Home Punjabi News ਪਟਿਆਲਾ ‘ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ,ਸਮੁੱਚੀ ਖਰੀਦ ਪ੍ਕਿਰਿਆ ਦੌਰਾਨ ਕਿਸਾਨਾਂ ਨੂੰ...

ਪਟਿਆਲਾ ‘ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ,ਸਮੁੱਚੀ ਖਰੀਦ ਪ੍ਕਿਰਿਆ ਦੌਰਾਨ ਕਿਸਾਨਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ: ਰੱਖੜਾ

0

ਪਟਿਆਲਾ: ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੱਲੋਂ ਅੱਜ ਅਨਾਜ ਮੰਡੀ ਪਟਿਆਲਾ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ । ਇਸ ਮੌਕੇ ਸ. ਰੱਖੜਾ ਨੇ ਸਮੂਹ ਕਿਸਾਨਾਂ ਤੇ ਆੜ੍ਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾ ਨੂੰ ਸਮੁੱਚੀ ਖਰੀਦ ਪ੍ਕਿਰਿਆ ਦੌਰਾਨ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸ. ਰੱਖੜਾ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨਾ ਦੀ ਜਿਣਸ ਨਾਲੋਂ-ਨਾਲ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਲਈ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਆੜ੍ਤੀਆਂ ਅਤੇ ਜਿਣਸ ਦੀ ਖਰੀਦੋ ਫਰੋਖਤ ਨਾਲ ਸਬੰਧਤ ਸਮੂਹ ਵਰਗਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨਾ ਮੌਕੇ ‘ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਲਈ ਮੰਡੀਆਂ ਵਿੱਚ ਉਚਿਤ ਪ੍ਬੰਧ ਕੀਤੇ ਜਾਣ ਅਤੇ ਕੋਈ ਵੀ ਅਣਗਹਿਲੀ ਬਰਦਾਸ਼ਤਯੋਗ ਨਹੀਂ ਹੋਵੇਗੀ। ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ ਹਰਿੰਦਰਪਾਲ ਸਿੰਘ ਟੌਹੜਾ, ਵਾਈਸ ਚੇਅਰਮੈਨ ਸ. ਨਰਦੇਵ ਸਿੰਘ ਆਕੜੀ, ਸਕੱਤਰ ਮਾਰਕੀਟ ਕਮੇਟੀ ਸ. ਕੁਲਵਿੰਦਰ ਸਿੰਘ ਸਿੱਧੂ, ਆੜ੍ਤੀ ਐਸੋ: ਨਵੀਂ ਅਨਾਜ ਮੰਡੀ ਦੇ ਪ੍ਧਾਨ ਗੁਰਨਾਮ ਸਿੰਘ ਲਚਕਾਣੀ, ਦੇਵੀ ਦਿਆਲ ਗੋਇਲ ਚੇਅਰਮੈਨ, ਜਨਰਲ ਸਕੱਤਰ ਸਵਰਨ ਸਿੰਘ ਤੇ ਰਾਕੇਸ਼ ਸਿੰਗਲਾ ਸਮੇਤ ਹੋਰ ਆੜ੍ਤੀ ਤੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Exit mobile version