Home Punjabi News ਪਟਿਆਲਾ ਸ਼ਹਿਰ ਨੂੰ ਛੇਤੀ ਹੀ ਮਿਲਣਗੀਆਂ ਮਾਡਰਨ ਸਹੂਲਤਾਂ ਵਾਲੀਆ 4 ਬੇਹਤਰੀਨ...

ਪਟਿਆਲਾ ਸ਼ਹਿਰ ਨੂੰ ਛੇਤੀ ਹੀ ਮਿਲਣਗੀਆਂ ਮਾਡਰਨ ਸਹੂਲਤਾਂ ਵਾਲੀਆ 4 ਬੇਹਤਰੀਨ ਰਿਹਾਇਸ਼ੀ ਕਾਲੌਨੀਆਂ – ਸਿੱਧੂ

0

ਪਟਿਆਲਾ, :ਇਤਿਹਾਸਕ ਅਤੇ ਰਿਆਸਤੀ ਸ਼ਹਿਰ ਪਟਿਆਲਾ ਵਿੱਚ ਛੇਤੀ ਹੀ ਮਾਡਰਨ ਸਹੂਲਤਾਂ ਵਾਲੀਆ 4 ਨਵੀਂਆਂ ਰਿਹਾਇਸ਼ੀ ਕਾਲੌਨੀਆਂ ਹੌਂਦ ਵਿੱਚ ਆਉਣਗੀਆਂ ਜਿਥੇ ਵੱਡੇ ਪਾਰਕ, ਚੌੜੀਆਂ ਸੜਕਾਂ ਅਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਸ਼ਹਿਰੀ ਯੋਜਨਾਂਬੰਦੀ ਅਤੇ ਵਿਕਾਸ ਅਥਾਰਟੀ ਦੇ ਮੁੱਖ ਪ੍ਸ਼ਾਸ਼ਕ ਅਤੇ ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਮੁੱਖ ਸਕੱਤਰ ਸ. ਮਨਵੇਸ਼ ਸਿੰਘ ਸਿੱਧੂ ਨੇ ਪੁੱਡਾ ਵੱਲੋਂ ਪਟਿਆਲਾ ਸ਼ਹਿਰ ਵਿੱਚ ਜ਼ਿਲਾ ਪ੍ਬੰਧਕੀ ਕੰਪਲੈਕਸ ਦੇ ਨੇੜੇ ਡੇਅਰੀ ਫਾਰਮ, ਮਾਡਲ ਟਾਊਨ ਦੇ ਨਜ਼ਦੀਕ ਕੈਨਾਲ ਕਾਲੌਨੀ, ਰਾਜਪੁਰਾ ਕਾਲੌਨੀ ਅਤੇ ਬਾਰਾਂਦਰੀ ਨੇੜੇ ਮਾਲ ਰੋਡ ‘ਤੇ ਸਥਿਤ ਕਾਲੌਨੀਆਂ ਵਾਲੀਆ ਥਾਵਾਂ ਦਾ ਦੌਰਾ ਕਰਨ ਮੌਕੇ ਦਿੱਤੀ।
ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਰਾਜ ਦੇ ਕਈ ਵੱਡੇ ਸਰਕਾਰੀ ਅਦਾਰਿਆਂ ਦੇ ਮੁੱਖ ਦਫ਼ਤਰ ਹੋਣ ਅਤੇ ਵਿਦਿਅਕ ਸੰਸਥਾਵਾਂ ਤੇ ਖੇਡਾਂ ਦੀਆਂ ਕਈ ਪ੍ਮੱਖ ਸੰਸਥਾਵਾਂ ਹੋਣ ਕਾਰਨ ਪਟਿਆਲਾ ਸ਼ਹਿਰ ਰਿਹਾਇਸ਼ੀ ਪੱਖੋਂ ਬੇਹਤਰ ਮੰਨਿਆ ਜਾਂਦਾ ਹੈ। ਇਸੇ ਕਾਰਨ ਲੋਕਾਂ ਦੀਆਂ ਰਿਹਾਇਸ਼ੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਪੁੱਡਾ ਵੱਲੋਂ ਇਹ ਚਾਰ ਨਵੀਂਆਂ ਮਾਡਰਨ ਕਾਲੌਨੀਆਂ ਦੀ ਉਸਾਰੀ ਕਰਨ ਦਾ ਬੀੜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਗੁਰੂਦੁਅਰਾ ਸ੍ਰੀ ਦੁੱਖਨਿਵਾਰਨ ਸਾਹਿਬ ਤੋਂ ਜ਼ਿਲਾ ਪ੍ਬੰਧਕੀ ਕੰਪਲੈਕਸ ਮੁੱਖ ਸੜਕ ‘ਤੇ ਸਥਿਤ ਡੇਅਰੀ ਫਾਰਮ ਵਾਲੀ ਜਗਾ ਤੇ ਪਹਿਲਾਂ 309 ਪਲਾਟਾਂ ਦਾ ਡਰਾਅ ਕੱਢਿਆ ਗਿਆ ਸੀ ਉਹ ਕਾਰਜ ਸਫਲਤਾ ਪੂਰਬਕ ਨੇਪਰੇ ਚੜਨ ਉਪਰੰਤ ਹੁਣ ਛੇਤੀ ਹੀ ਇਸ ਕਾਲੌਨੀ ਵਿੱਚ 200 ਹੋਰ ਰਿਹਾਇਸ਼ੀ ਪਲਾਟਾਂ ਦਾ ਡਰਾਅ ਕੱਢਿਆ ਜਾਵੇਗਾ ਅਤੇ ਇਸ ਕਲੌਨੀ ਵਿੱਚ ਸੜਕਾਂ, ਪਾਰਕ, ਸਟਰੀਟ ਲਾਈਟ ਤੇ ਸੀਵਰੇਜ ਦਾ ਕੰਮ ਤਕਰੀਬਨ ਇੱਕ ਸਾਲ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਪਟਿਆਲਾ ਬੱਸ ਸਟੈਂਡ ਨੇੜੇ ਸਥਿਤ ਰਾਜਪੁਰਾ ਕਾਲੌਨੀ ਵਿੱਚ ਵੀ 200 ਹੋਰ ਪਲਾਟ ਕੱਢੇ ਜਾ ਰਹੇ ਹਨ। ਜਦਕਿ ਮਾਡਲ ਟਾਊਨ ਦੇ ਨੇੜੇ 11 ਏਕੜ ਰਕਬੇ ਵਿੱਚ ਇੱਕ ਨਵੀਂ ਕਾਲੌਨੀ ਕੱਟੀ ਜਾ ਰਹੀ ਹੈ ਜਿਥੇ ਪਹਿਲੇ ਪੜਾਅ ਵਿੱਚ 70 ਪਲਾਟਾਂ ਦਾ ਡਰਾਅ ਕੱਢਿਆ ਜਾਵੇਗਾ। ਪੁੱਡਾ ਦੇ ਮੁੱਖ ਪ੍ਸ਼ਾਸ਼ਕ ਨੇ ਅੱਗੇ ਹੋਰ ਦੱਸਿਆ ਕਿ ਪੁੱਡਾ ਵੱਲੋਂ ਪਟਿਆਲਾ ਦੀ ਮਾਲ ਰੋਡ ‘ਤੇ ਜਨ ਸਿਹਤ ਵਿਭਾਗ ਵਾਲੀ ਕਰੀਬ 9.63 ਏਕੜ ਜਮੀਨ ਵਿੱਚ ਵੀ ਨਵੀਂ ਕਾਲੌਨੀ ਸਥਾਪਿਤ ਕੀਤੀ ਜਾ ਰਹੀ ਹੈ। ਜਿਥੇ 500 ਵਰਗ ਗਜ ਦੇ 34 ਅਤੇ 18 ਐਸ. ਸੀ. ਓ. ਦੇ ਪਲਾਟ ਵੇਚੇ ਜਾਣਗੇ। ਉਹਨਾਂ ਦੱਸਿਆ ਕਿ 18 ਐਸ. ਸੀ. ਓ. ਦੀ ਨਿਲਾਮੀ 27 ਅਪ੍ਰੈਲ ਨੂੰ ਸਵੇਰੇ 11 ਵਜੇ ਪਟਿਆਲਾ ਦੇ ਸਰਕਟ ਹਾਊਸ ਕੀਤੀ ਜਾਵੇਗੀ। ਸ. ਸਿੱਧੂ ਨੇ ਦੱਸਿਆ ਕਿ ਇਥੇ ਸਥਿਤ ਪੁਰਾਤਨ ਇਮਾਰਤ ਨੂੰ ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਚਾਰੇ ਨਵੀਂਆਂ ਕਾਲੌਨੀਆਂ ਵਿੱਚ ਸਾਰੀਆਂ ਮਾਡਰਨ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਹ ਪਟਿਆਲਾ ਸ਼ਹਿਰ ਦੀਆਂ ਬੇਹਤਰੀਨ ਰਿਹਾਇਸ਼ੀ ਕਾਲੌਨੀਆਂ ਸਾਬਤ ਹੋਣਗੀਆਂ। ਸ. ਸਿੱਧੂ ਨੇ ਇਸ ਦੌਰੇ ਮੌਕੇ ਵਧੀਕ ਮੁੱਖ ਪ੍ਸਾਸ਼ਕ ਪੁੱਡਾ ਪਟਿਆਲਾ ਸ. ਗੁਰਮੀਤ ਸਿੰਘ ਅਤੇ ਪੁੱਡਾ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Exit mobile version