ਐਲਾਨ ਕੀਤਾ ਸੀ ਪਰ ਵਾਅਦਾ ਪੂਰਾ ਨਹੀਂ ਕੀਤਾ |

Exit mobile version