Home Punjabi News ਪਟਿਆਲਾ ਦੀਆਂ 4 ਵਿਰਾਸਤੀ ਇਮਾਰਤਾਂ ਦਾ ਪਹਿਲੇ ਪੜਾਅ ਤਹਿਤ 4 ਕਰੋੜ ਰੁਪਏ...

ਪਟਿਆਲਾ ਦੀਆਂ 4 ਵਿਰਾਸਤੀ ਇਮਾਰਤਾਂ ਦਾ ਪਹਿਲੇ ਪੜਾਅ ਤਹਿਤ 4 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹੈ ਕਾਇਆ ਕਲਪ: ਠੰਡਲ

0

ਪਟਿਆਲਾ,:ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੀਆਂ ਚਾਰ ਪੁਰਾਤਨ ਦਿੱਖ ਵਾਲੀਆਂ ਵਿਰਾਸਤੀ ਇਮਾਰਤਾਂ ਦੇ ਕਾਇਆ ਕਲਪ ਲਈ ਪਹਿਲੇ ਪੜਾਅ ਤਹਿਤ 4 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਤਹਿਤ ਪੁਰਾਣਾ ਡੀ.ਸੀ. ਦਫ਼ਤਰ ਦੀ ਇਮਾਰਤ, ਕਿਲਾ ਮੁਬਾਰਕ, ਸ਼ੀਸ਼ ਮਹਿਲ ਅਤੇ ਕਿਲਾ ਬਹਾਦਰਗੜ੍ ਦਾ ਕਾਇਆ ਕਲਪ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਮੰਤਰੀ ਸ. ਸੋਹਨ ਸਿੰਘ ਠੰਡਲ ਨੇ ਅੱਜ ਪੁਰਾਣਾ ਡੀ.ਸੀ ਦਫ਼ਤਰ ਅਤੇ ਕਿਲਾ ਮੁਬਾਰਕ ਵਿਖੇ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਦਿੱਤੀ। ਸ. ਠੰਡਲ ਨੇ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਦੇ ਮੁਕੰਮਲ ਹੋਣ ‘ਤੇ ਕਰੀਬ 50 ਕਰੋੜ ਰੁਪਏ ਦੀ ਲਾਗਤ ਆਵੇਗੀ।
dha
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਹੱਤਵਪੂਰਨ ਪਿਛੋਕੜ ਵਾਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ‘ਤੇ ਯਾਦਗਾਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਵੀਂਆਂ ਪੀੜ੍ਹੀਆਂ ਆਪਣੇ ਵਿਰਸੇ ਬਾਰੇ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਪਟਿਆਲਾ ‘ਚ ਵਿਰਾਸਤੀ ਇਮਾਰਤਾਂ ਦੀ ਦਿੱਖ ਨੂੰ ਸੁਧਾਰ ਕੇ ਇਸ ਨੂੰ ਸੈਰ ਸਪਾਟਾ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਸੈਲਾਨੀ ਇਥੇ ਆ ਸਕਣ। ਇਸ ਦੌਰਾਨ ਸ਼੍ਰੀ ਠੰਡਲ ਨੇ ਕਿਲਾ ਮੁਬਾਰਕ ਵਿਖੇ ਚੱਲ ਰਹੇ ਨਵੀਨੀਕਰਨ ਪ੍ਰੋਜੈਕਟ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਸ. ਠੰਡਲ ਦੇ ਨਾਲ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਬਲਬੀਰ ਸਿੰਘ ਘੁੰਨਸ, ਚੇਅਰਮੈਨ ਪੰਜਾਬ ਸੈਰ ਸਪਾਟਾ ਨਿਗਮ ਸ. ਸੁਰਜੀਤ ਸਿੰਘ ਅਬਲੋਵਾਲ ਵੀ ਹਾਜ਼ਰ ਸਨ।

Exit mobile version