Home Punjabi News ਐਸ.ਐਸ.ਪੀ ਮੁਕਤਸਰ ਸਾਹਿਬ ਪੁਲਿਸ ਵਿਭਾਗ ਵਿੱਚ ਦਿੱਤੀਆਂ ਅਨਮੁੱਲੀਆਂ ਸੇਵਾਵਾਂ ਵਾਸਤੇ ਵਿਸ਼ੇਸ਼ ਸੇਵਾ...

ਐਸ.ਐਸ.ਪੀ ਮੁਕਤਸਰ ਸਾਹਿਬ ਪੁਲਿਸ ਵਿਭਾਗ ਵਿੱਚ ਦਿੱਤੀਆਂ ਅਨਮੁੱਲੀਆਂ ਸੇਵਾਵਾਂ ਵਾਸਤੇ ਵਿਸ਼ੇਸ਼ ਸੇਵਾ ਅਵਾਰਡ 2015 ਨਾਲ ਸਨਮਾਨਿਤ

0

ਸ੍ ਮੁਕਤਸਰ ਸਾਹਿਬ : ਨੌਜਵਾਨ ਕਿਸੇ ਵੀ ਦੇਸ਼ ਦੀ ਅਨਮੋਲ ਵਿਰਾਸਤ ਹੁੰਦੇ ਹਨ, ਉਹਨਾਂ ਨੂੰ ਸਹੀ ਦਿਸ਼ਾ ਅਤੇ ਸਮਾਜਿਕ ਵਾਤਾਵਰਣ ਉਪਲਬਧ ਕਰਵਾਉਣਾ, ਸਾਡਾ ਸਾਰਿਆਂ ਦੀ ਮੁੱਢਲੀ ਜਿੰਮੇਵਾਰੀ ਹੈ। ਇਸ ਕੰਮ ਨੂੰ ਨੈਸ਼ਨਲ ਸਾਇੰਸ ਰਿਸਰਚ ਇੰਸਟੀਉਟ ਆਪਣੇ ਬਹੁਮੁੱਲੇ ਯਤਨਾ ਨਾਲ ਬਖੂਬੀ ਨਿਭਾ ਰਹੀ ਹੈ, ਇਹ ਵਿਚਾਰ ਸ੍ ਕੁਲਦੀਪ ਸਿੰਘ ਚਾਹਲ ਐਸ.ਐਸ.ਪੀ ਮੁਕਤਸਰ ਸਾਹਿਬ ਨੇ ਜਿਲਾ ਪੁਲਿਸ ਹੈਡਕੁਆਟਰ ਵਿੱਚ ਉਹਨਾਂ ਨੂੰ ਪੁਲਿਸ ਵਿਭਾਗ ਵਿੱਚ ਦਿੱਤੀਆਂ ਅਨਮੁੱਲੀਆਂ ਸੇਵਾਵਾਂ ਵਾਸਤੇ ਵਿਸ਼ੇਸ਼ ਸੇਵਾ ਅਵਾਰਡ 2015 ਨਾਲ ਸਨਮਾਨਿਤ ਕਰਨ ਆਏ ਸਟੇਟ ਪੁਲਿਸ ਕੋਰ ਕਮੇਟੀ ਦੇ ਰਾਜ ਪੱਧਰੀ ਸ਼ਿਸ਼ਟ ਮੰਡਲ ਨੂੰ ਸੰਬੋਧਨ ਕਰਦਿਆਂ ਕਹੇ।
ਐਨ.ਐਸ.ਆਰ.ਆਈ. ਸੰਸਥਾ ਦੇ ਉੱਤਰ ਖੇਤਰੀ ਨਿਰਦੇਸ਼ਕ ਸ੍ ਕਰਿਸ਼ਨ ਮਿਗਲਾਨੀ ਨੇ ਇਸ ਮੌਕੇ ਤੇ ਕਿਹਾ ਕਿ ਕਿਸੀ ਅੱਛੇ ਇਮਾਨਦਾਰ ਅਤੇ ਕਰਤਵਨਿਸ਼ਠ ਅਧਿਕਾਰੀ ਨੂੰ ਉਹਨਾ ਦੀ ਲੋਕ ਸੇਵਾਵਾਂ ਲਈ ਮਾਨ ਪ੍ਦਾਨ ਕਰਨਾ ਕਿਸੇ ਵੀ ਸਮਾਜਿਕ ਸੰਗਠਨ ਦਾ ਪਹਿਲਾ ਉਦੇਸ਼ ਹੋਣਾ ਚਾਹੀਦਾ ਹੈ। ਸ੍ ਕੁਲਦੀਪ ਸਿੰਘ ਚਾਹਲ ਜੋ ਕਿ ਮੌਜੂਦਾ ਸਮੇਂ ਵਿੱਚ ਐਸ.ਐਸ.ਪੀ ਮੁਕਤਸਰ ਸਾਹਿਬ ਵੱਜੋ ਸੇਵਾਵਾਂ ਦੇ ਰਹੇ ਹਨ। ਇਸ ਤੋ ਪਹਿਲਾਂ ਅਬੋਹਰ, ਬਠਿੰਡਾ ਅਤੇ ਲੁਧਿਆਣਾ ਜਿਲੇ ਵਿੱਚ ਆਪਣੀਆਂ ਉੱਤਮ ਸੇਵਾਵਾਂ ਆਈ.ਪੀ.ਐਸ. ਅਧਿਕਾਰੀ ਦੇ ਰੂਪ ਵਿੱਚ ਦੇ ਚੁੱਕੇ ਹਨ। ਸ੍ਰੀ ਕੁਲਦੀਪ ਸਿੰਘ ਚਾਹਲ ਜੀ ਨੂੰ ਪੁਲਿਸ ਡਿਉਟੀ ਵਿੱਚ ਮੁਸਤੈਦੀ ਅਤੇ ਪੁਲਿਸ ਸੁਧਾਰਾਂ ਦੇ ਵਿੱਚ ਸਹਿਜ ਅਤੇ ਆਮ ਲੋਕਾਂ ਵਿੱਚ ਮਿੱਠੜੇ ਸੁਭਾਅ ਲਈ ਜਾਣਿਆ ਜਾਂਦਾ ਹੈ। ਉਹ ਸਦਾ ਹੀ ਆਮ ਲੋਕਾਂ ਲਈ ਆਫਿਸ ਵਿੱਚ ਮੌਜੂਦ ਹੁੰਦੇ ਹਨ ਅਤੇ ਸਾਧਾਰਨ ਅਫਸਰ ਸ਼ੈਲੀ ਤੋ ਹੱਟ ਕੇ ਲੋਕਾਂ ਨਾਲ ਸਿੱਧਾ ਰਾਫਤਾ ਕਾਇਮ ਕਰ ਪੁਲਿਸ ਤੰਤਰ ਸੁਧਾਰ ਲਈ ਸੁਝਾਅ ਮੰਗਦੇ ਹਨ। ਉਹਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਕਈ ਜਿਲਿਆਂ ਵਿੱਚ ਟ੍ਰੈਫਿਕ ਵਿਵਸਥਾ, ਕਾਨੂੰਨ ਤੰਤਰ ਅਤੇ ਸਮਾਜਿਕ ਬੁਰਾਈਆਂ ਤੋ ਸੁਚੇਤ ਰਹਿਣ ਲਈ ਵਿਸ਼ੇਸ਼ ਮੁਹਿੰਮਾ ਚਲਾਈਆਂ ਹਨ। ਸਿੰਘ ਸਾਹਿਬ ਨੂੰ ਅਪਰਾਧਾਂ ਦੀ ਰੋਕਥਾਮ, ਪੁਲਿਸ ਤੰਤਰ ਦੀ ਸਥਾਪਨਾ ਅਤੇ ਲੰਮੇ ਸਮੇ ਤੋਂ ਅਣਸੁਲਝੇ ਕੇਸਾਂ ਨੂੰ ਹੱਲ ਕਰਨ ਅਤੇ ਵਾਈਟ ਕਾਲਰ ਕ੍ਰਾਇਮ ਨੂੰ ਪਕੜਨ ਲਈ ਵਿਸ਼ੇਸ਼ ਮਹਾਰਤ ਹਾਸਿਲ ਹੈ।ਇਨਾਂ ਦੀ ਇਨਵੈਸਟੀਗੇਸ਼ਨ ਸਕਿਲ ਦੀ ਅਨੇਕਾਂ ਏਜੰਸੀਆਂ ਅਤੇ ਉੱਚ ਅਧਿਕਾਰੀਆਂ ਦੁਆਰਾ ਪ੍ਰਸੰਸਾ ਕੀਤੀ ਗਈ ਹੈ। ਬਠਿੰਡਾ ਵਿੱਚ ਗੈਗਾਂਸਟਰ ਸ਼ੇਰਾ ਦਾ ਇਨਕਾਉਂਟਰ ਹੋਵੇ ਜਾਂ ਸੱਟਾ ਮਾਫੀਆ ਦੇ ਸ਼ਿਕੰਜਾ ਕਸਣਾ ਹੋਵੇ, ਚਾਹਲ ਸਾਹਿਬ ਦਲੇਰੀ ਅਤੇ ਜੁਝਾਰੂ ਪ੍ਰਵਿਰਤੀ ਦੇ ਅਫਸਰ ਦੇ ਰੂਪ ਵਿੱਚ ਪਹਿਲੇ ਸਥਾਨ ਤੇ ਆਉਂਦੇ ਹਨ। ਦੇਰ ਰਾਤ ਤੱਕ ਦਫਤਰ ਵਿੱਚ ਡਿਉਟੀ, ਦੇਰ ਰਾਤੀ ਨਾਕਿਆਂ ਨੂੰ ਆਪ ਚੈਕ ਕਰਨਾ ਅਤੇ ਫੋਨ ਅਤੇ ਹੋਰ ਸੰਚਾਰ ਮਾਧਿਅਮਾਂ ਦੁਆਰਾ ਸਦਾ ਜਿਲੇ ਦੇ ਲੋਕਾਂ ਨਾਲ ਜੁੜੇ ਰਹਿਣਾ ਇਨਾਂ ਦੀ ਸ਼ਖਸ਼ੀਅਤ ਦੀ ਅਹਿਮ ਗੱਲ ਹੈ। ਐਸ.ਐਸ.ਪੀ. ਸ੍ ਕੁਲਦੀਪ ਸਿੰਘ ਚਾਹਲ ਨੇ ਇਸ ਮੌਕੇ ਤੇ ਕਿਹਾ ਕਿ ਮੈ ਆਪਣੀ ਰੁਟੀਨ ਕਰਤੱਵ ਡਿਊਟੀ ਤੋ ਇਲਾਵਾ ਅਗਰ ਕਿਸੇ ਦੀ ਮੁਸੀਬਤ ਅਤੇ ਪਰੇਸ਼ਾਨੀ ਦੇ ਵਿੱਚ ਦੋਸਤ ਦੇ ਰੂਪ ਵਿੱਚ ਹੱਲ ਕਰ ਸਕਾਂ ਤਾ ਮੇਰੇ ਲਈ ਬੜੇ ਫਖਰ ਦੀ ਗੱਲ ਹੋਵੇਗੀ ਉਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਜਿਲੇ ਦੇ ਅਗਾਂਹਵਧੂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ ਪੁਲਿਸ ਵਿਵਸਥਾ ਸੁਧਾਰ ਲਈ ਆਪਣਾ ਬਣਦਾ ਸਹਿਯੋਗ ਪ੍ਰਸ਼ਾਸ਼ਨ ਨੂੰ ਪ੍ਰਦਾਨ ਕਰਨ।
ਨੈਸ਼ਨਲ ਸਾਇੰਸ ਰਿਸਰਚ ਇੰਸਟੀਟਿਉਟ ਦੁਆਰਾ ਆਪਣੀ ਸਹਿਯੋਗ ਯੁਨਿਟ ਸਟੇਟ ਪੁਲਿਸ ਕੋਰ ਕਮੇਟੀ ਜਿਨਾਂ ਨੇ ਲੰਮੇ ਸਮੇ ਤੱਕ ਐਸ.ਐਸ.ਪੀ. ਸਾਹਿਬ ਦੀ ਗਤੀਵਿਧੀਆਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਚਾਹਲ ਸਾਹਿਬ ਇਕ ਕਰੱਤਵਨਿਸ਼ਠ ਪੁਲਿਸ ਅਧਿਕਾਰੀ ਲੋਕਾਂ ਵਿੱਚ ਨਿਸ਼ਕਾਮ ਸੇਵਾ ਅਤੇ ਸਹਿਜ ਸੁਭਾਅ ਲਈ ਬਹੁਤ ਮਸ਼ਹੂਰ ਹਨ ਅਤੇ ਅਨੇਕਾਂ ਜਿਲਿਆਂ ਦਾ ਲੰਬਾ ਪ੍ਸ਼ਾਸ਼ਨਿਕ ਅਨੁਭਵ ਇਨਾਂ ਦੀ ਪ੍ਤਿਸ਼ਠਾ ਅਤੇ ਚਾਰ ਚੰਦ ਲਗਾਉਦਾ ਹੈ। ਇਸ ਕਾਰਜਕ੍ਮ ਨੁੂੰ ਸੰਬੋਧਿਤ ਕਰਦੇ ਹੋਏ ਐਨ.ਐਸ.ਆਰ.ਆਈ. ਦੇ ਉੱਤਰ ਖੇਤਰ ਦੇ ਨਿਰਦੇਸ਼ਕ ਸ੍ ਕਰਿਸ਼ਨ ਮਿਗਲਾਨੀ ਨੇ ਦੱਸਿਆ ਕਿ ਸਟੇਟ ਪੁਲਿਸ ਕੋਰ ਕਮੇਟੀ ਪੰਜਾਬ ਦੇ 19 ਜਿਲਿਆਂ ਵਿੱਚ 288 ਪ੍ਰੋਗਰਾਮ ਸਹਿਤ ਹਿਮਾਚਲ ਪ੍ਰਦੇਸ਼, ਉਤਰਾਂਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਜਿਹੇ ਰਾਜਾਂ ਵਿੱਚ ਵਿਦਿਆਰਥੀ ਪੁਲਿਸ ਕਾਰਜ ਪ੍ਣਾਲੀ ਜਾਣਕਾਰੀ ਕੈਂਪ, ਨਸ਼ਾ ਮੁਕਤੀ ਅਭਿਆਨ, ਟਰੇਫਿਕ ਵਿਵਸਥਾ ਸੁਧਾਰ ਜਿਹੇ ਅਨੇਕਾਂ ਕਾਰਜ ਕੰਮਾ ਸਟੇਟ ਪੁਲਿਸ ਹੈਡਕੁਆਟਰ ਦੇ ਸਹਿਯੋਗ ਨਾਲ ਸੰਸਥਾ ਦੁਆਰਾ ਆਯੋਜਿਤ ਕਰਵਾਏ ਗਏ ਹਨ। ਸੰਸਥਾ ਵਿਸ਼ੇਸ਼ ਰੂਪ ਤੇ ਯੂਵਾ ਸ਼ਕਤੀ ਅਤੇ ਵਿਦਿਆਰਥੀ ਵਰਗ ਨੂੰ ਸਮਾਜ ਦੇ ਮੁੱਖ ਧਾਰਾ ਨਾਲ ਜ਼ੋੜਨ ਦਾ ਕੰਮ ਕਰਦੀ ਹੈ।
ਸੰਸਥਾ ਦੀ ਪੰਜਾਬ ਪੱਧਰੀ ਇਕਾਈ ਦੁਆਰਾ ਇਸ ਮੋਕੇ ਤੇ ਸ੍ ਕੁਲਦੀਪਸਿੰਘ ਚਾਹਲ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਪੁਲਿਸ ਵਿਭਾਗ ਨੂੰ ਸਮਾਜ ਦੇ ਨਾਲ ਜ਼ੋੜਨ ਲਈ ਬੇਸ਼ਕੀਮਤੀ ਉੱਤਮ ਸੇਵਾ ਸੱਮਾਨ ਦੇ ਨਾਲ ਦੋਸ਼ਾਲਾ ਪਾ ਕੇ ਸਨਮਾਨਿਤ ਕੀਤਾ ਗਿਆ।ਇੱਥੇ ਵਿਚਾਰਯੋਗ ਹੈ ਕਿ ਇਸ ਤੋ ਪਹਿਲਾਂ ਸੰਸਥਾ ਦੁਆਰਾ ਰਿਟਾਇਰਡ ਸੀ.ਬੀ.ਆਈ. ਚੀਫ ਸ. ਜ਼ੋਗਿੰਦਰ ਸਿੰਘ, ਆਈ.ਜੀ.ਪੀ.ਐਮ.ਦਾਸ ਸ. ਐਚ.ਐਸ ਰੰਧਾਵਾ ਇੰਸਪੈਕਟਰ ਜਨਰਲ, ਡੀ.ਜੀ.ਪੀ. ਰਾਜ ਗੁਪਤਾ, ਏ.ਡੀ.ਜੀ.ਪੀ. ਨਰੇਸ਼ ਭੰਵਰਾ ਅਤੇ ਆਈ ਜੀ ਹੈਡ ਕੁਆਟਰ ਸ੍ ਅਰਪਿਤ ਸ਼ੁਕਲਾ ਨੂੰ ਇਸ ਤੋ ਪਹਿਲਾਂ ਸਨਮਾਨਿਤ ਕਰ ਚੁੱਕੇ ਹਨ। ਇਸ ਮਾਨ ਪੱਤਰ ਪਰੋਗਰਾਮ ਵਿੱਚ ਚੰਡੀਗੜ ਲੁਧਿਆਨ ਜ਼ੋਨ ਦੀ ਟੀਮ ਦੇ ਆਲ ਪਰੋਜੈਕਟ ਚੇਅਰਮੈਨ ਕਪਿਲ ਗੁਪਤਾ, ਮਹਾਸਚਿਵ ਗਗਨਦੀਪ ਸਿੰਘ ਸਿੱਕਾ ਲੁਧਿਆਣਾ, ਮੋਗਾ ਜਿਲੇ ਦੇ ਜਿਲਾ ਕਨਵੀਨਰ ਰਾਜ ਕੁਮਾਰ ਬਜਾਨੀਆ ਜੁਆਇੰਟ ਸੱਕਤਰ ਸ. ਜਗਤਾਰ ਸਿੰਘ, ਮਹਾਸਚਿਵ ਪ੍ਦੀਪ ਬਜਾਨੀਆ, ਦਵਿੰਦਰ ਸਿੰਘ ਜਿਉਰਾ, ਮਨਿੰਦਰ ਸਿੰਘ, ਨੰਦ ਲਾਲ ਸ਼ਰਮਾ ਪੁਰਵ ਕੌਸਲਰ, ਰਮੇਸ਼ ਕੁਮਾਰ ਬਜਾਨੀਆ ਜਗਰਾਓਂ, ਹਰਪ੍ਰੀਤ ਸਿੰਘ ਗਿੱਲ ਮੋਗਾ, ਪਰਮਜੀਤ ਸਿੰਘਘ ਮੋਗਾ, ਮਨਦੀਪ ਸਿੰਘ ਸਿੱਧੂ, ਗੁੁਣਵੰਤ ਸਿੰਘ ਸੋਢੀ, ਦੀਪਕ ਕੁਮਾਰ, ਡਾ. ਰਾਕੇਸ਼ ਸਹਿਗਲ, ਲੱਕੀ ਧੂੜੀਆ, ਯੁਧਿਸ਼ਟਰ ਸੇਠੀ ਕਾਰਜਕਾਰੀ ਮੈਂਬਰ ਅਬੋਹਰ ਅਤੇ ਪ੍ਰਿੰਸੀਪਲ ਸ਼ਰਦੇਵ ਸਿੰਘ ਬਠਿੰਡਾ ਤੋ ਵਿਸ਼ੇਸ਼ ਰੂਪ ਵਿੱਚ ਇਸ ਕਾਰਜਕ੍ਮ ਵਿੱਚ ਪਹੁੰਚੇ। ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਸ. ਲਖਵੀਰ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਜ਼ੋਰਾ ਨੇ ਦੱਸਿਆ ਕਿ ਇਸ ਸੰਸਥਾ ਦਾ 21 ਵਾਂ ਸਨਮਾਨ ਕਾਰਜਕ੍ਮ ਹੈ। ਜਿਸ ਨੂੰ ਸੰਸਥਾ ਪਿਛਲੇ 8 ਸਾਲਾਂ ਤੋਂ ਆਯੋਜਿਤ ਕਰ ਰਹੀ ਹੈ। ਪ੍ਰੋਗਰਾਮ ਤੋਂ ਬਾਅਦ ਸੰਸਥਾ ਦੇ ਮਹਾਸਚਿਵ ਪ੍ਰਦੀਪ ਕੁਮਾਰ ਬਜਾਨੀਆਂ ਨੇ ਐਸ.ਐਸ.ਪੀ ਸਾਹਿਬਾਨ ਅਤੇ ਬਾਹਰੋਂ ਆਏ ਮਿਹਮਾਨਾ ਦਾ ਧੰਨਵਾਦ ਕੀਤਾ । ਇਸ ਪਰੋਗਰਾਮ ਵਿੱਚ ਗੁਰੂਕੁਲ ਕਾਲਜ ਬਠਿੰਡਾ ਦੀ ਸਿੱਖਿਆ ਵਿੱਚ ਟੀਮ ਸਹਿਤ ਰੀਜਨਲ ਕਨਵਿੰਨਰ ਪਵਨ ਗੁਪਤਾ ਦੀ ਅਗਵਾਈ ਵਿੱਚ ਸਾਰੀਆਂ ਟੀਮਾਂ ਪੁੱਜੀਆਂ ਸਨ।

Exit mobile version