Home Punjabi News ਗੁਰੂਦੁਆਰਾ ਸਾਹਿਬ ਬਾਬਾ ਧਿਆਨਾ ਜੀ ਵਿਖੇ ਲਗਾਇਆ ਮੈਡੀਕਲ ਚੈਕਅੱਪ ਕੈਂਪ

ਗੁਰੂਦੁਆਰਾ ਸਾਹਿਬ ਬਾਬਾ ਧਿਆਨਾ ਜੀ ਵਿਖੇ ਲਗਾਇਆ ਮੈਡੀਕਲ ਚੈਕਅੱਪ ਕੈਂਪ

0

ਪਟਿਆਲਾ, : ਸਿਵਲ ਸਰਜਨ ਪਟਿਆਲਾ ਡਾ. ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨੋਡਲ ਅਫਸਰ ਅਰਬਨ ਸਿਹਤ ਮਿਸ਼ਨ ਡਾ.ਐਮ.ਐਸ ਧਾਲੀਵਾਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸਜਣ ਸਿੰਘ ਦੀ ਦੇਖ ਰੇਖ ਅਧੀਨ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ ਅਧੀਨ ਆਉਂਦੇ ਏਰੀਏ ਦੇ ਗੂਰੁਦੁਆਰਾ ਸਾਹਿਬ ਬਾਬਾ ਧਿਆਨਾ ਜੀ ਵਿਚ ਇਕ ਆਊਟਰੀਚ ਮੁਫਤ ਮੈਡੀਕਲ ਸਿਹਤ ਚੈੱਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਚਮੜੀ ਰੋਗ ਦੇ ਮਾਹਰ ਡਾ.ਐਮ.ਐਸ.ਧਾਲੀਵਾਲ, ਟੀ.ਬੀ.ਰੋਗ ਦੇ ਮਾਹਰ ਡਾ. ਗੁਰਪ੍ਰੀਤ ਸਿੰਘ ਨਾਗਰਾ,ਮੈਡੀਸਨ ਦੇ ਮਾਹਰ ਡਾ. ਸੰਦੀਪ ਕੁਮਾਰ, ਡਾ.ਰੂਬਲ ਸ਼ਰਮਾ,ਫੀਮੇਲ ਮੈਡੀਕਲ ਅਫਸਰ ਡਾ. ਰਿਸ਼ਮਾ ਭੌਰਾ ਅਤੇ ਅਪਥਾਲਮਕ ਅਫਸਰ ਭੀਮ ਸੈਨ ਵੱਲੋ ਮਰੀਜਾਂ ਦਾ ਚੈਕਅਪ ਕੀਤਾ ਗਿਆ। ਅੱਜ ਦੇ ਇਸ ਸਿਹਤ ਕੈਂਪ ਵਿਚ ਕੁੱਲ 221 ਮਰੀਜਾਂ ਦਾ ਚੈਕਅਪ ਕੀਤਾ ਗਿਆ ਇਸ ਕਂੈਪ ਦੋਰਾਨ 43 ਮਰੀਜਾਂ ਦੀ ਹੋਮਿÀਗਲੋਬਿਨ ਟੈਸਟ ਅਤੇ ਪਿਸ਼ਾਬ ਦੇ ਟੈਸਟ ਅਤੇ 72 ਮਰੀਜਾ ਦੇ ਅੱਖਾ ਦੇ ਚੈਕਅਪ ਕੀਤੇ ਗਏ ਜੋ ਕਿ ਬਿੱਲਕੁਲ ਮੁਫਤ ਕੀਤੇ ਗਏ। ਇਸ ਮੋਕੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆ ਗਈਆਂ ਅਤੇ ਲੋਕਾ ਨੂੰ ਵੱਖ-ਵੱਖ ਸਿਹਤ ਸੰਸਥਾਵਾ ਵਿਚ ਦਿੱਤੀਆ ਜਾ ਰਹੀਆ ਸਿਹਤ ਸੇਵਾਵਾਂ ਅਤੇ ਸਿਹਤ ਸਕੀਮਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਨੋਡਲ ਅਫਸਰ ਡਾ.ਸੱਜਣ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਅਜਿਹੇ ਆਉਟ ਰੀਚ ਮੈਡੀਕਲ ਚੈਕਅਪ ਕੈਂਪ ਆਉਂਦੇ ਸਮੇ ਦੋਰਾਨ ਵੀ ਜਾਰੀ ਰਹਿਣਗੇ ਉਹਨਾਂ ਸਮੂਹ ਲੋਕਾਂ ਨੂੰ ਇਹਨਾਂ ਕੈਪਾ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਕਿਹਾ।ਇਸ ਕੈਂਪ ਵਿਚ ਸਟਾਫ ਨਰਸ ਮਨਜੀਤ ਕੋਰ, ਫਰਮਾਸਿਸਟ ਹਰਬੰਸ ਸਿੰਘ,ਲੈਬ ਟੈਕਨੀਸ਼ੀਅਨ ਰੇਨੂ, ਏ.ਐਨ.ਐਮ ਹਰਪਾਲ ਕੋਰ ਅਤੇ ਏਰੀਏ ਦੀਆਂ ਆਸ਼ਾ ਵਰਕਰਾ ਅਤੇ ਆਂਗਣਵਾੜੀ ਵਰਕਰਾਂ ਵੱਲੋ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।

Exit mobile version