Home Punjabi News ਨਾਬਾਰਡ ਵੱਲੋਂ ਜ਼ਿਲਾ ਪਟਿਆਲਾ ਦੀ 13760.97 ਕਰੋੜ ਦੀ ਸੰਭਾਵਿਤ ਕਰਜ਼ਾ ਯੋਜਨਾ ਜਾਰੀ

ਨਾਬਾਰਡ ਵੱਲੋਂ ਜ਼ਿਲਾ ਪਟਿਆਲਾ ਦੀ 13760.97 ਕਰੋੜ ਦੀ ਸੰਭਾਵਿਤ ਕਰਜ਼ਾ ਯੋਜਨਾ ਜਾਰੀ

0

ਪਟਿਆਲਾ, :ਰਾਸ਼ਟਰੀ ਖੇਤੀ ਅਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ) ਵੱਲੋਂ ਜ਼ਿਲਾ ਪਟਿਆਲਾ ਦੀ 13760.97 ਕਰੋੜ ਰੁਪਏ ਦੀ ਸੰਭਾਵੀ ਕਰਜ਼ਾ ਸਮਰੱਥਾ ਯੋਜਨਾ ਨੂੰ ਜਾਰੀ ਕੀਤਾ ਗਿਆ। ਜ਼ਿਲ੍ਹਾ ਪ੍ਬੰਧਕੀ ਕੰਪਲੈਕਸ ਵਿਖੇ ਜ਼ਿਲਾ ਪੱਧਰੀ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ ਰਾਜੇਸ਼ ਤਰਿਪਾਠੀ ਨੇ ਇਸ ਸਮੱਰਥਾ ਯੋਜਨਾ ਨੂੰ ਜਾਰੀ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਬਾਰਡ ਵੱਲੋਂ ਜ਼ਿਲਾ ਦੀਆਂ ਕਾਰੋਬਾਰੀ ਸਮਰੱਥਾਵਾਂ ਅਤੇ ਬੈਂਕਾਂ ਦੀ ਪ੍ਗਤੀ ਦੇ ਅਨੁਸਾਰ ਇਹ ਸੰਭਾਵਿਤ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਸੇ ਦੇ ਆਧਾਰ ‘ਤੇ ਹੁਣ ਜ਼ਿਲਾ ਲੀਡ ਬੈਂਕ ਸਾਲ 2016-17 ਲਈ ਆਪਣੀ ਅਸਲ ਕਰਜ ਯੋਜਨਾ ਨੂੰ ਤਿਆਰ ਕਰੇਗਾ।
ਇਸ ਮੌਕੇ ਨਾਬਾਰਡ ਦੇ ਜ਼ਿਲਾ ਵਿਕਾਸ ਮੈਨੇਜਰ ਸ਼੍ ਜੇ.ਪੀ.ਐਸ ਆਹੂਜਾ ਨੇ ਦੱਸਿਆ ਕਿ ਸਾਲ 2015-16 ਦੌਰਾਨ ਪਰਾਥਮਿਕਤਾ ਪਰਾਪਤ ਖੇਤਰ ਲਈ 10478.77 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਸੀ ਜਦਕਿ ਸਾਲ 2016-17 ਲਈ ਇਹ ਟੀਚਾ 13760.97 ਕਰੋੜ ਰੁਪਏ ਦਾ ਹੈ। ਨਵੀਂ ਕਰਜ਼ਾ ਸਮਰੱਥਾ ਯੋਜਨਾ ਦੇ ਤਹਿਤ ਖੇਤੀਬਾੜੀ ਖੇਤਰ ਲਈ 10084.92 ਕਰੋੜ, ਮਾਈਕਰੋ ਤੇ ਸਮਾਲ ਐਂਟਪ੍ਰਾਈਜਿਜ਼ ਲਈ 1615.97 ਕਰੋੜ, ਸਿੱਖਿਆ ਖੇਤਰ ਲਈ 532 ਕਰੋੜ, ਹਾਊਸਿੰਗ ਲਈ 321.75 ਕਰੋੜ, ਨਵਿਆਉਣਯੋਗ ਊਰਜਾ ਲਈ 99.89 ਕਰੋੜ, ਸਮਾਜਿਕ ਢਾਂਚੇ ਲਈ 582 ਕਰੋੜ ਤੇ ਹੋਰ ਪਰਾਥਮਿਕ ਖੇਤਰਾਂ ਲਈ 185.06 ਕਰੋੜ ਰੁਪਏ ਦੀ ਯੋਜਨਾ ਉਲੀਕੀ ਗਈ ਹੈ।

Exit mobile version