Home Punjabi News ਗੁਰੂ ਰਵਿਦਾਸ ਸਭਾ ਪਟਿਆਲਾ ਵਲੋਂ ਵਿਸ਼ਾਲ ਰਵਿਦਾਸ ਸਤਿਸੰਗ ਆਯੋਜਿਤ

ਗੁਰੂ ਰਵਿਦਾਸ ਸਭਾ ਪਟਿਆਲਾ ਵਲੋਂ ਵਿਸ਼ਾਲ ਰਵਿਦਾਸ ਸਤਿਸੰਗ ਆਯੋਜਿਤ

0

ਪਟਿਆਲਾ,: ਸ੍ ਗੁਰੂ ਰਵਿਦਾਸ ਸਭਾ ਪਟਿਆਲਾ ਵਲੋਂ ਮੁੱਖ ਸੇਵਾਦਾਰ ਕਬੀਰਦਾਸ ਦੀ ਅਗਵਾਈ ਹੇਠ ਵਿਸ਼ਾਲ ਸ੍ ਗੁਰੂ ਰਵਿਦਾਸ ਸਤਿਸੰਗ ਆਯੋਜਿਤ ਕੀਤਾ ਗਿਆ। ਇਸ ਸਤਿਸੰਗ ਦਾ ਆਯੋਜਨ ਡੇਰਾ ਸਚਖੰਡ ਬੱਲਾਂ ਵਲੋਂ ਕੀਤਾ ਗਿਆ ਸੀ। ਸਵੇਰੇ 10 ਵਜੇ ਤੋਂ ਲੈ ਕੇ 2.30 ਵਜੇ ਤੱਕ ਲਗਾਤਾਰ ਸਮਾਗਮ ਚੱਲਿਆ। ਡੇਰਾ ਸਚਖੰਡ ਬੱਲਾਂ ਦੇ ਜ਼ਿਲਾ ਪਟਿਆਲਾ ਦੇ ਮੁੱਖ ਸੇਵਾਦਾਰ ਕਬੀਰਦਾਸ ਦੀ ਅਗਵਾਈ ਹੇਠ ਹੋਏ ਇਸ ਵਿਸ਼ਾਲ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਡੇਰਾ ਸਚਖੰਡ ਬੱਲਾਂ ਦੇ ਗੱਦੀਨਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨਾ ਤੋਂ ਇਲਾਵਾ ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਸਾਬਕਾ ਖਜਾਨਾ ਮੰਤਰੀ ਤੇ ਵਿਧਾਇਕ ਲਾਲ ਸਿੰਘ, ਬ੍ਰਹਮ ਮਹਿੰਦਰਾ, ਸੁਖਜਿੰਦਰ ਰੰਧਾਵਾ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਸਾਬਕਾ ਚੇਅਰਮੈਨ ਚੌਧਰੀ ਨਿਰਮਲ ਸਿੰਘ ਭੱਟੀਆਂ ਸਮੇਤ ਹੋਰ ਕਈ ਆਗੂਆਂ ਨੇ ਹਾਜ਼ਰੀ ਲਵਾਈ। ਕੈ. ਅਮਰਿੰਦਰ ਸਿੰਘ ਆਖਰ ਤੱਕ ਇਸ ਸਮਾਗਮ ਵਿਚ ਹਾਜ਼ਰ ਰਹੇ। ਸਮਾਗਮ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਹਰਿਮੰਦਰ ਸਾਹਿਬ ਵਿਚ ਸੰਤ ਨਿਰੰਜਨ ਦਾਸ ਜੀ ਨੇ ਗੁਰੂ ਰਵਿਦਾਸ ਸਭਾ ਵਲੋਂ ਸਥਾਪਿਤ ਕੀਤੇ ਗਏ ਹਰਿ ਦੇ ਨਿਸ਼ਾਨ ਸਾਹਿਬ ਨੂੰ ਝੁਲਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸੰਤਾਂ ਨਾਲ ਵਿਸ਼ੇਸ਼ ਤੌਰ ‘ਤੇ ਸਾਬਕਾ ਖਜਾਨਾ ਮੰਤਰੀ ਲਾਲ ਸਿੰਘ ਨੇ ਇਸ ਰਸਮ ਵਿਚ ਹਿੱਸਾ ਲੈ ਕੇ ਸੰਤਾਂ ਦਾ ਆਸ਼ੀਰਵਾਦ ਪਰਾਪਤ ਕੀਤਾ। ਝੰਡੇ ਦੀ ਰਸਮ ਨਿਭਾਉਣ ਮੌਕੇ ਲਾਲ ਸਿੰਘ ਵਿਸ਼ੇਸ਼ ਤੌਰ ‘ਤੇ ਸੰਤ ਨਿਰੰਜਨ ਦਾਸ ਨਾਲ ਮੌਜੁਦ ਸਨ। ਸੰਤ ਸਮਾਗਮ ਵਿਚ ਸੰਤ ਮਨਦੀਪ ਦਾਸ ਜੀ ਬੱਲਾਂ, ਸੰਤ ਰਾਮ ਦਿਆਲ ਜੀ ਡੇਰਾ ਕਪਾਲ ਮੋਚਨ ਯਮੁਨਾਨਗਰ, ਸੰਤ ਫਕੀਰ ਦਾਸ ਜੀ ਤੰਦਵਾਲੀ, ਸੰਤ ਰੋਸ਼ਨੀ ਦਾਸ ਜੀ ਛੁਟਮੁਲਪੁਰ, ਸੰਤ ਭਾਨਦਾਸ ਜੀ ਤੇ ਸੰਤ ਹਰਿਦਾਸ ਜੀ ਨੇ ਪ੍ਵਚਨ ਕੀਤੇ। ਇਸ ਤੋਂ ਇਲਾਵਾ ਰੰਗੀ ਜੱਥੇ ਭਾਈ ਹਰਪਾਲ ਸਿੰਘ ਜਲੰਧਰ ਵਾਲੇ, ਹਰਦੇਵ ਸਿੰਘ ਸਨੌਰ ਵਾਲੇ, ਸ੍ ਰਵਿਸ਼ੰਕਰ ਹਰਿਆਣਾ ਵਾਲੇ, ਬਲਵਿੰਦਰ ਸਿੰਘ ਬਿੱਟੂ ਮਿਸ਼ਨਰੀ ਕਲਾਕਾਰ ਜਲੰਧਰ ਬਾਬਾ ਸੇਵਕ ਦਾਸ ਜੀ ਮੰਡਵੀ ਵਾਲੇ ਤੇ ਕਥਾਵਾਚਕ ਭਾਈ ਰਣਜੀਤ ਸਿੰਘ ਨੇ ਵੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦਾ ਗੁਣਗਾਨ ਕੀਤਾ। ਇਸ ਮੌਕੇ ਸੁਖਸਾਗਰ ਦਾ ਪਾਠ ਕੀਤਾ ਗਿਆ।
ਇਸ ਮੌਕੇ ਕਬੀਰਦਾਸ ਦੀ ਅਗਵਾਈ ਹੇਠ ਸਮਾਗਮ ਵਿਚ ਪਹੁੰਚੇ ਕੈ. ਅਮਰਿੰਦਰ ਸਿੰਘ ਸਮੇਤ ਸਾਰੇ ਵਿਧਾਇਕਾਂ ਨੂੰ ਗੁਰੂ ਰਵਿਦਾਸ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਧਾਰਮਿਕ ਪਰੋਗਰਾਮ ਵਿਚ ਪਹੁੰਚ ਕੇ ਉਨਾ ਨੂੰ ਬਹੁਤ ਖੁਸ਼ੀ ਹੋਈ ਹੈ। ਉਨਾ ਕਿਹਾ ਕਿ ਹਿੰਦੁਸਤਾਨ ਤੇ ਪੰਜਾਬ ਦੀ ਪਰੰਪਰਾ ਦੇ ਤਹਿਤ ਸਾਰੇ ਧਰਮਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਸਾਰੇ ਧਰਮ ਸਾਨੂੰ ਇਕ ਹੀ ਮਨੁੱਖਤਾ ਦੇ ਕਲਿਆਣ ਦੀ ਸਿੱਖਿਆ ਦਿੰਦੇ ਹਨ ਅਤੇ ਆਪਸੀ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੰਦੇ ਹਨ। ਉਨਾ ਕਿਹਾ ਕਿ ਹਿੰਦੁਸਤਾਨ ਦੀ ਇਹ ਵਿਸ਼ੇਸ਼ਤਾ ਹੈ ਕਿ ਇਥੇ ਸਾਰੇ ਧਰਮਾਂ ਤੇ ਵਰਕਾਂ ਦਾ ਸਨਮਾਨ ਹੁੰਦਾ ਹੈ। ਇਸ ਪਰੰਪਰਾ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਉਨਾ ਕਿਹਾਕਿ ਸਾਡੇ ਗੁਰੂਆਂ ਨੇ ਵੀ ਇਕਜੁਟਤਾ ਤੇ ਭਾਈਚਾਰੇ ਦਾ ਹੀ ਸੰਦੇਸ਼ ਦਿੱਤਾ ਹੈ। ਸ੍ ਗੁਰੂ ਗੰਥ ਸਾਹਿਬ ਵਿਚ ਸ੍ ਰਵਿਦਾਸ ਜੀ, ਕਬੀਰ ਜੀ ਅਤੇ ਹੋਰ ਸੰਤਾਂ ਦੀ ਪਵਿੱਤਰ ਬਾਣੀ ਨੂੰ ਸਥਾਨ ਦੇ ਕੇ ਸਮਾਜ ਨੂੰ ਇਕਜੁਟ ਕੀਤਾ ਗਿਆ ਹੈ। ਉਨਾ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੇ ਧਰਮ ਅਨੁਸਾਰ ਜੀਵਨ ਜਿਉਣ ਦਾ ਅਧਿਕਾਰ ਹੈ। ਕਿਸੇ ‘ਤੇ ਕੋਈ ਵੀ ਗੱਲ ਜ਼ਬਰਦਸਤੀ ਥੋਪੀ ਨਹੀਂ ਜਾ ਸਕਦੀ। ਡੇਰਾ ਸਚ ਖੰਡ ਬੱਲਾਂ ਦੇ ਧਾਰਮਿਕ ਕੰਮਾਂ ਦੀ ਸ਼ਲਾਘਾ ਕਰਦਿਆਂ ਉਨਾ ਕਿਹਾ ਕਿ ਇਹ ਡੇਰਾ ਲੋਕਾਂ ਨੂੰ ਭਗਵਾਨ ਨਾਲ ਜੋੜ ਰਿਹਾ ਹੈ। ਗੁਰੂ ਰਵਿਦਾਸ ਜੀ ਨੇ ਸਾਨੂੰ ਗਰੀਬਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਅਤੇ ਪੀੜਤ, ਸੋਸ਼ਿਤ ਅਤੇ ਵਾਂਝੇ ਲੋਕਾਂ ਨੂੰ ਇਕਜੁਟ ਕੀਤਾ ਸੀ। ਉਨਾ ਦੀ ਬਾਣੀ ਅੱਜ ਵੀ ਉਨੀ ਹੀ ਪਸੰਗਿਕ ਹੈ, ਜਿੰਨੀ ਉਨਾ ਦੇ ਸਮੇਂ ਸੀ। ਇਸ ਸੰਤ ਸਮਾਗਮ ਨੂੰ ਸਫਲ ਬਣਾਉਣ ਵਿਚ ਸ੍ ਗੁਰੂ ਰਵਿਦਾਸ ਸਭਾ ਪਟਿਆਲਾ ਤੋਂ ਇਲਾਵਾ ਜ਼ਿਲਾ ਪਟਿਆਲਾ ਦੇ ਸਾਰੇ ਪਿੰਡਾਂ ਦੀਆਂ ਸਭਾਵਾਂ ਨੇ ਸਹਿਯੋਗ ਕੀਤਾ।
ਇਸ ਵਿਸ਼ਾਲ ਸੰਤ ਸਮਾਗਮ ਨੂੰ ਸਫਲ ਬਣਾਉਣ ਵਿਚ ਜਿਥੇ ਕਬੀਰਦਾਸ ਦਿਨ ਰਾਤ ਮਿਹਨਤ ਕਰ ਰਹੇ ਸੀ, ਉਥੇ ਜ਼ਿਲਾ ਯੂਥ ਕਾਂਗਰਸ ਦੇ ਸਾਬਕਾ ਪ੍ਧਾਨ ਵਿਕਰਮਜੀਤ ਸਿੰਘ ਚੌਹਾਨ ਅਤੇ ਐਡਵੋਕੇਟ ਯੁਵਰਾਜ ਚੌਹਾਨ ਪਿਛਲੇ ਇਕ ਮਹੀਨੇ ਤੋਂ ਸੇਵਾ ਵਿਚ ਲੱਗੇ ਹੋਏ ਸੀ। ਸਮਾਗਮ ਦੇ ਪੰਡਾਲ ਦੇ ਨਿਰਮਾਣ ਤੋਂ ਲੈ ਕੇ ਇਸ ਸਮਾਗਮ ਦੀ ਪੂਰੀ ਜ਼ਿੰਮੇਵਾਰੀ ਵਿਕਰਮ ਚੌਹਾਨ ਨੇ ਹੀ ਚੁੱਕੀ ਹੋਈ ਸੀ। ਵਿਕਰਮਜੀਤ ਚੌਹਾਨ ਜਿਥੇ ਸ਼ੁਕਰਵਾਰ ਨੂੰ ਰਾਤ 1 ਵਜੇ ਤੱਕ ਸਮਾਗਮ ਦੀਆਂ ਤਿਆਰੀਆਂ ਵਿਚ ਲੱਗੇ ਰਹੇ, ਉਥੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੇਵਾ ਨਿਭਾਉਂਦੇ ਰਹੇ। ਡੇਰਾ ਸਚਖੰਡ ਬੱਲਾਂ ਦੇ ਪ੍ਰਮੁੱਖ ਸੰਤ ਨਿਰੰਜਨ ਦਾਸ ਜੀ ਅਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਖੁਦ ਵਿਕਰਮਜੀਤ ਸਿੰਘ ਚੌਹਾਨ ਦੀ ਸ਼ਲਾਘਾ ਕੀਤੀ ਅਤੇ ਉਨਾ ਨੂੰ ਥਾਪੜਾ ਦਿੱਤਾ।

Exit mobile version