ਫਰੀਦਕੋਟ :ਫਰੀਦਕੋਟ ਪੁਲਿਸ ਵਿੱਚ ਏ ਐਸ ਆਈ ਦੇ ਤੌਰ ਤੇ ਸੇਵਾ ਨਿਭਾ ਰਹੇ ਪੰਜਾਬ ਪੁਲਿਸ ਦੇ ਜਵਾਨ ਏ ਐਸ ਆਈ ਗੁਰਲਾਲ ਸਿੰਘ ਨੂੰ ਅਪਣੀ ਡਿਉਟੀ ਸਮੇ ਵਧੀਆ ਸੇਵਾਵਾਂ ਪ੍ਦਾਨ ਕਰਨ ਲਈ ਅਜਾਦੀ ਦਿਹਾੜੇ ਤੇ ਸਨਮਾਨਿਤ ਕੀਤਾ ਗਿਆ।ਪੰਜਾਬ ਪੁਲਿਸ ਦੇ ਇਸ ਜਵਾਂਨ ਵੱਲੌ ਕਈ ਮੁਸ਼ਕਲ ਮੋਕਿਆ ਤੇ ਝੂਜਦੇ ਹੋਏ ਕਈ ਨਾਮੀ ਮੁਜਰਮਾਂ ਨੂੰ ਕਾਬੂ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ।ਉਸ ਦੀ ਇਸੇ ਬਹਾਦੁਰੀ ਦੇ ਚੱਲਦਿਆ ਪੰਜਾਬ ਪੁਲਿਸ ਵੱਲੌ ਇਸ ਦਾ ਨਾਂਮ ਸ਼ਾਨਦਾਰ ਸੇਵਾਵਾਂ ਦੇ ਬਦਲੇ ੧੩ ਪੁਲਿਸ ਅਧਿਕਾਰੀਆ ਨੂੰ ਮਿਲਣ ਵਾਲੇ ‘ਰਾਸ਼ਟਰਪਤੀ ਪੁਲਿਸ ਮੈਡਲ ਆਫ ਗਲੈਂਡਰੀ’ ਦੀ ਸੂਚੀ ਵਿੱਚ ਰੱਖਿਆ ਗਿਆ ਹੈ।ਪੰਜਾਬ ਪੁਲਿਸ ਵੱਲੌ ਰੱਖੇ ਜਾ ਰਹੇ ਸਮਾਰੋਹ ਦੋਰਾਣ ਏਐਸਆਈ ਗੁਰਲਾਲ ਸਿੰਘ ਨੂੰ ਇਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਸਭ ਲਈ ਉਸ ਵੱਲੌ ਅਪਣੇ ਸੀਨੀਅਰ ਅਧਿਕਾਰੀਆ ਦਾ ਦੰਨਵਾਦ ਕੀਤਾ ਅਤੇ ਇਸ ਕਾਰਨ ਇਸ ਜਵਾਂਨ ਨੇ ਫਰੀਦਕੋਟ ਦਾ ਨਾਮ ਵੀ ਰੋਸ਼ਨ ਕੀਤਾ ਹੈ ਜਿਸ ਕਾਰਨ ਆਲਾ ਅਧਿਕਾਰੀ ਵੀ ਇਸ ਜਵਾਂਨ ਦੀ ਕਾਰਗੁਜਾਰੀ ਤੇ ਸੰਤੁਸ਼ਟ ਹਨ।