Home Punjabi News ਕੌਮਾਂਤਰੀ ਪੰਜਾਬੀ ਇਲਮ (ਰਜਿ:) ਚੰਡੀਗੜ ਦੀ ਪਟਿਆਲਾ ਇਕਾਈ ਵੱਲੋਂ ਸਾਹਿਤਕ ਮਿਲਣੀ ਅਤੇ...

ਕੌਮਾਂਤਰੀ ਪੰਜਾਬੀ ਇਲਮ (ਰਜਿ:) ਚੰਡੀਗੜ ਦੀ ਪਟਿਆਲਾ ਇਕਾਈ ਵੱਲੋਂ ਸਾਹਿਤਕ ਮਿਲਣੀ ਅਤੇ ਸਨਮਾਨ ਸਮਾਰੋਹ ਕਰਵਾਇਆ

0

ਪਟਿਆਲਾ : ਕੌਮਾਂਤਰੀ ਪੰਜਾਬੀ ਇਲਮ (ਰਜਿ:) ਚੰਡੀਗੜਦੀ ਪਟਿਆਲਾ ਇਕਾਈ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸੈਮੀਨਾਰ ਹਾਲ ਵਿੱਚ ਸ਼੍ਰੋਮਣੀ ਕਵੀ ਅਨੂਪ ਵਿਰਕ ਨਾਲ ਸਾਹਿਤਕ ਮਿਲਣੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ੍ਰ. ਬਲਬੀਰ ਸਿੰਘ ਸੋਹੀ ਸਪ੍ਰਸਤ, ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ (ਰਜਿ:) ਉਚੇਚੇ ਤੌਰ ਤੇ ਪਹੁੰਚੇ। ਪ੍ਧਾਨਗੀ ਮੰਡਲ ਵਿੱਚ ਕੁਲਵੰਤ ਗਰੇਵਾਲ, ਡਾ. ਗੁਰਨਾਇਬ ਸਿੰਘ, ਡਾ. ਜੋਗਾ ਸਿੰਘ, ਮੋਹਨ ਸਿੰਘ, ਸ. ਬਲਬੀਰ ਸਿੰਘ ਸੋਹੀ, ਅਮਰਜੀਤ ਵੜੈਚ, ਦਰਸ਼ਨ ਬੁਟਰ, ਸ਼ੁਸ਼ੀਲ ਦੁਗਾਲ, ਸੁਰਜੀਤ ਜੱਜ, ਅਰਵਿੰਦਰ ਕੌਰ ਕਾਕੜਾ ਸ਼ਾਮਲ ਹੋਏ। ਸਭ ਤੋਂ ਪਹਿਲਾਂ ਡਾ. ਜੈਨਿੰਦਰ ਚੌਹਾਨ ਨੇ ਜੀ ਆਇਆ ਆਖਦੇ ਹੋਏ ਪਰੋ: ਅਨੂਪ ਵਿਰਕ ਨਾਲ ਡੂੰਘੀ ਸਾਂਝ ਦੀ ਗੱਲ ਕੀਤੀ। ਇਕਾਈ ਪਟਿਆਲਾ ਦੀ ਕਨਵੀਨਰ ਅਰਵਿੰਦਰ ਕੌਰ ਕਾਕੜਾ ਨੇ ਕੌਮਾਂਤਰੀ ਪੰਜਾਬੀ ਇਲਮ ਦੀ ਪਟਿਆਲਾ ਇਕਾਈ ਵੱਲੋਂ ਸਾਹਿਤ ਤੇ ਸਭਿਆਚਾਰ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੀ ਗੱਲ ਤੋਰੀ। ਸ਼ੁਸ਼ੀਲ ਦੁਸਾਂਝ ਜਨਰਲ ਸਕੱਤਰ ਕੌਮਾਂਤਰੀ ਪੰਜਾਬੀ ਇਲਮ (ਰਜਿ:) ਚੰਡੀਗੜ ਨੇ ਇਲਮ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਤੇ ਅਗਾਊ ਹੋਣ ਵਾਲੇ ਸਮਾਗਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸਾਹਿਤ-ਅਕਾਦਮੀ ਪੁਰਸਕਾਰ ਜੇਤੂ ਕਵੀ ਦਰਸ਼ਨ ਬੁੱਟਰ ਨੇ ਪ੍ਰੋ: ਅਨੂਪ ਵਿਰਕ ਦੀ ਸਾਹਿਤਕ ਕਾਰਜਗੁਜਾਰੀ ਬਾਰੇ ਦੱਸਦੇ ਹੋਏ ਸਮਾਗਮ ਵਿੱਚ ਪਹੁੰਚੀਆਂ ਸਾਹਿਤਕ ਸ਼ਖਸ਼ੀਅਤਾਂ ਬਾਰੇ ਵੀ ਜਾਣਕਾਰੀ ਪ੍ਦਾਨ ਕੀਤੀ। ਸ੍ ਜੋਗਾ ਸਿੰਘ ਨੇ ਵਿਰਕ ਦੀ ਮਾਂ ਬੋਲੀ ਬਾਰੇ ਅਥਾਹ ਮੋਹ ਦੀ ਗੱਲ ਕੀਤੀ। ਅਰਵਿੰਦਰ ਢਿੱਲੋਂ ਵਿਦਿਆਰਥੀ ਜੀਵਨ ਵਿੱਚ ਵਿਰਕ ਦੀ ਅਧਿਆਪਕ ਦੀ ਭੂਮਿਕਾ ਦੇ ਅਹਿਮ ਪਹਿਲੂ ਸਾਹਮਣੇ ਲਿਆਦੇ, ਸੁਰਜੀਤ ਜੱਜ ਨੇ ਅਨੂਪ ਵਿਰਕ ਦੇ ਸਾਹਿਤ ਪੜਾਵਾਂ ਨੂੰ ਖੋਲ ਕੇ ਰੱਖਿਆ ਗੁਰਨਾਇਬ ਸਿੰਘ ਨੇ ਵਿਰਕ ਦੇ ਜੀਵਨ ਦੇ ਬਹੁਪੱਖੀ ਪੱਖ ਬੇਝਿਜਕ ਹੋ ਕੇ ਦੱਸੇ ਤੇ ਕਿਹਾ ਵਿਰਕ ਮਹਿਫਲਾਂ ਵਿੱਚ ‘ਯਾਰਾਂ ਦਾ ਯਾਰ’ ਰਿਹਾ। ਬਲਵਿੰਦਰ ਸੰਧੂ ਨੇ ਅਨੂਪ ਵਿਰਕ ਦੇ ਅਲੁਕਵੇਂ ਪੱਖ ਪੇਸ਼ ਕੀਤੇ ਜਿਸ ਵਿੱਚ ਕਿਰਦਾਰ ਦੇ ਕਈ ਨਕਸ਼ ਸਾਹਮਣੇ ਆਏ। ਅਮਰਜੀਤ ਵੜੈਚ ਨੇ ਪੰਜਾਬ ਦੀ ਲੱਚਰ ਗਾਇਕੀ ਬਾਰੇ ਚਿੰਤਾ ਕਰਦੇ ਹੋਏ ਸਾਹਮਣੇ ਆਏ। ਵਿਰਕ ਦੀ ਸ਼ਾਇਰੀ ਦੀ ਸ਼ਲਾਘਾ ਕੀਤੀ। ਸੁਖਦੇਵ ਸਿੰਘ ਢੀਂਡਸਾ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਦਾ ਸੰਚਾਲਣ ਅਰਵਿੰਦਰ ਕੋਰ ਕਾਕੜਾ ਨੇ ਬਾਖੂਬੀ ਨਾਲ ਕੀਤਾ।

Exit mobile version