Home Current Affairs ਜਲੰਧਰ ਦੇ BMC ਚੌਂਕ ਫਲਾਈਓਵਰ ‘ਚ ਪਈ ਵੱਡੀ ਦਰਾੜ

ਜਲੰਧਰ ਦੇ BMC ਚੌਂਕ ਫਲਾਈਓਵਰ ‘ਚ ਪਈ ਵੱਡੀ ਦਰਾੜ

0

ਜਲੰਧਰ : ਇਕਵੱਡੀ ਖ਼ਬਰ ਇਹ ਹੈ ਕਿ ਬੀ.ਐੱਮ.ਸੀ. ਚੌਂਕ ਫਲਾਈਓਵਰ ਦੇ ਹਿੱਸੇ ਦੀ ਸੜਕ ਧੱਸਨੀ ਸ਼ੁਰੂ ਹੋ ਗਈ ਹੈ, ਜਿਸ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੱਸ ਸਟੈਂਡ ਤੋਂ ਏ.ਪੀ.ਜੇ. ਸਕੂਲ ਵੱਲ ਉਤਰ ਰਹੇ ਫਲਾਈਓਵਰ ਦੇ ਇਕ ਹਿੱਸੇ ‘ਚ ਇੱਕ ਵੱਡਾ ਦਰਾੜ ਪੈ ਗਿਆ ਹੈ। ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਮੁਸ਼ਕਲ ਹੈ।

ਇਸ ਵੇਲੇ ਇਸ ਸੜਕ ‘ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਟ੍ਰੈਫਿਕ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਟ੍ਰੈਫਿਕ ਪੁਲਿਸ ਦੇ ਏਸੀਪੀ ਟ੍ਰੈਫਿਕ ਹਰਬਿੰਦਰ ਭੱਲਾ ਨੇ ਮੇਅਰ ਜਗਦੀਸ਼ ਰਾਜ ਰਾਜਾ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਵਿਚ ਏ.ਸੀ.ਪੀ. ਹਰਵਿੰਦਰ ਭੱਲਾ ਨੇ ਕਿਹਾ ਹੈ ਕਿ ਸਮੇਂ ਸਿਰ ਪੁੱਲ ‘ਤੇ ਪਏ ਦਰਾਰਾਂ ਬਾਰੇ ਜਾਣਕਾਰੀ ਮਿਲੀ ਹੈ, ਨਹੀਂ ਤਾਂ ਭਾਰੀ ਵਾਹਨਾਂ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਪੁਲ ਦੇ ਬੈਠਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਸੜਕ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

Exit mobile version