Home Punjabi News ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਪਟਿਆਲਾ ਨੇ ਬਡੂੰਗਰ ਏਰੀਆ ਲਗਾਏ ਵੱਲੋਂ...

ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਪਟਿਆਲਾ ਨੇ ਬਡੂੰਗਰ ਏਰੀਆ ਲਗਾਏ ਵੱਲੋਂ ਪੌਦੇ

0

ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਪਟਿਆਲਾ ਦੇ ਬਡੂੰਗਰ ਏਰੀਆ ਵੱਲੋਂ ਪੌਦੇ ਲਗਾਏ ਗਏ। ਪੋਦੇ ਲਗਾਉਣ ਦੀ ਸ਼ੁਰੂਆਤ ਮਾਡਲ ਟਾਊਨ ਚੌਂਕੀ ਇੰਚਾਰਜ ਗੁਰਨਾਮ ਸਿੰਘ ਨੇ ਮਾਡਲ ਟਾਊਨ ਵਿਖੇ ਪਹਿਲਾਂ ਪੋਦਾ ਲਗਾ ਕੇ ਕੀਤੀ ਅਤੇ ਇਸ ਮੌਕੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਲਗਭਗ 100 ਦੇ ਕਰੀਬ ਮੈਂਬਰਾਂ ਨੇ ਮਿਲ ਕੇ 450 ਪੌਦੇ ਬਡੂੰਗਰ, ਪ੍ਤਾਪ ਨਗਰ, ਮਾਡਲ ਟਾਊਨ ਅਤੇ ਹੋਰ ਕਈ ਥਾਵਾਂ ਤੇ ਪੌਦੇ ਲਗਾਏ। ਇਸ ਮੌਕੇ ਮਾਡਲ ਟਾਊਨ ਚੌਂਕੀ ਇੰਚਾਰਜ ਗੁਰਨਾਮ ਸਿੰਘ ਨੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਸੇਵਾ ਦੇ ਜਜਬੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਹਰ ਘਰ ਦਾ ਮਨੁੱਖ ਜਰੂਰ ਲਗਾਏ ਇੱਕ ਰੁੱਖ, ਉਨਾ ਕਿਹਾ ਕਿ ਪੌਦੇ ਲਗਾਉਣ ਦੇ ਨਾਲ ਨਾਲ ਉਨਾ ਪੋਦਿਆਂ ਦੀ ਸਾਂਭ ਸੰਭਾਲ ਕਰਨਾ ਵੀ ਬਹੁਤ ਜਰੂਰੀ ਹੈ। ਕਿਉਂਕਿ ਸਮੇਂ-ਸਮੇਂ ਸਿਰ ਪੌਦਿਆਂ ਨੂੰ ਪਾਣੀ ਦੇ ਕੇ ਤੇ ਉਨਾ ਦੀ ਸਾਂਭ ਸੰਭਾਲ ਕਰਦੇ ਰਹੀਏ ਤਾਂ ਇੱਕ ਦਿਨ ਵੱਡੇ ਰੁੱਖ ਦਾ ਰੂਪ ਲੈ ਜਾਂਦੇ ਹਨ। ਉਨਾ ਕਿਹਾ ਕਿ ਮੈਂ ਇਸ ਸੰਸਥਾ ਨੂੰ ਵਧਾਈ ਦਿੰਦਾ ਹਾਂ। ਜਿੰਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਪੌਦੇ ਲਗਾਉਂਦੇ ਆ ਰਹੇ ਹਨ। ਉਨਾ ਦੀ ਸਾਂਭ ਸੰਭਾਲ ਵੀ ਕੀਤੀ ਅਤੇ ਅੱਜ ਉਹ ਵੱਡੇ ਵੱਡੇ ਰੁੱਖ ਬਣ ਗਏ ਹਨ। ਜੋ ਸਾਡੇ ਵਾਤਾਵਰਨ ਲਈ ਬਹੁਤ ਲਾਹੇਵੰਦ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਰਣਜੀਤ ਸਿੰਘ, ਮਹਿੰਦਰ ਸਿੰਘ, ਦਲਬਾਰਾ ਸਿੰਘ, ਗੁਰਜੰਟ ਸਿੰਘ, ਪਰਗਟ ਸਿੰਘ, ਸਰਬਜੀਤ ਸਿੰਘ, ਦੀਪਕ ਕੁਮਾਰ, ਅਸ਼ੋਕ ਕੁਮਾਰ, ਸੰਜੂ ਕੁਮਾਰ, ਹਰਦੇਵ ਸਿੰਘ, ਜਗਰੂਪ ਸਿੰਘ, ਵਿਕਾਸ ਕੁਮਾਰ, ਆਦਿ ਸ਼ਾਮਲ ਸਨ।

Exit mobile version