Home Sports News ਕੁੱਲ ਹਿੰਦ ਅੰਤਰਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਦੀਆਂ ਔਰਤਾਂ ਨੇ ਓਵਰ ਆਲ...

ਕੁੱਲ ਹਿੰਦ ਅੰਤਰਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਦੀਆਂ ਔਰਤਾਂ ਨੇ ਓਵਰ ਆਲ ਟਰਾਫ਼ੀ ਜਿੱਤੀ

0

ਪਟਿਆਲਾ,:ਇੱਥੇ ਪੋਲੋ ਗਰਾਊਂਡ ਦੇ ਮੇਜਰ ਤੇਜਿੰਦਰਪਾਲ ਸਿੰਘ ਸੋਹਲ ਬਹੁਮੰਤਵੀ ਹਾਲ ‘ਚ ਚੱਲ ਰਹੀ ਕੁੱਲ ਹਿੰਦ ਅੰਤਰਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ ਦੇ ਰਿਧਮਿਕ ਵਰਗ ‘ਚ ਪੰਜਾਬੀ ਯੂਨੀਵਰਸਿਟੀ ਦੀਆਂ ਔਰਤਾਂ ਨੇ ਓਵਰ ਆਲ ਟਰਾਫ਼ੀ ਜਿੱਤਣ ਦਾ ਮਾਣ ਪਰਾਪਤ ਕੀਤਾ ਹੈ। ਅੱਜ ਜੇਤੂ ਖਿਡਾਰੀਆਂ ਨੂੰ ਤਗਮੇ ਪ੍ਦਾਨ ਕਰਨ ਦੀ ਰਸਮ ਦਿੱਲੀ ਦੇ ਸਾਬਕਾ ਵਿਧਾਇਕ ਹਰੀ ਸ਼ੰਕਰ ਗੁਪਤਾ, ਸਾਬਕਾ ਪੁਲਿਸ ਮੁਖੀ ਦਿੱਲੀ ਸ੍ਰੀ ਗੌਤਮ ਕੋਲ, ਪ੍ਧਾਨ ਭਾਰਤੀ ਰੱਸਾਕਸ਼ੀ ਐਸੋਸੀਏਸ਼ਨ, ਸ੍ ਮਦਨ ਮੋਹਨ ਤੇ ਮੇਜ਼ਬਾਨ ਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸਰਮਾ ਤੇ ਸ੍ ਮਨਜੀਤ ਸਿੰਘ ਪੈਂਥਰ ਨੇ ਅਦਾ ਕੀਤੀ। ਇਸ ਮੌਕੇ ਕੌਮੀ ਮੁੱਖ ਕੋਚ ਸ੍ ਜੀ.ਐਸ. ਬਾਵਾ, ਕੌਮੀ ਕੋਚ ਕਲਪਨਾ ਦੇਬਨਾਥ , ਹਰਭਜਨ ਸਿੰਘ ਸੰਧੂ, ਕੋਚ ਮਿੱਤਰਪਾਲ ਸਿੰਘ, ਪ੍ਰਿੰਸਇੰਦਰ ਘੁੰਮਣ, ਪ੍ਰੋ: ਨਿਸ਼ਾਨ ਸਿੰਘ, ਮੁਕੇਸ਼ ਚੌਧਰੀ ਤੇ ਗੁਰਜੀਤ ਬਾਜਵਾ ਮੌਜੂਦ ਸਨ। ਔਰਤਾਂ ਦੇ ਰਿਧਮਿਕ ਵਰਗ ‘ਚ ਪੰਜਾਬੀ ਯੂਨੀਵਰਸਿਟੀ ਨੇ ਪਹਿਲਾ, ਪੁਣੇ ਯੂਨੀਵਰਸਿਟੀ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਵਰਗ ਦੇ ਵਿਅਕਤੀਗਤ ਮੁਕਾਬਿਲਆਂ ਤਹਿਤ ਹੂਪਸ ਤੇ ਬਾਲ ਵਰਗ ‘ਚ ਪੰਜਾਬੀ ਯੂਨੀਵਰਸਿਟੀ ਦੀ ਸਵੀਕਸ਼ਾ ਨੇ ਸੋਨ, ਇਸੇ ਵਰਸਿਟੀ ਦੀ ਪ੍ਭਜੋਤ ਕੌਰ ਬਾਜਵਾ ਨੇ ਚਾਂਦੀ ਅਤੇ ਦਿੱਲੀ ਵਰਸਿਟੀ ਦੀ ਕਿਰਨਦੀਪ ਪਾਬਲਾ ਨੇ ਕਾਂਸੀ, ਕਲੱਬਜ਼ ਮੁਕਾਬਲੇ ‘ਚ ਪੰਜਾਬੀ ਵਰਸਿਟੀ ਦੀ ਪ੍ਭਜੋਤ ਬਾਜਵਾ ਨੇ ਸੋਨ, ਇਸੇ ਵਰਸਿਟੀ ਦੀ ਸਵੀਕਸ਼ਾ ਨੇ ਚਾਂਦੀ ਅਤੇ ਉਸਮਾਨੀਆ ਵਰਸਿਟੀ ਹੈਦਰਾਬਾਦ ਦੀ ਅਲੀਸਾ ਜੋਇ ਨੇ ਕਾਂਸੀ ਦਾ ਤਗਮਾ ਜਿੱਤਿਆ। ਰਿਧਮਿਕ ਜਿਮਨਾਸਟਿਕ ‘ਚ ਪ੍ਭਜੋਤ ਬਾਜਵਾ ਪੰਜਾਬੀ ਵਰਸਿਟੀ ਸਰਵੋਤਮ ਜਿਮਨਾਸਟ ਬਣੀ। ਇਸੇ ਵਰਸਿਟੀ ਦੀ ਸਵੀਕਸ਼ਾ ਦੂਸਰੇ ਤੇ ਪੁਣੇ ਵਰਸਿਟੀ ਦੀ ਤਾਂਬੇ ਮਧੁਰਾ ਤੀਸਰੇ ਸਥਾਨ ‘ਤੇ ਰਹੀ।

Exit mobile version