Home Crime News ED Raid: ਪੰਜਾਬ, ਹਰਿਆਣਾ ਤੇ ਹਿਮਾਚਲ ‘ਚ ED ਦੇ ਛਾਪੇ, 20 ਤੋਂ...

ED Raid: ਪੰਜਾਬ, ਹਰਿਆਣਾ ਤੇ ਹਿਮਾਚਲ ‘ਚ ED ਦੇ ਛਾਪੇ, 20 ਤੋਂ ਵੱਧ ਥਾਵਾਂ ‘ਤੇ ਸਰਚ ਆਪਰੇਸ਼ਨ

0

ਚੰਡੀਗੜ੍ਹ/ਦਿੱਲੀ- ਕੇਂਦਰੀ ਜਾਂਚ ਈਡੀ (Himachal ED Raid) ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਡੇਢ ਦਰਜਨ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਹੈ।

ਜਾਣਕਾਰੀ ਅਨੁਸਾਰ ਇਹ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵਿਭਾਗ ਨਾਲ ਸਬੰਧਤ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਜਿਸ ਵਿੱਚ ਈਡੀ ਕਾਰਵਾਈ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਈਡੀ ਡੇਢ ਦਰਜਨ ਟਿਕਾਣਿਆਂ ‘ਤੇ ਤਲਾਸ਼ੀ ਲੈ ਰਹੀ ਹੈ। ਇਸ ਤਹਿਤ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਹਰਿਆਣਾ ਦੇ ਹੋਰ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ।
ਸੂਤਰ ਮੁਤਾਬਕ ਇਹ ਕਰੋੜਾਂ ਰੁਪਏ ਦੇ ਫਰਜ਼ੀ ਰਿਫੰਡ ਲੈਣ ਦਾ ਮਾਮਲਾ ਹੈ। ਇਹ ਧੋਖਾਧੜੀ 2015 ਤੋਂ 2019 ਦਰਮਿਆਨ ਹੋਈ ਸੀ। ਇਸ ਮਾਮਲੇ ‘ਚ ਹਰਿਆਣਾ ਦੀਆਂ ਕਈ ਰੀਅਲ ਅਸਟੇਟ ਕੰਪਨੀਆਂ ਅਤੇ ਅਧਿਕਾਰੀ ਰਡਾਰ ‘ਤੇ ਹਨ। ਹਰਿਆਣਾ ਦੇ ਪੰਚਕੂਲਾ ਵਿੱਚ ਸੈਕਟਰ-20 ਸਨਸਿਟੀ ਪਰਿਕਰਮਾ ਵਿੱਚ ਪ੍ਰਾਪਰਟੀ ਡੀਲਰ ਅਰੁਣ ਗਰਗ ਦੀ ਪਤਨੀ ਫਲੈਟ-1201 ਮਨੋਜ ਸਿੰਗਲਾ ਅਤੇ ਫਲੈਟ-1601 ਰਾਣੀ ਦੇਵੀ ਗਰਗ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਵੇਰੇ 8 ਵਜੇ ਤੋਂ ਈਡੀ ਦੀਆਂ ਟੀਮਾਂ ਵੱਲੋਂ ਦੋ ਪ੍ਰਾਪਰਟੀ ਡੀਲਰਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਹਰਿਆਣਾ ਦੇ ਸ਼ਹਿਰੀ ਵਿਕਾਸ ਅਥਾਰਟੀ ਵਿਭਾਗ ਦਾ ਭ੍ਰਿਸ਼ਟਾਚਾਰ ਦਾ ਮਾਮਲਾ ਵੀ ਹਿਮਾਚਲ ਨਾਲ ਜੁੜਿਆ ਹੋਇਆ ਹੈ। ਸੂਤਰ ਮੁਤਾਬਕ ਹਿਮਾਚਲ ਦੇ ਸੋਲਨ ਅਤੇ ਬੱਦੀ ਟਿਕਾਣਿਆਂ ‘ਤੇ ਵੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਕਈ ਸਰਕਾਰੀ ਅਧਿਕਾਰੀਆਂ ਅਤੇ ਕੁਝ ਸੇਵਾਮੁਕਤ ਅਧਿਕਾਰੀਆਂ ਸਮੇਤ ਨਿੱਜੀ ਮੁਲਜ਼ਮਾਂ ਦੇ ਟਿਕਾਣਿਆਂ ‘ਤੇ ਈਡੀ ਦੀ ਕਾਰਵਾਈ ਜਾਰੀ ਹੈ।
ਜਾਂਚ ਏਜੰਸੀ ਦੇ ਸੂਤਰ ਮੁਤਾਬਕ ਹੁਣ ਕਈ ਰੀਅਲ ਅਸਟੇਟ ਕਾਰੋਬਾਰੀ ਜਾਂਚ ਏਜੰਸੀ ਈਡੀ ਦੇ ਰਡਾਰ ‘ਚ ਆ ਗਏ ਹਨ। ਇਹਨਾਂ ਵਿੱਚ. ਸੁਨੀਲ ਕੁਮਾਰ ਗਰਗ, ਮਨੋਜ ਪਾਲ ਸਿੰਗਲਾ, ਕੰਪਨੀ ਸਰਟੇਨ ਫਿਊਜ਼ਰ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਫੈਬੂਲਸ ਫਿਊਚਰ ਪ੍ਰਾਈਵੇਟ ਲਿਮਟਿਡ, ਯੂਨੀਸਿਟੀ ਕੰਸਟਰਕਸ਼ਨ ਅਤੇ ਕੁਝ ਹੋਰ ਅਣਪਛਾਤੇ ਸਰਕਾਰੀ ਅਤੇ ਪ੍ਰਾਈਵੇਟ ਮੁਲਜ਼ਮ ਸ਼ਾਮਿਲ ਹਨ।

Exit mobile version