Home Punjabi News ਆਕੜ ਕਾਲਜ ‘ਚ ਲਗਾਇਆ ਕੌਮੀ ਸੇਵਾ ਯੋਜਨਾ ਕੈਂਪ

ਆਕੜ ਕਾਲਜ ‘ਚ ਲਗਾਇਆ ਕੌਮੀ ਸੇਵਾ ਯੋਜਨਾ ਕੈਂਪ

0

ਪਟਿਆਲਾ : ਸ਼ਰੋਮਣੀ ਗੁਰਦਵਾਰਾ ਪ੍ਬੰਧਕ ਕਮੇਟੀ ਦੇ ਅਧੀਨ ਸਥਾਪਤ ਸ੍ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਵਿਖੇ ਸੱਤ ਦਿਨਾਂ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਪ੍ਰਿੰ. ਰਾਜਿੰਦਰ ਕੋਰ ਨੇ ਕੀਤਾ। ਉਨਾਂ ਕਿਹਾ ਕਿ ਅਜੋਕੇ ਯੁੱਗ ‘ਚ ਅਜਿਹੇ ਕੈਂਪਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇੰਨਾਂ ਰਾਹੀਂ ਭਾਈਚਾਰਕ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ।ਇਸ ਦੇ ਨਾਲ ਹੀ ਹੱਥੀ ਕਿਰਤ ਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਕੈਪ ਦੀ ਪਰੋਗਰਾਮ ਅਫਸਰ ਪ੍ਰੋ. ਕਿਰਨਪਾਲ ਕੌਰ ਨੇ ਦੱਸਿਆ ਕਿ ਇਸ ਮੌਕੇ ਕੈਂਪਰਾਂ ਨੇ ਸਫਾਈ ਕਾਰਜਾਂ ਦੇ ਨਾਲ-ਨਾਲ ਸੱਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ। ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੀਆਂ ਕੈਂਪਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Exit mobile version