Home Punjabi News ਗਿਆਨੇਸ਼ਵਰ ਸ਼ਰਮਾ ਪੰਜੌਲਾ ਨੇ ਜਿੱਤੀ ਰੇਲਵੇ ਐਨ. ਜੈਡ. ਆਰ. ਈ. ਸੁਸਾਇਟੀ ਦੀ...

ਗਿਆਨੇਸ਼ਵਰ ਸ਼ਰਮਾ ਪੰਜੌਲਾ ਨੇ ਜਿੱਤੀ ਰੇਲਵੇ ਐਨ. ਜੈਡ. ਆਰ. ਈ. ਸੁਸਾਇਟੀ ਦੀ ਚੋਣ

0

ਪਟਿਆਲਾ, -ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਦੇ ਡੀ. ਐਮ. ਡਬਲਿਊ. ਵਿਖੇ ਰੇਲਵੇ ਐਨ. ਜੈਡ. ਆਰ. ਈ. ਸੁਸਾਇਟੀ ਦੀ ਚੋਣ ਵਿਚ ਇਲੈਕਟ੍ਰੀਕਲ ਵਿੰਗ ਦੇ ਮੁਲਾਜ਼ਮ ਆਗੂ ਗਿਆਨੇਸ਼ਵਰਾ ਸ਼ਰਮਾ ਪੰਜੌਲਾ 60 ਵੋਟਾਂ ਨਾਲ ਚੋਣ ਜਿੱਤਣ ਵਿਚ ਸਫਲ ਰਹੇ। ਉਨਾਂ ਨੂੰ 199 ਵੋਟਾਂ ਪਈਆਂ। ਡੀ. ਐਮ. ਡਬਲਿਊ. ਦੀਆਂ ਵੱਖ-ਵੱਖ ਸ਼ਾਪਾਂ ਅਤੇ ਪ੍ਰਸ਼ਾਸ਼ਨਿਕ ਵਿੰਗ ਅਤੇ ਹੋਰ ਦਫ਼ਤਰਾਂ ਨੂੰ ਪੰਜ ਵਾਰਡਾਂ ਵਿਚ ਵੰਡਿਆ ਗਿਆ ਸੀ, ਜਿਸ ਵਿਚ ਵਾਰਡ ਨੰ. 1 ਤੋਂ ਗਿਆਨੇਸ਼ਵਰ ਸ਼ਰਮਾ ਪੰਜੌਲਾ 60 ਵੋਟਾਂ ਦੀ ਲੀਡ ਲੈ ਕੇ ਜਿੱਤਣ ਵਿਚ ਸਫਲ ਰਹੇ। ਗਿਆਨੇਸ਼ਵਰ ਸ਼ਰਮਾ ਦੇ ਵੱਡੇ ਭਰਾ ਜਨਕ ਰਾਜ ਸ਼ਰਮਾ ਪਹਿਲਾਂ ਸਟਾਫ ਕੌਂਸਲ ਦੀ ਚੋਣ ਜਿੱਤ ਚੁੱਕੇ ਹਨ। ਗਿਆਨੇਸ਼ਵਰ ਸ਼ਰਮਾ ਨੇ ਕਿਹਾ ਕਿ ਰੇਲਵੇ ਦੇ ਮੁਲਾਜ਼ਮਾਂ ਨੇ ਉਨਾਂ ‘ਤੇ ਜੋ ਵਿਸ਼ਵਾਸ਼ ਜਤਾਇਆ ਹੈ, ਉਹ ਉਸ ‘ਤੇ ਖਰਾ ਉਤਰਨਗੇ। ਹੋਰਨਾਂ ਜੇਤੂ ਉਮੀਦਵਾਰਾਂ ਵਿਚ ਕਰਮਜੀਤ ਸਿੰਘ, ਗੁਰਮੇਲ ਸਿੰਘ, ਬੰਸੀ ਅਤੇ ਅਸ਼ਵਨੀ ਕੁਮਾਰ ਸ਼ਾਮਲ ਹਨ। ਇਸ ਮੌਕੇ ਗਿਆਨੇਸ਼ਵਰ ਸ਼ਰਮਾ ਨਾਲ ਜਨਕ ਰਾਜ ਸ਼ਰਮਾ, ਅਮਰਜੀਤ ਸਿੰਘ ਪੀਟਰ, ਪਵਨ ਕੁਮਾਰ, ਬਲਵੰਤ ਸਿੰਘ ਚਹਿਲ, ਦਵਿੰਦਰ ਸਿੰਘ, ਹਰਜਿੰਦਰ ਸਿੰਘ ਪੁਨੀਆ, ਸ਼ਿਵ ਕੁਮਾਰ, ਰਮੇਸ਼ ਕੁਮਾਰ ਪੰਜੌਲਾ, ਅਨੋਖ ਸਿੰਘ, ਮਸਤਾਨ ਸਿੰਘ, ਜਸਵਿੰਦਰ ਸਿੰਘ ਤੋਂ ਇਲਾਵਾ ਇਲੈਕਟ੍ਰੀਕਲ ਸਟਾਫ, ਅਕਾਉਂਟ ਅਤੇ ਗਜ਼ਟਡ ਸਟਾਫ, ਪੀ. ਪੀ. ਐਸ. ਸਟਾਫ, ਸਿਵਲ ਸਟਾਫ, ਟਾਈਮ ਆਫਿਸ ਦੇ ਕਰਮਚਾਰੀ, ਕੰਟੀਨ ਸਟਾਫ ਦੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਬਲਾਕ ਸੰਮਤੀ ਮੈਂਬਰ ਸਤਪਾਲ ਸਿੰਘ ਪੂਨੀਆ ਪਹੁੰਚੇ।

Exit mobile version