Home Current Affairs ਆਮ ਆਦਮੀ ਪਾਰਟੀ’ ਵੱਲੋਂ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ; ਸੰਤ ਬਲਬੀਰ...

ਆਮ ਆਦਮੀ ਪਾਰਟੀ’ ਵੱਲੋਂ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ; ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ

0

ਚੰਡਗੜ੍ਹ, ਵਾਤਾਵਰਣ ਪ੍ਰੇਮੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਦੇ ਸਾਬਕਾ ਚੇਅਰਮੈਨ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਮਾਜ ਸੇਵੀ ਅਤੇ ਸਭਿਆਚਾਰਕ ਸਰਗਰਮੀਆਂ ਨਾਲ ਜੁੜੇ ਪਦਮਸ਼੍ਰੀ ਵਿਰਕਮਜੀਤ ਸਿੰਘ ਸਾਹਨੀ ਨੂੰ ‘ਆਮ ਆਦਮੀ ਪਾਰਟੀ’ ਵੱਲੋਂ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਗਿਆ ਹੈ।

ਵਾਤਾਵਰਣ ਪ੍ਰਤੀ ਆਪਣੀਆਂ ਸੇਵਾਵਾਂ ਲਈ ਪਦਮਸ਼੍ਰੀ ਸਨਮਾਨ ਨਾਲ ਸਨਮਾਨਿਤ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਂਅ ਉਸ ਵੇਲੇ ਚਰਚਾ ਵਿੱਚ ਆਇਆ ਸੀ ਜਦ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸੁਲਤਾਨਪੁਰ ਲੋਧੀ ਵਿਖ਼ੇ ਉਨ੍ਹਾਂ ਦੇ ਅਸਥਾਨ ਨਿਰਮਲ ਕੁਟੀਆ ਵਿਖ਼ੇ ਪਹੁੰਚੇ ਸਨ।

ਕਾਲੀ ਬੇਈਂ ਦੀ ਸਾਫ਼ ਸਫ਼ਾਈ ਕਾਰਨ ਚਰਚਾ ਵਿੱਚ ਆਏ ਪੰਜਾਬ ਦੇ ਗੰਧਲੇ ਪਾਣੀਆਂ ਲਈ ਆਪਣੀ ਚਿੰਤਾ ਪ੍ਰਗਟ ਕਰਨ ਅਤੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਚਰਚਾ ਨੂੰ ਉਭਾਰਣ ਲਈ ਜਾਣੇ ਜਾਂਦੇ ਸੰਤ ਸੀਚੇਵਾਲ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟ ਚੁੱਕੇ ਹਨ।

2 ਫ਼ਰਵਰੀ 1962 ਨੂੰ ਜਨਮੇ ਲਗਪਗ 60 ਸਾਲਾਂ ਦੇ ਸੰਤ ਸੀਚੇਵਾਲ, ਡੀ.ਏ.ਵੀ.ਕਾਲਜ ਨਕੋਦਰ ਤੋਂ ਪੜ੍ਹੇ ਹਨ ਅਤੇ ਦੋ ਵਾਰ ਪਿੰਡ ਸੀਚੇਵਾਲ ਦੇ ਸਰਪੰਚ ਵੀ ਚੁਣੇ ਗਏ ਸਨ।
ਵਿਕਰਮਜੀਤ ਸਿੰਘ ਸਾਹਨੀ 20 ਫ਼ਰਵਰੀ 1962 ਨੂੰ ਜਨਮੇ ਲਗਪਗ 60 ਸਾਲਾ ਸ: ਵਿਕਰਮਜੀਤ ਸਿੰਘ ਸਾਹਨੀ ਵੀ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਹਨ।

ਸੰਨ ਗਰੁੱਪ ਦੇ ਮਾਲਿਕ, ਦਿੱਲੀ ਰਹਿੰਦੇ ਸ: ਸਾਹਨੀ, ਇਕ ਕਾਰੋਬਾਰੀ ਹੋਣ ਦੇ ਨਾਲ ਨਾਲ ਸਿੱਖ਼ਿਆ, ਸਮਾਜ ਸੇਵਾ ਅਤੇ ਸਭਿਆਚਰਕ ਖ਼ੇਤਰ ਵਿੱਚ ਆਪਣੀ ਪਛਾਣ ਰੱਖਦੇ ਹਨ। ਉਹ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਕੌਮਾਂਤਰੀ ਪ੍ਰਧਾਨ ਹਨ।

ਉਹ ਕਈ ਵਪਾਰਕ, ਸਭਿਆਚਾਰਕ, ਸਮਾਜ ਸੇਵੀ ਅਤੇ ਹੋਰ ਕੌਮੀ ਤੇ ਕੌਮਾਂਤਰੀ ਸੰਸਥਾਵਾਂ ਨਾਲ ਸਰਗਰਮ ਰੂਪ ਵਿੱਚ ਜੁੜੇ ਹੋਏ ਹਨ।

ਇਸੇ ਦੌਰਾਨ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਦੋਹਾਂ ਸ਼ਖਸ਼ੀਅਤਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੀ ਸੂਚਨਾ ਦੀ ਪੁਸ਼ਟੀ ਕਰਦਿਆਂ ਦੋਹਾਂ ਨੂੰ ਵਧਾਈ ਦਿੱਤੀ ਹੈ।

Exit mobile version