Home Punjabi News ਦਿੱਲੀ ‘ਚ ਸਿਆਹੀ ਸੁੱਟਣ ਵਾਂਗ ਲੁਧਿਆਣਾ ‘ਤੇ ਹਮਲਾ ਵੀ ਕੇਜਰੀਵਾਲ ਦਾ ਆਪਣਾ...

ਦਿੱਲੀ ‘ਚ ਸਿਆਹੀ ਸੁੱਟਣ ਵਾਂਗ ਲੁਧਿਆਣਾ ‘ਤੇ ਹਮਲਾ ਵੀ ਕੇਜਰੀਵਾਲ ਦਾ ਆਪਣਾ ਰਚਿਆ ਹੋਇਆ ਡਰਾਮਾ ਸੀ : ਬ੍ਹਮ ਮਹਿੰਦਰਾ

0

ਪਟਿਆਲਾ,: ਕੇਜਰੀਵਾਲ ‘ਤੇ ਲੁਧਿਆਣਾ ਵਿਖੇ ਹੋਏ ਹਮਲੇ ਨੂੰ ਦਿੱਲੀ ਵਿਖੇ ਕੇਜਰੀਵਾਲ ‘ਤੇ ਸ਼ਿਆਹੀ ਸੁੱਟਣ ਦੇ ਘਟਨਾਕ੍ਮ ਨਾਲ ਜੋੜਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਧਾਨ ਤੇ ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਬ੍ਹਮ ਮਹਿੰਦਰਾ ਨੇ ਕਿਹਾ ਕਿ ਜਿਸ ਤਰਾ ਦਿੱਲੀ ਵਿਚ ਉਨਾ ਆਪਣੇ ਆਪ ਹੀ ਮੀਡੀਆ ਮਾਈਲੇਜ ਲੈਣ ਲਈ ਸ਼ਿਆਹੀ ਸੁਟਵਾਈ ਸੀ, ਉਸੇ ਤਰਜ ‘ਤੇ ਉਨਾ ਲੁਧਿਆਣਾ ਵਿਚ ਇਹ ਡਰਾਮਾ ਕੀਤਾ ਅਤੇ ਕਾਂਗਰਸੀ ਵਰਕਰਾਂ ‘ਤੇ ਝੂਠਾ ਦੋਸ਼ ਮੜ ਦਿੱਤਾ। ਵਿਧਾਇਕ ਬ੍ਹਮ ਮਹਿੰਦਰਾ ਨੇ ਕਿਹਾ ਕਿ ਕਾਰਾਂ ‘ਤੇ ਹਮਲੇ ਕਰਨਾ ਪੰਜਾਬ ਅਤੇ ਖਾਸ ਕਰਕੇ ਪੰਜਾਬ ਕਾਂਗਰਸ ਦਾ ਸਿਆਸੀ ਸੱਭਿਆਚਾਰ ਨਹੀਂ। ਅਜਿਹੇ ਡਰਾਮੇ ਕੇਜਰੀਵਾਲ ਦਿੱਲੀ ਵਿਚ ਜ਼ਰੂਰ ਕਰਦਾ ਹੈ ਪਰ ਪੰਜਾਬ ਦੇ ਲੋਕ ਗੰਭੀਰ ਸਿਆਸਤ ਕਰਦੇ ਹਨ ਅਤੇ ਮੁੱਦਿਆਂ ਦੇ ਆਧਾਰ ‘ਤੇ ਰਾਜਨੀਤੀ ਕਰਦੇ ਹਨ। ਉਨਾ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਦੌਰਾ ਪੂਰੀ ਤਰਾ ਫਲਾਪ ਰਿਹਾ, ਜਿਸ ਕਾਰਨ ਉਸ ਨੇ ਪੰਜਾਬ ਤੋਂ ਭੱਜਣ ਦੇ ਬਹਾਨੇ ਬਣਾਏ। ਉਨਾ ਕਿਹਾ ਕਿ ਜਿਥੇ ਵੀ ਕੇਜਰੀਵਾਲ ਗਿਆ, ਉਥੇ 50-100 ਤੋਂ ਵੱਧ ਲੋਕਾਂ ਨੇ ਪਹੁੰਚ ਨਹੀਂ ਕੀਤੀ, ਜਿਸ ਕਾਰਨ ਕੇਜਰੀਵਾਲ ਨੂੰ ਕਾਫੀ ਮਾਯੂਸੀ ਹੋਈ ਅਤੇ ਆਖਰ ਉਸ ਨੂੰ ਦਿੱਲੀ ਵਾਲਾ ਡਰਾਮਾ ਪੰਜਾਬ ਵਿਚ ਵੀ ਕਰਨ ਦੀ ਲੋੜ ਮਹਿਸੂਸ ਹੋਈ ਅਤੇ ਹਮਲੇ ਦਾ ਡਰਾਮਾ ਬਣਾ ਕੇ ਉਹ ਪੰਜਾਬ ਤੋਂ ਭੱਜ ਗਿਆ ਹੈ। ਵਿਧਾਇਕ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੇਜਰੀਵਾਲ ਅੱਤਵਾਦੀਆਂ ਤੇ ਖਾਲਿਸਤਾਨੀਆਂ ਦੇ ਹੱਕ ਦੀ ਗੱਲ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸੀ ਪਰ ਇਸ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੇ ਉਸ ਨੂੰ ਮੂੰਹ ਨਹੀਂ ਲਾਇਆ ਤਾਂ ਉਸ ਨੇ ਹੁਣ ਹਮਲੇ ਦਾ ਡਰਾਮਾ ਰਚ ਦਿੱਤਾ। ਵਿਧਾਇਕ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਸੱਤਾ ਕਾਂਗਰਸ ਨੂੰ ਸੌਂਪਣ ਦਾ ਮੰਨ ਬਣਾ ਚੁੱਕੇ ਹਨ। ਆਪਣੇ ਚਾਰ ਰੋਜ਼ਾ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਨੂੰ ਪਤਾ ਲੱਗ ਗਿਆ ਕਿ ਪੰਜਾਬ ਦਾ ਸਿਆਸੀ ਵਾਤਰਵਣ ਕਾਂਗਰਸ ਦੇ ਹੱਕ ਵਿਚ ਹੋ ਗਿਆ ਹੈ, ਇਸੇ ਕਾਰਨ ਉਸ ਵਿਚ ਘਬਰਾਹਟ ਪੈਦਾ ਹੋ ਗਈ ਅਤੇ ਇਸ ਘਬਰਾਹਟ ਵਿਚ ਹੀ ਉਹ ਝੂਠ ‘ਤੇ ਝੂਠ ਬੋਲ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪਟਿਆਲਾ ਵਿਚ ਕਾਂਗਰਸ ਦੀ ਮਜਬੂਤ ਸਥਿਤੀ ਨੂੰ ਭਾਂਪਦੇ ਹੋਏ ਇਥੋਂ ਭੱਜ ਗਿਆ ਹੈ। ਉਨਾ ਕਿਹਾ ਕਿ ਕੇਜਰੀਵਾਲ ਕੋਲ ਰਿਪੋਰਟ ਪਹੁੰਚ ਚੁੱਕੀ ਸੀ ਕਿ ਪਟਿਆਲਾ ਜ਼ਿਲਾ ਕਾਂਗਰਸ ਦਾ ਮਜਬੂਤ ਗੜ ਹੈ ਲਿਹਾਜਾ ਇਥੇ ਉਸ ਨੂੰ ਰਿਸਪਾਂਸ ਨਹੀਂ ਮਿਲਣਾ, ਇਸੇ ਕਾਰਨ ਕੈਬਨਿਟ ਮੀਟਿੰਗ ਦਾ ਬਹਾਨਾ ਬਣਾ ਕੇ ਉਹ ਪਟਿਆਲਾ ਨਹੀਂ ਆਇਆ। ਬ੍ਹਮ ਮਹਿੰਦਰਾ ਨੇ ਕਿਹਾ ਕਿ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਵਲੋਂ ਰੱਖੀ ਜਾਂਦੀ ਹੈ ਅਤੇ ਪਟਿਆਲਾ ਦਾ ਪਰੋਗਰਾਮ ਵੀ ਕੇਜਰੀਵਾਲ ਨੇ ਖੁਦ ਹੀ ਰੱਖਿਆ ਸੀ। ਲਿਹਾਜਾ ਸਪਸ਼ਟ ਹੈ ਕਿ ਉਹ ਕੈਬਨਿਟ ਦੀ ਮੀਟਿੰਗ ਦਾ ਝੂਠਾ ਬਹਾਨਾ ਬਣਾ ਰਹੇ ਹਨ। ਜੇਕਰ ਕੇਜਰੀਵਾਲ ਨੇ ਪਹਿਲਾਂ ਹੀ ਮੀਟਿੰਗ ਰੱਖੀ ਹੁੰਦੀ ਤਾਂ ਉਹ ਪਟਿਆਲਾ ਦਾ ਦੌਰਾ ਆਪਣੇ ਪਰੋਗਰਾਮ ਵਿਚ ਸ਼ਾਮਲ ਨਾ ਕਰਦੇ ਕਿਉਂਕਿ ਪਹਿਲਾਂ ਕੋਈ ਮੀਟਿੰਗ ਨਹੀਂ ਸੀ। ਇਸ ਲਈ ਕੇਜਰੀਵਾਲ ਨੇ ਸੋਮਵਾਰ ਨੂੰ ਪਟਿਆਲਾ ਆਉਣਾ ਸੀ ਪਰ ਪਟਿਆਲਾ ਵਿਚ ਰਿਸਪਾਂਸ ਨਾ ਮਿਲਣ ਦੀਆਂ ਰਿਪੋਰਟਾਂ ਆਉਣ ‘ਤੇ ਉਹ ਮੈਦਾਨ ਛੱਡ ਕੇ ਭੱਜ ਗਿਆ ਅਤੇ ਇਸ ਦਾ ਕਾਰਨ ਕੈਬਨਿਟ ਮੀਟਿੰਗ ਦੱਸ ਰਿਹਾ ਹੈ ਜੋ ਕਿ ਕਿਸੇ ਦੇ ਗਲੇ ਤੋਂ ਨਹੀਂ ਉਤਰ ਰਿਹਾ। ਉਨਾ ਕਿਹਾ ਕਿ ਜਦੋਂ ਮੀਟਿੰਗ ਹੀ ਮੁੱਖ ਮੰਤਰੀ ਨੇ ਰੱਖਣੀ ਹੈ ਤਾਂ ਉਹ ਦੋ ਦਿਨ ਬਾਅਦ ਵੀ ਇਹ ਮੀਟਿੰਗ ਕਰ ਸਕਦੇ ਸਨ। ਉਨਾ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਅਤੇ ਨਾ ਹੀ ਪੰਜਾਬ ਦੇ ਲੋਕ ਉਸ ਦੀ ਡਰਾਮੇਬਾਜ਼ੀ ਨੂੰ ਪਸੰਦ ਕਰਦੇ ਹਨ।

Exit mobile version