Home Punjabi News ਕੁਲਵੰਤ ਸਿੰਘ ਬਣੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਗਰ ਨਿਗਮ ਦੇ ਪਹਿਲੇ ਮੇਅਰ

ਕੁਲਵੰਤ ਸਿੰਘ ਬਣੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਗਰ ਨਿਗਮ ਦੇ ਪਹਿਲੇ ਮੇਅਰ

0

ਐੱਸ.ਏ.ਐੱਸ. ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਗਰ ਨਿਗਮ ਦੀ ਫਰਵਰੀ 2015 ਵਿਚ ਹੋਈ ਚੋਣ ਤੋਂ ਬਾਅਦ ਅੱਜ ਮੇਅਰ ਤੇ ਹੋਰ ਅਹੁਦਿਆਂ ਦੀ ਹੋਈ ਚੋਣ ਵਿਚ ਆਜ਼ਾਦ ਗਰੁੱਪ ਅਤੇ ਕਾਂਗਰਸ ਦੇ ਗਠਜੋੜ ਵੱਲੋਂ ਅਕਾਲੀ-ਭਾਜਪਾ ਨੂੰ ਪਟਕਾ ਮਾਰ ਕੇ ਨਗਰ ਨਿਗਮ ‘ਤੇ ਸੰਪੂਰਨ ਕਬਜ਼ਾ ਕਰਦਿਆਂ ਮੇਅਰ ਦੀ ਕੁਰਸੀ ‘ਤੇ ਕੁਲਵੰਤ ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਅਤੇ ਡਿਪਟੀ ਮੇਅਰ ਦੀ ਕੁਰਸੀ ‘ਤੇ ਮਨਜੀਤ ਸਿੰਘ ਸੇਠੀ ਨੂੰ ਬਿਠਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਚੋਣ ਪ੍ਕਿਰਿਆ ਵਿਚ 50 ਕੌਾਸਲਰਾਂ ਵਾਲੀ ਨਗਰ ਨਿਗਮ ਦੇ ਅਕਾਲੀ-ਭਾਜਪਾ ਗਠਜੋੜ ਦੇ 23 ਕੌਾਸਲਰਾਂ ਨੇ ਬਾਈਕਾਟ ਕੀਤਾ, ਜਦਕਿ ਆਜ਼ਾਦ ਗਰੁੱਪ ਦੇ 10, ਕਾਂਗਰਸ ਦੇ 14 ਅਤੇ ਦੋ ਆਜ਼ਾਦ ਕੌਾਸਲਰਾਂ ਸਮੇਤ 26 ਕੌਾਸਲਰਾਂ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਰਬਸੰਮਤੀ ਨਾਲ ਉਕਤ 3 ਅਹੁਦਿਆਂ ਦੀ ਚੋਣ ਕੀਤੀ | ਜ਼ਿਕਰਯੋਗ ਹੈ ਕਿ ਆਜ਼ਾਦ ਗਰੁੱਪ ਦੀ ਮਹਿਲਾ ਕੌਾਸਲਰ ਅਮਤੇਸ਼ਵਰ ਕੌਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਮੰਡਲ ਕਮਿਸ਼ਨਰ ਰੋਪੜ ਐਸ. ਕਰਨਾਰਾਜੂ ਦੀ ਅਗਵਾਈ ਹੇਠ ਕਮਿਸ਼ਨਰ ਊਮਾ ਸ਼ੰਕਰ ਗੁਪਤਾ, ਐਸ. ਡੀ. ਐਮ. ਲਖਮੀਰ ਸਿੰਘ ਅਤੇ ਸੰਯੁਕਤ ਕਮਿਸ਼ਨਰ ਨਯਨ ਭੁੱਲਰ ਦੀ ਹਾਜ਼ਰੀ ਵਿਚ ਸਖ਼ਤ ਸੁਰੱਖਿਆ ਪ੍ਬੰਧਾਂ ਹੇਠ ਸ਼ੁਰੂ ਹੋਈ ਚੋਣ ਪ੍ਕਿਰਿਆ ਨਗਰ ਨਿਗਮ ਦੇ ਸਭ ਤੋਂ ਸੀਨੀਅਰ ਕੌਾਸਲਰ ਅਮਰੀਕ ਸਿੰਘ ਤਹਿਸੀਲਦਾਰ ਦੀ ਪ੍ਧਾਨਗੀ ਹੇਠ ਕਰਵਾਈ ਗਈ, ਜਿਸ ਵਿਚ ਕੌਾਸਲਰ ਕੁਲਜੀਤ ਸਿੰਘ ਬੇਦੀ ਨੇ ਮੇਅਰ ਲਈ ਕੁਲਵੰਤ ਸਿੰਘ ਦਾ ਨਾਂਅ ਪੇਸ਼ ਕੀਤਾ, ਜਿਸਦੀ ਰਜਿੰਦਰ ਸਿੰਘ ਰਾਣਾ ਤੇ ਫੂਲਰਾਜ ਸਿੰਘ ਨੇ ਤਾਈਦ ਕੀਤੀ | ਸੀਨੀਅਰ ਡਿਪਟੀ ਮੇਅਰ ਲਈ ਕੁਲਵੰਤ ਸਿੰਘ ਨੇ ਰਿਸ਼ਵ ਜੈਨ ਦਾ ਨਾਂਅ ਪੇਸ਼ ਕੀਤਾ, ਜਿਸਦੀ ਤਾਈਦ ਅਮਰੀਕ ਸਿੰਘ ਤਹਿਸੀਲਦਾਰ ਨੇ ਕੀਤੀ, ਜਦਕਿ ਡਿਪਟੀ ਮੇਅਰ ਲਈ ਅਮਰੀਕ ਸਿੰਘ ਸੋਮਲ ਨੇ ਮਨਜੀਤ ਸਿੰਘ ਸੇਠੀ ਦਾ ਨਾਂਅ ਪੇਸ਼ ਕੀਤਾ, ਜਿਸਦੀ ਤਾਈਦ ਸੁਰਿੰਦਰ ਰਾਜਪੂਤ ਅਤੇ ਹਰਵਿੰਦਰ ਕੌਰ ਲੰਗ ਨੇ ਕੀਤੀ | ਇਸ ਮੌਕੇ ‘ਤੇ ਨਗਰ ਨਿਗਮ ਦੇ ਨਵ-ਨਿਯੁਕਤ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਬੇਸ਼ੱਕ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੁੂਵਾਲੀਆ ਵੱਲੋਂ ਅਕਾਲੀ ਭਾਜਪਾ ਦੇ ਕੌਾਸਲਰਾਂ ਨੂੰ ਗੁੰਮਰਾਹ ਕਰਕੇ ਮੇਅਰ ਦੀ ਚੋਣ 6 ਮਹੀਨੇ ਲਟਕਾਈ ਹੈ, ਉਥੇ ਸ਼ਹਿਰ ਦੇ ਵਿਕਾਸ ਵਿਚ ਵੀ ਰੋੜੇ ਅਟਕੇ ਹਨ, ਉਥੇ ਇਹ ਸ਼ਹਿਰ ਸਿਆਸਤ ਦੀ ਭੇਟ ਚੜ੍ਕੇ ਸਮਾਰਟ ਸਿਟੀ ਵਜੋਂ ਚੁਣੇ ਜਾਣ ਤੋਂ ਵਾਂਝਾ ਰਹਿ ਗਿਆ ਹੈ ਲਿਹਾਜਾ ਸ਼ਹਿਰ ਦੇ ਵਿਕਾਸ ਲਈ ਆਉਣ ਵਾਲਾ 500 ਕਰੋੜ ਤੋਂ ਹੱਥ ਧੋਣੇ ਪਏ ਹਨ | ਉਨਾਂ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਿਨਾਂ ਕਿਸੇ ਵੈਰ ਵਿਰੋਧ ਸਮੂਹ ਕੌਾਸਲਰਾਂ ਨੂੰ ਨਾਲ ਲੈ ਕੇ ਸਮੁੱਚੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ | ਉਧਰ ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅਕਾਲੀ-ਭਾਜਪਾ ਗਠਜੋੜ ਵੱਲੋਂ ਕੀਤੇ ਬਾਈਕਾਟ ਸਬੰਧੀ ਕਿਹਾ ਕਿ ਜਿਹੜੇ ਆਗੂ ਲੋਕਤੰਤਰ ਦੀ ਬਹਾਲੀ ਲਈ ਦੁਹਾਈ ਦੇ ਰਹੇ ਸਨ, ਉਨਾਂ ਨੇ ਇਸ ਚੋਣ ਦੇ ਰਾਹ ਵਿਚ ਰੋੜੇ ਹੀ ਨਹੀਂ ਅਟਕਾਏ, ਬਲਕਿ ਸ਼ਹਿਰ ਦੇ ਵਿਕਾਸ ਵਿਚ ਰੁਕਾਵਟ ਪਾਈ ਹੈ | ਉਨਾਂ ਸਿੱਧੇ ਤੌਰ ‘ਤੇ ਹਲਕਾ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਅਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ‘ਤੇ ਵੀ ਦੋਸ਼ ਮੜ੍ਦਿਆਂ ਕਿਹਾ ਕਿ ਇਨਾਂ ਆਗੂਆਂ ਵੱਲੋਂ ਹਰ ਹਰਬਾ ਵਰਤਕੇ ਕਾਂਗਰਸ ਦੇ ਕੌਾਸਲਰਾਂ ਨੂੰ ਆਪਣੇ ਵੱਲ ਖਿੱਚਣ ਇਥੋਂ ਤੱਕ ਆਪਣੇ ਆਗੂਆਂ ਰਾਹੀਂ ਉਨਾਂ ਨੂੰ ਇਹ ਆਫਰ ਕੀਤੀ ਗਈ ਕਿ ਜਾਂ ਤਾਂ ਉਹ ਉਨਾਂ ਦੀ ਹਮਾਇਤ ਕਰ ਦੇਣ ਜਾਂ ਉਨਾਂ ਤੋਂ ਹਮਾਇਤ ਲੈ ਕੇ ਆਪਣਾ ਮੇਅਰ ਬਣਾ ਲੈਣ, ਪਰ ਕੁਲਵੰਤ ਸਿੰਘ ਨੂੰ ਮੇਅਰ ਨਾ ਬਣਾਉਣ | ਉਨਾਂ ਰਾਮੂਵਾਲੀਆ ਤੇ ਪ੍ਰੋ: ਚੰਦੂਮਾਜਰਾ ਨੂੰ ਅਪੀਲ ਕੀਤੀ ਕਿ ਉਹ ਸਿਆਸਤ ਛੱਡਕੇ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਣ |

Exit mobile version