Home Punjabi News ਗੰਨਾ ਸੰਘਰਸ਼ ਕਮੇਟੀ ਵਲੋਂ ਸੂਬਾ ਸਰਕਾਰ ਅਤੇ ਗੰਨਾਂ ਮਿਲਾਂ ਖਿਲਾਫ ਰੋਸ ਧਰਨਾ

ਗੰਨਾ ਸੰਘਰਸ਼ ਕਮੇਟੀ ਵਲੋਂ ਸੂਬਾ ਸਰਕਾਰ ਅਤੇ ਗੰਨਾਂ ਮਿਲਾਂ ਖਿਲਾਫ ਰੋਸ ਧਰਨਾ

0

ਫਤਹਿਗੜ੍ਹ ਸਾਹਿਬ : ਸਥਾਨਕ ਸ਼ਹਿਰ ਵਿਖੇ ਗੰਨਾ ਸੰਘਰਸ਼ ਕਮੇਟੀ ਵਲੋਂ ਸੂਬਾ ਸਰਕਾਰ ਅਤੇ ਗੰਨਾਂ ਮਿਲਾਂ ਦੇ ਖਿਲਾਫ ਰੋਡ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਉਪਰੰਤ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਕਮਲਦੀਪ ਸਿੰਘ ਸੰਘਾ ਨੂੰ ਮੰਗ ਪੱਤਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਵਲੋਂ ਜਲਦ ਹੀ ਬਕਾਇਆ ਰਾਸ਼ੀ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਿਸਾਨਾ ਦੇ ਗੰਨਾ ਦੇ ਰੇਟ ਦਾ 50 ਰੁਪਏ ਬੋਨਸ ਦਾ ਬਕਾਇਆ ਰਹਿੰਦਾ ਹੈ, ਉਹ ਸਰਕਾਰ ਵਲੋਂ ਜਾਰੀ ਨਹੀ ਕੀਤਾ ਗਿਆ।ਵਿਧਾਇਕ ਨਾਗਰਾ ਨੇ ਕਿਹਾ ਪਿਛਲੇ ਸਾਲ ਜਦੋ ਚੀਨੀ ਦੇ ਰੇਟ ਘੱਟ ਸਨ ਤਾ ਗੰਨਾ ਮਿੱਲਾਂ ਵੱਲੋਂ ਕਿਸਾਨਾਂ ਨੂੰ ਬਕਾਇਆ ਰਾਸੀ, 6 ਮਹੀਨੇ ਹੈਰਾਨ ਕਰਕੇ ਦਿੱਤੀ ਗਈ ਸੀ, ਜਦਕਿ ਇਸ ਬਾਰੀ ਤਾਂ ਚੀਨੀ ਦੇ ਰੇਟ ਵੱਧ ਹਨ ਤਾਂ ਗੰਨਾ ਮਿੱਲਾਂ ਵੱਲੋਂ ਕਿਸਾਨਾਂ ਨੂੰ 15 ਰੁਪਏ ਬੋਨਸ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਗੰਨੇ ਦੇ ਰੇਟ ਦਾ 50 ਰੁਪਏ ਬਕਾਇਆ ਜਲਦ ਜਾਰੀ ਨਾ ਕੀਤਾ ਤਾ ਉਹ ਕਿਸਾਨਾਂ ਨਾਲ ਮਿਲ ਕੇ ਸਰਕਾਰ ਖਿਲਾਫ ਵੰਡੇ ਸੰਘਰਸ਼ ਦਾ ਐਲਾਨ ਕਰਨਗੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਕਾਂਗਰਸ ਦੀ ਸਰਕਾਰ ਆਉਣ ਤੇ ਫਸਲਾਂ ਦੀ ਅਦਾਇਗੀ ਲਿਫਟਿੰਗ ਤੋ ਪਹਿਲਾਂ ਕੀਤੀ ਜਾਵੇਗੀ। ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਨੇ ਦੱਸਿਆ ਕਿ ਇਕੱਲੀ ਅਮਲੋਹ ਮਿਲ ਨੇ ਕਿਸਾਨਾਂ ਦੇ ਬੋਨਸ ਦਾ 3 ਕਰੋੜ 23 ਲੱਖ ਰੁਪਏ ਬਕਾਇਆ ਦੇਣਾ ਹੈ। ਇਸ ਮੌਕੇ ਉਹਨਾਂ ਨਾਲ ਗੰਨਾ ਸੰਘਰਸ਼ ਕਮੇਟੀ ਦੇ ਸਰਪ੍ਰਸਤ ਸੁਖਦੇਵ ਸਿੰਘ, ਦਵਿੰਦਰ ਸਿੰਘ ਜੱਲਾ ਪ੍ਰਧਾਨ, ਬਲਜੀਤ ਸਿੰਘ ਬਾਬਾ ਮੀਤ ਪ੍ਰਧਾਨ, ਰਾਜਿੰਦਰ ਸਿੰਘ ਸੁਹਾਗਹੇੜੀ ਸੈਕਟਰੀ, ਰਣਜੀਤ ਸਿੰਘ ਭੱਲਮਾਜਰਾ ਖਜਾਨਚੀ, ਬਚਿੱਤਰ ਸਿੰਘ, ਅਮਰਦੀਪ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਜਸਵੀਰ ਸਿੰਘ, ਪ੍ਰਦੀਪ ਸਿੰਘ, ਗੁਰਜੀਤ ਸਿੰਘ, ਗੁਰਚਰਨ ਸਿੰਘ, ਦਲਬੀਰ ਸਿੰਘ ਆਦਿ ਹਾਜ਼ਰ ਸਨ।

Exit mobile version