Home Punjabi News ਪਟਿਆਲਾ ਮੀਡੀਆ ਕਲੱਬ ਵੱਲੋਂ ਪੱਤਰਕਾਰਾਂ ‘ਤੇ ਲਾਠੀਚਾਰਜ ਦੀ ਨਿੰਦਾ

ਪਟਿਆਲਾ ਮੀਡੀਆ ਕਲੱਬ ਵੱਲੋਂ ਪੱਤਰਕਾਰਾਂ ‘ਤੇ ਲਾਠੀਚਾਰਜ ਦੀ ਨਿੰਦਾ

0

ਪਟਿਆਲਾ : ਪਟਿਆਲਾ ਮੀਡੀਆ ਕਲੱਬ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ‘ਤੇ ਲਾਠੀਚਾਰਜ ਦੀ ਕੱਲ ਵਾਪਰੀ ਘਟਨਾ ਦੀ ਨਿੰਦਾ ਕੀਤੀ ਹੈ। ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਭੰਗੂ ਨੇ ਇਥੇ ਜਾਰੀ ਕੀਤੇ ਪੈੱ੍ਰਸ ਬਿਆਨ ਰਾਹੀਂ, ਇਸ ਘਟਨਾ ਨੂੰ ਅਤਿ ਮੰਦਭਾਗੀ ਕਰਾਰ ਦਿੱਤਾ। ਇਸ ਅਤਿ ਨਿੰਦਣਯੋਗ ਘਟਨਾ ਲਈ ਜਿੰਮੇਵਾਰ ਪੁਲੀਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ। ਪੱਤਰਕਾਰਾਂ ‘ਤੇ ਹਮਲਿਆਂ ਦੀਆਂ ਵਧ ਰਹੀਆਂ ਘਟਨਾਵਾਂ ‘ਤੇ  ਚਿੰਤਾ ਜਾਹਰ ਕਰਦਿਆਂ, ਸ੍ਰੀ ਭੰਗੂ ਨੇ ਅਜਿਹੀਆਂ ਘਟਨਾਵਾਂ ਦੀ   ਰੋਕਥਾਮ ਦੀ ਵੀ ਸਰਕਾਰ ਤੋਂ ਮੰਗ ਕੀਤੀ। ਇਸ ਦੇ ਨਾਲ਼ ਹੀ ਅੰਮ੍ਰਿਤਸਰ ਦੇ ਪੱਤਰਕਾਰਾਂ ਸਮੇਤ ਪੱਤਰਕਾਰ ਭਾਈਚਾਰੇ ਦੀਆਂ ਹੋਰ ਸਾਂਝੀਆਂ ਮੰਗਾਂ ਦੀ ਪੂਰਤੀ ‘ਤੇ ਵੀ  ਜੋਰ ਦਿੱਤਾ। 

Exit mobile version