ਲੁਧਿਆਣਾ : ਆਰ.ਐਸ.ਐਸ ਪ੍ਮੁੱਖ ਮੋਹਨ ਭਾਗਵਤ ਵਲੋਂ ਦਲਿਤਾਂ ਦੇ ਰਾਖਵੇਕਰਨ ਦੀ ਪਾਲਿਸੀ ਵਿਚ ਸੋਧ ਕਰਨ ਦੇ ਦਿੱਤੇ ਬਿਆਨ ਦੇ ਵਿਰੋਧ ਵਿਚ ਲੁਧਿਆਣਾ ਯੂਥ ਕਾਂਗਰਸ ਵਲੋਂ ਮੀਤ ਪ੍ਧਾਨ ਸੰਨੀ ਕੈਂਥ ਅਤੇ ਸਕੱਤਰ ਰਾਹੁਲ ਡੁੱਲਗਚ ਦੀ ਅਗਵਾਈ ਹੇਠ ਸਥਾਨਕ ਫਿਰੋਜਪੁਰ ਰੋਡ ਤੇ ਪੁਤਲਾ ਫੂਕ ਪ੍ਦਰਸ਼ਨ ਕੀਤਾ ਗਿਆ ਜਿਸ ਵਿਚ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਪਹਿਲਵਾਨ ਵਿਕਰਮਜੀਤ ਸਿੰਘ, ਯੂਥ ਕਾਂਗਰਸ ਹਲਕਾ ਕੇਂਦਰੀ ਦੇ ਸਾਬਕਾ ਪ੍ਧਾਨ ਲੱਕੀ ਕਪੂਰ, ਹਲਕਾ ਉੱਤਰੀ ਦੇ ਸਾਬਕਾ ਪ੍ਧਾਨ ਹਿਮਾਂਸ਼ੂ ਵਾਲੀਆ, ਲੁਧਿਆਣਾ ਯੂਥ ਕਾਂਗਰਸ ਦੇ ਜਨ. ਸਕੱਤਰ ਹਰਭਜਨ ਲੁਹਾਰਾ, ਹਲਕਾ ਆਤਮ ਨਗਰ ਦੇ ਪ੍ਧਾਨ ਗੁਰਜੀਤ ਸਿੰਘ ਸ਼ੀਂਹ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਇਸ ਮੌਕੇ ਪੁਤਲਾ ਫੂਕਣ ਉਪਰੰਤ ਆਪਣੇ ਸੰਬੋਧਨ ਵਿਚ ਕੈਂਥ ਅਤੇ ਡੁਲਗੱਚ ਨੇ ਕਿਹਾ ਕਿ ਆਰ.ਐਸ.ਐਸ ਦਾ ਮੁੱਖ ਮੰਤਵ ਦੇਸ਼ ਵਿਚ ਦਲਿਤਾਂ ਨੂੰ ਨੀਵਾਂ ਦਿਖਾਂਉਂਦੇ ਹੋਏ ਮੁੜ ਬਾਹਮਣਵਾਦੀ ਸੋਚ ਨੂੰ ਸੁਰਜੀਤ ਕਰਨਾ ਹੈ ਅਤੇ ਜਿਸ ਨੂੰ ਕਾਂਗਰਸ ਪਾਰਟੀ ਖਾਸ ਕਰਕੇ ਯੂਥ ਕਾਂਗਰਸ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗੀ । ਉਹਨਾਂ ਕਿਹਾ ਕਿ ਭਾਜਪਾ ਸ਼ਾਸਤ ਕੇਂਦਰ ਸਰਕਾਰ ਆਰ.ਐਸ.ਐਸ ਦੇ ਹੱਥਾਂ ਦੀ ਕਠਪੁਤਲੀ ਹੈ ਅਤੇ ਇਸ ਵਲੋਂ ਦਲਿਤਾਂ ਦੇ ਹੱਕ ਖੋਹਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਪਰੰਤੂ ਦਲਿਤਾਂ ਦੇ ਹੱਕਾਂ ਤੇ ਡਾਕੇ ਨਹੀ ਮਾਰਨ ਦਿੱਤੇ ਜਾਣਗੇ । ਉਹਨਾਂ ਮੰਗ ਕੀਤੀ ਕਿ ਮੋਹਨ ਭਾਗਵਤ ਆਪਣੇ ਇਸ ਬਿਆਨ ਲਈ ਸਮੂਹ ਦਲਿਤ ਭਾਈਚਾਰੇ ਤੋਂ ਮਾਫੀ ਮੰਗਣ ਨਹੀ ਤਾਂ ਲੁਧਿਆਣਾ ਤੋਂ ਸ਼ੁਰੂ ਹੋਈ ਇਹ ਵਿਰੋਧ ਦੀ ਚਿੰਗਾੜੀ ਬਹੁਤ ਜਲਦ ਭਾਂਬੜ ਦਾ ਰੂਪ ਧਾਰਨ ਕਰ ਲਵੇਗੀ । ਇਸ ਮੌਕੇ ਹਲਕਾ ਦੱਖਣੀ ਦੇ ਪ੍ਧਾਨ ਮਹਿਤਾਬ ਸਿੰਘ ਬੰਟੀ, ਹਲਕਾ ਕੇਂਦਰੀ ਦੇ ਮੀਤ ਪ੍ਧਾਨ ਗੌਰਵ ਭੱਟੀ, ਜਨ. ਸਕਤਰ ਸੁਸ਼ੀਲ ਭੱਟੀ, ਯੂਥ ਕਾਂਗਰਸ ਹਲਕਾ ਗਿੱਲ ਦੇ ਮੀਤ ਪ੍ਧਾਨ ਪ੍ਰਿੰਸ ਕੈਂਥ, ਵਰਿੰਦਰ ਗਾਗਟ, ਚੰਦਰ ਸ਼ੇਖਰ ਸਹੋਤਾ, ਦੀਪਕ ਉੱਪਲ, ਹਾਮਿਦ ਅਲੀ, ਪਰਮਿੰਦਰ ਚੌਹਾਨ, ਬਬਰੀਕ ਸਹੋਤਾ, ਲਾਲੀ ਸੈਣੀ, ਅਮਨਦੀਪ ਸਿੰਘ ਬੂਲ, ਪਾਰਸ ਪੁਰੀ, ਹਰਜੀਤ ਸਿੰਘ ਕਿੰਗ, ਸੁਖਵੀਰ ਸਿੰਘ ਗਰੇਵਾਲ, ਹਰਮਨ ਭੁੱਲਰ, ਰਜਤ ਕੁੰਦਰਾ, ਅਬੀ ਗੁਪਤਾ, ਜੱਸ ਦੁੱਗਰੀ, ਰੋਹਿਤ ਪਾਹਵਾ, ਬੱਬੂ ਘੁਲਿਆਣੀ, ਯਾਦਵਿੰਦਰ ਜੋਨੀ, ਆਕਾਸ਼ ਤਿਵਾੜੀ, ਕੁਲਵਿੰਦਰ ਸਿੰਘ, ਸਰਪੰਚ ਕੁਲਦੀਪ ਨੇਗੀ ਆਦਿ ਹਾਜਰ ਸਨ ।