Home Punjabi News ਏ.ਕੇ. ਸਿਨਹਾ ਨੇ ਅਧਿਕਾਰੀਆਂ ਨਾਲ ਮੀਟਿੰਗ ‘ਚ ਸਵੱਛ ਅਭਿਆਨ ‘ਚ ਤੇਜ਼ੀ...

ਏ.ਕੇ. ਸਿਨਹਾ ਨੇ ਅਧਿਕਾਰੀਆਂ ਨਾਲ ਮੀਟਿੰਗ ‘ਚ ਸਵੱਛ ਅਭਿਆਨ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼

0

ਬਠਿੰਡਾ, : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਸਕੱਤਰ ਸ੍ ਏ.ਕੇ. ਸਿਨਹਾ ਨੇ ਅੱਜ ਇੱਥੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ 31 ਦਸੰਬਰ, 2016 ਤੱਕ ਜ਼ਿਲਾ ਬਠਿੰਡਾ ਨੂੰ ਖੁੱਲ ‘ਚ ਪਖਾਨੇ ਤੋਂ 100 ਫ਼ੀਸਦੀ ਮੁਕਤ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ।
ਸਥਾਨਕ ਜ਼ਿਲਾ ਪ੍ਸ਼ਾਸਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਮਤੀ ਸ਼ੇਨਾ ਅਗਰਵਾਲ ਸਮੇਤ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਸ਼੍ ਸਿਨਹਾ ਨੇ ਪੇਂਡੂ ਖੇਤਰਾਂ ਦੇ ਘਰਾਂ ਵਿਚ ਬਣਾਏ ਜਾ ਰਹੇ ਪਖਾਨਿਆਂ ਦੀ ਸਥਿਤੀ ਦਾ ਜਾਇਜਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਵੱਛ ਅਭਿਆਨ ਪ੍ਰੋਜੈਕਟ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਖੁੱਲ ‘ਚ ਪਖਾਨਿਆਂ ਸਬੰਧੀ ਮਿਥਿਆ ਟੀਚਾ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਉਨਾ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੂੰ ਕਿਹਾ ਕਿ ਉਹ ਸਵੱਛ ਅਭਿਆਨ ਤਹਿਤ ਚੱਲ ਰਹੇ ਕੰਮਾਂ ਅਤੇ ਪਖਾਨਿਆਂ ਦੀ ਉਸਾਰੀ ਵਾਲੇ ਪ੍ਰੋਜੈਕਟ ‘ਤੇ ਨਿਰੰਤਰ ਪ੍ਰੋਜੈਕਟ ਅਨਜ਼ਰਸਾਨੀ ਰੱਖਣ। ਉਨਾ ਅਗਾਂਹ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਦਾ ਮੰਤਵ ਇਕੱਲੇ ਪਖਾਨਿਆਂ ਦੀ ਉਸਾਰੀ ਨਹੀਂ ਬਲਕਿ ਪਿੰਡਾਂ ਦੇ ਲੋਕਾਂ ਨੂੰ ਖੁੱਲ ਵਿੱਚ ਪਖਾਨੇ ਦੇ ਮਾੜੇ ਪ੍ਭਾਵਾਂ ਤੋਂ ਜਾਣੂੰ ਕਰਵਾਉਣਾ ਹੈ। ਉਨਾ ਕਿਹਾ ਕਿ ਪਖਾਨਿਆਂ ਦੀ ਉਸਾਰੀ ਨਾਲ ਲੋਕਾਂ ਨੂੰ ਵਿਅਕਤੀਗਤ ਤੇ ਸਮਾਜਿਕ ਤੌਰ ‘ਤੇ ਲਾਭ ਪਹੁੰਚੇਗਾ ਅਤੇ ਇਸ ਤੋਂ ਇਲਾਵਾ ਵਾਤਾਵਰਣ ਨੂੰ ਵੀ ਸਾਫ ਰੱਖਿਆ ਜਾ ਸਕੇਗਾ।
ਇਸ ਮੌਕੇ ਦੱਸਿਆ ਗਿਆ ਕਿ ਬਠਿੰਡਾ ਜ਼ਿਲਾ ਦੇ 149 ਪਿੰਡਾਂ ਵਿਚ ਖੁਲ ‘ਚ ਸ਼ੌਚ ਦੇ ਖਾਤਮੇ ਲਈ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ ਜਦਕਿ 153 ਪਿੰਡਾਂ ਵਿਚ ਇਹ ਕੰਮ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਰਹਿੰਦੇ 153 ਪਿੰਡਾਂ ਵਿਚੋਂ 70 ਪਿੰਡਾਂ ਦੇ ਉਨਾ ਘਰਾਂ ਦੀ ਸ਼ਨਾਖਤ ਮੁਕੰਮਲ ਕਰ ਲਈ ਗਈ ਹੈ ਜਿਨਾ ਨੂੰ ਸਵੱਛ ਭਾਰਤ ਅਭਿਆਨ ਤਹਿਤ ਪਖਾਨੇ ਬਣਾ ਕੇ ਦਿੱਤੇ ਜਾਣਗੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬਾਕੀ ਰਹਿੰਦੇ 83 ਪਿੰਡਾਂ ਵਿਚ ਘਰਾਂ ਦੀ ਸ਼ਨਾਖਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜ਼ਿਲਾ ਅÎਧਿਕਾਰੀਆਂ ਨੇ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਦੱਸਿਆ ਕਿ 31 ਦਸੰਬਰ ਤੱਕ ਬਠਿੰਡਾ ਜ਼ਿਲਾ ਨੂੰ 100 ਫੀਸਦੀ ਖੁਲ ‘ਚ ਪਖਾਨਿਆਂ ਤੋਂ ਮੁਕਤ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।
ਮੀਟਿੰਗ ਉਪਰੰਤ ਸਕੱਤਰ ਸ੍ਰੀ ਸਿਨਹਾ ਨੇ ਡਾਇਰੈਕਟਰ ਸੈਨੀਟੇਸ਼ਨ ਮੁਹੰਮਦ ਇਸ਼ਫਾਕ, ਨਿਗਰਾਣ ਇੰਜੀਨੀਅਰ ਸ੍ ਮੇਜਰ ਸਿੰਘ, ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਜਸਜੀਤ ਸਿੰਘ ਗਿੱਲ ਸਮੇਤ ਜ਼ਿਲਾ ਦੇ ਛੇ ਪਿੰਡਾਂ ਦਾ ਦੌਰਾ ਕਰਕੇ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜਾ ਲੈਣ ਦੇ ਨਾਲ ਨਾਲ ਸਾਫ ਪਾਣੀ ਦੀ ਸਪਲਾਈ ਬਾਰੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ। ਸ੍ਰੀ ਸਿਨਹਾ ਨੇ ਜ਼ਿਲਾ ਦੇ ਪਿੰਡ ਜੀਦਾ, ਗਿੱਲਪੱਤੀ, ਗੋਨਿਆਣਾ ਕਲਾਂ, ਤਲਵੰਡੀ ਬਲਾਕ ਦੇ ਬੰਗੀ ਰੁਲਦੂ, ਮਾਨ ਵਾਲਾ ਅਤੇ ਨਸੀਬਪੁਰਾ ਪਿੰਡਾਂ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਵਾਟਰ ਸਪਲਾਈ ਅਤੇ ਪਖਾਨਿਆਂ ਦੇ ਕੰਮ ਦੀ ਸਥਿਤੀ ਬਾਰੇ ਜਾਣਿਆ।
ਪਿੰਡਾਂ ਵਿਚ ਪਾਣੀ ਦੀ ਬੇਲੋੜੀ ਵਰਤੋਂ ਅਤੇ ਬਰਬਾਦੀ ਬਾਰੇ ਲੋਕਾਂ ਵਲੋਂ ਦੱਸੇ ਜਾਣ ਤੇ ਸ੍ਰੀ ਸਿਨਹਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੁਦਰਤੀ ਸੌਮੇ ਦੀ ਲੋੜ ਅਨੁਸਾਰ ਹੀ ਵਰਤੋਂ ਕਰਨ ਅਤੇ ਬਿਨਾ ਲੋੜ ਤੋਂ ਟੂਟੀਆਂ ਚੱਲਦੀਆਂ ਨਾ ਛੱਡਣ। ਉਨਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡਾਂ ਦੇ ਲੋਕਾਂ ਨੂੰ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ। ਉਨਾ ਕਿਹਾ ਕਿ ਇਹ ਮੁਹਿੰਮ ਜਲਦ ਸ਼ੁਰੂ ਕਰਕੇ ਹੇਠਲੇ ਪੱਧਰ ਤੱਕ ਲੈਜਾਈ ਜਾਵੇ ਤਾਂ ਜੋ ਅਸਰਦਾਰ ਢੰਗ ਨਾਲ ਲੋਕਾਂ ਨੂੰ ਇਸ ਸੰਬੰਧੀ ਜਾਣੂ ਕਰਵਾਇਆ ਜਾਵੇ।

Exit mobile version