Home Punjabi News ਗਰਾਮ ਪੰਚਾਇਤਾਂ ਦੀਆਂ ਉਪ ਚੋਣਾਂ 90 ਫੀਸਦੀ ਮਤਦਾਨ ਨਵੇਂ ਚੁਣੇ ਸਰਪੰਚਾਂ ਤੇ...

ਗਰਾਮ ਪੰਚਾਇਤਾਂ ਦੀਆਂ ਉਪ ਚੋਣਾਂ 90 ਫੀਸਦੀ ਮਤਦਾਨ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਦਾ ਐਲਾਨ

0

ਪਟਿਆਲਾ ਜ਼ਿਲੇ ਦੇ ਪੰਜ ਪਿੰਡਾਂ ਦੇ ਸਰਪੰਚ ਅਤੇ 31 ਪੰਚ ਤਾਂ ਭਾਵੇਂ ਕਿ ਪਿਛਲੇ ਦਿਨੀਂ ਬਿਨਾ ਮੁਕਾਬਲਾ ਹੀ ਚੁਣੇ ਗਏ ਸਨ | ਪਰ ਜਿਨਾਂ ਪਿੰਡਾਂ ਵਿਚ ਸਰਬ ਸੰਮਤੀ ਨਾ ਹੋ ਸਕੀ ਉਥੇ ਐਤਵਾਰ ਨੂੰ 90 ਫੀਸਦੀ ਮਤਦਾਨ ਹੋਇਆ | ਇਹ ਚੋਣਾ ਸਿਰਫ਼ ਉਨਾਂ ਪਿੰਡਾਂ ਵਿਚ ਹੀ ਹੋਈਆਂ ਸਨ, ਜਿਥੇ ਸਰਪੰਚਾਂ ਅਤੇ ਪੰਚਾਂ ਦੀਆਂ ਅਸਾਮੀਆਂ ਖਾਲੀ ਸਨ | ਖਾਲੀ ਹੋਣ ਵਾਲੀ ਸੀਟ ‘ਤੇ ਛੇ ਮਹੀਨੇ ਦੇ ਅੰਦਰ ਅੰਦਰ ਚੋਣ ਕਰਵਾਉਣੀ ਹੁੰਦੀ ਹੈ | ਇਸ ਤਰਾਂ ਅੱਜ ਸੱਤ ਸਰਪੰਚਾਂ ਅਤੇ ਸੱਤ ਪੰਚਾਂ ਬਾਕਾਇਦਾ ਵੋਟਾਂ ਪਈਆਂ |
ਵੇਰਵੇ ਇਸ ਤਰਾਂ ਹਨ |
ਜੇਤੂ ਸਰਪੰਚ : ਬਲਾਕ ਭੁਨਰਹੇੜੀ ਦੇ ਪਿੰਡ ਪੁਨੀਆ ਖਾਨਾ ਵਿੱਚ ਜਸਵੀਰ ਕੌਰ, ਪਿੰਡ ਬਹਿਰੂ ‘ਚ ਜਸਬੀਰ ਕੌਰ ਅਤੇ ਮਗਰ ਸਾਹਿਬ ਵਿੱਚ ਕਮਲੇਸ਼ ਰਾਣੀ, ਪਿੰਡ ਤੇਜਾਂ ‘ਚ ਰਿਖੀ ਰਾਮ, ਰਾਜਪੁਰਾ ਬਲਾਕ ਦੇ ਪਿੰਡ ਸੂਰਜਗੜ੍ਹ ਵਿੱਚ ਕੁਲਵਿੰਦਰ ਕੌਰ ਨੇ ਸਰਪੰਚ ਦੀ ਚੋਣ ਜਿੱਤੀ | ਬਲਾਕ ਘਨੌਰ ਦੇ ਪਿੰਡ ਨਸੀਰਪੁਰ ਵਿੱਚ ਅਮਰੀਕ ਸਿੰਘ ਸਰਪੰਚ ਚੁਣੇ ਗਏ ਹਨ | ਬਲਾਕ ਸਮਾਣਾ ਦੇ ਪਿੰਡ ਬਸਤੀ ਬਾਹਮਣਾਂ ਵਿੱਚ ਕਾਲੂ ਰਾਮ ਸਰਪੰਚ ਵਜੋਂ ਜੇਤੂ ਐਲਾਨੇ ਗਏ ਹਨ |
ਜੇਤੂ ਰਹੇ ਪੰਚ: ਪਟਿਆਲਾ ਬਲਾਕ ਦੇ ਪਿੰਡ ਅਮਾਮਪੁਰਾ ਵਿੱਚ ਸਵਰਨ ਕੌਰ ਜੇਤੂ ਰਹੇ | ਬਲਾਕ ਭੁਨਰਹੇੜੀ ਦੇ ਪਿੰਡ ਭੰਬੂਆਂ ‘ਚ ਸਾਹਿਬ ਸਿੰਘ, ਬਲਾਕ ਰਾਜਪੁਰਾ ਦੇ ਪਿੰਡ ਖਿਰਾਜਪੁਰ ਵਿੱਚ ਵੀਰ ਕੌਰ, ਪਿੰਡ ਗੁਰਦਿੱਤਪੁਰਾ ਵਿੱਚ ਜਸਵੀਰ ਸਿੰਘ, ਪਿੰਡ ਤਖ਼ਤੂਮਾਜਰਾ ਚ ਗੁਰਮੇਲ ਸਿੰਘ ਅਤੇ ਘਨੌਰੀ ਖੇੜਾ ਪਿੰਡ ‘ਚ ਕਸ਼ਮੀਰ ਸਿੰਘ, ਬਲਾਕ ਪਾਤੜਾਂ ਦੇ ਪਿੰਡ ਗੁਲਾਹੜ ਵਿੱਚ ਦੌਲਤ ਰਾਮ ਪੰਚ ਚੁਣੇ ਗਏ ਹਨ |
ਬਿਨਾ ਮੁਕਾਬਲਾ ਚੁਣੇ ਗਏ ਸਰਪੰੰਚਾਂ ਵਿਚ ਸਰਬਜੀਤ ਸਿੰਘ ਭੰਗੂ (ਗਰਾਮ ਪੰਚਾਇਤ ਵਜੀਦੜੀ), ਗੁਰਮੀਤ ਸਿੰਘ (ਪਿੰਡ ਫਰੀਦਪੁਰ), ਨਛੱਤਰ ਸਿੰਘ (ਪਿੰਡ ਜੱਲਖੇੜੀ), ਜੋਗਿੰਦਰ ਸਿੰਘ (ਪਿੰਡ ਭਟੀਰਸ) ਅਤੇ ਗੁਰਮੀਤ ਸਿੰਘ (ਗਰਾਮ ਪੰਚਾਇਤ ਬਿਜਲਪੁਰ) ਦੇ ਨਾਮ ਸ਼ਾਮਲ ਹਨ | 31 ਪਪੰਚ ਵੀ ਬਿਨਾ ਮੁਕਾਬਲਾ ਚੁਣੇ ਗਏ ਸਨ |
vvvv

Exit mobile version