ਸ੍ ਮੁਕਤਸਰ ਸਾਹਿਬ :ਸ੍ ਮੁਕਤਸਰ ਸਾਹਿਬ ਜਿਲੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕੰਮਾਂ ਅਤੇ ਪ੍ਗਤੀ ਦਾ ਜਾਇਜਾ ਲੈਣ ਲਈ ਅੱਜ ਸ੍ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ ਮੁਕਤਰ ਸਾਹਿਬ ਦੀ ਦੀ ਪ੍ਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਆਯੋਜਿਤ ਹੋਈ, ਇਸ ਮੀਟਿੰਗ ਵਿੱਚ ਸ੍ ਰਾਮਵੀਰ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਸ੍ ਰਾਮ ਸਿੰਘ ਐਸ.ਡੀ.ਐਮ ਸ੍ ਮੁਕਤਸਰ ਸਾਹਿਬ, ਸ੍ ਬਿਕਰਮਜੀਤ ਸਿੰਘ ਸ਼ੇਰਗਿੱਲ ਐਸ.ਡੀ.ਐਮ ਮਲੋਟ, ਮੈਡਮ ਮਨਦੀਪ ਕੌਰ ਐਸ.ਡੀ.ਐਮ ਗਿੱਦੜਬਾਹਾ,ਸ੍ ਜਗਜੀਵਨ ਰਾਮ ਸਿਵਿਲ ਸਰਜਨ, ਡਾ. ਮਦਨ ਗੋਪਾਲ ਸ਼ਰਮਾ ਟੀ.ਬੀ.ਕੰਟਰੋਲ ਅਫਸਰ, ਸ੍ ਦਵਿੰਦਰ ਕੁਮਾਰ ਜਿਲਾ ਸਿੱਖਿਆ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਨੇ ਜਿਲਾ ਮਾਲ ਵਿਭਾਗ ਦੀ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਕਿਹਾ ਕਿ ਜਿਹਨਾਂ ਵਿਅਕਤੀਆਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਲਿਆ ਹੈ, ਉਸ ਕਰਜ਼ੇ ਦੀ ਵਸੂਲੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੈਡਿੰਗ ਨਿਸ਼ਾਨਦੇਹੀ ਦਾ ਕੰਮ ਮੁਕੰਮਲ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਜਿਹਨਾਂ ਲਾਭਪਾਤਰੀਆਂ ਨੇ ਸਰਕਾਰੀ ਸੇਵਾਵਾਂ ਪਰਾਪਤ ਕਰਨ ਲਈ ਮਾਲ ਵਿਭਾਗ ਜਾਂ ਸੁਵਿਧਾ ਸੈਂਟਰਾਂ ਪਾਸ ਅਪਲਾਈ ਕਰਦਾ ਹੈ ਤਾਂ ਜੇਕਰ ਲਾਭਪਾਤਰੀ ਨੂੰ ਸਮੇਂ ਸਿਰ ਕਿਸੇ ਪ੍ਕਾਰ ਦੀ ਸੂਚਨਾਂ ਮੁਹੱਈਆਂ ਨਹੀਂ ਕਰਵਾਈ ਜਾਂਦੀ ਤਾਂ ਸਬੰਧਿਤ ਇੰਚਾਰਜਾਂ ਨੂੰ ਰਾਈਟ ਟੂ ਸਰਵਿਸ ਐਕਟ ਤਹਿਤ ਜੁਰਮਾਨਾ ਕੀਤਾ ਜਾ ਸਕਦਾ ਹੈ।
ਸ਼ੁਰੂ ਹੋਣ ਵਾਲੇ ਤਿਉਹਾਰੀ ਸੀਜਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਿਹਤ ਵਿਭਾਗ ਨੂੰ ਸਖਤ ਹਦਾਇਤ ਕੀਤੀ ਕਿ ਨਕਲੀ ਖੋਇਆ ਅਤੇ ਰੰਗਦਾਰ ਮਿਠਾਈਆਂ ਦੀ ਵਿਕਰੀ ਨੂੰ ਜਿਲੇ ਵਿੱਚ ਸਖਤੀ ਨਾਲ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਦੀ ਸਿਹਤ ਨੂੰ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਨਾ ਪਹੁੰਚੇ। ਉਹਨਾਂ ਸਰਕਾਰੀ ਹਸਪਤਾਲਾਂ ਦੀ ਬਜਾਏ ਪੇਂਡੂ ਖੇਤਰਾਂ ਵਿੱਚ ਹੋਮ ਡਿਲਵਰੀ ਦੇ ਵੱਧ ਰਹੇ ਕੇਸਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਵਿਭਾਗ ਨੂੰ ਸਖਤ ਹਦਾਇਤ ਕੀਤੀ ਕਿ ਘਰਾਂ ਵਿੱਚ ਹੋਣ ਵਾਲੇ ਜਨੇਪੇ ਦੀ ਦਰ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਯਕੀਨੀ ਬਣਾਇਆ ਜਾਵੇ ਕਿ ਜਨੇਪੇ ਹਸਪਤਾਲਾਂ ਵਿੱਚ ਹੋਣ ਤਾਂ ਜੋ ਗਰਭਵਤੀ ਔਰਤਾਂ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਮੀਟਿੰਗ ਦੌਰਾਨ ਸ੍ ਜਗਜੀਵਨ ਰਾਮ ਸਿਵਿਲ ਸਰਜਨ ਸ੍ ਮੁਕਤਸਰ ਸਾਹਿਬ ਨੇ ਦੱਸਿਆਂ ਕਿ ਸਿਹਤ ਵਿਭਾਗ ਵਲੋਂ ਮਹੀਨਾ ਅਗਸਤ ਦੌਰਾਨ 1347 ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਕੀਤੀ ਗਈ 632 ਡਿਲਵਰੀਆਂ ਸਰਕਾਰੀ ਸੰਸਥਾਵਾਂ ਵਿੱਚ ਕੀਤੀਆਂ ਗਈਆਂ ਹਨ । ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ ਟੀ.ਬੀ. ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਲਈ
ਮਹੀਨਾ ਅਗਸਤ ਦੌਰਾਨ 481 ਮਰੀਜ਼ਾਂ ਦੇ ਟੀ.ਬੀ ਦੀ ਬਿਮਾਰੀ ਦਾ ਪਤਾ ਲਗਾਉਣ ਲਈ ਸੈਂਪਲ ਲਏ ਗਏ, ਜਿਹਨਾਂ ਵਿਚੋ 101 ਪੋਜੀਟਿਵ ਅਤੇ 135 ਆਨ ਡੋਟ ਕੇਸ ਪਾਏ ਗਏ ਅਤੇ ਕੁਲ 135 ਟੀ.ਬੀ. ਦੇ ਮਰੀਜਾਂ ਦਾ ਮੁਫਤ ਇਲਾਜ ਸਿਹਤ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ । ਉਹਨਾਂ ਅੱਗੇ ਦੱਸਿਆਂ ਕਿ ਸਕੂਲ ਹੈਲਥ ਪਰੋਗਰਾਮ ਤਹਿਤ 8750 ਸਕੂਲੀ ਬੱਚਿਆਂ ਅਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਦਾ ਮੈਡੀਕਲ ਟੀਮਾਂ ਦੁਆਰਾ ਮੁਢਲਾ ਚੈਕਅਪ ਕੀਤਾ ਗਿਆ ਅਤੇ 1541 ਬੱਚੇ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਪਾਏ ਗਏ ਅਤੇ 1111 ਬੱਚਿਆਂ ਨੂੰ ਜਿਲਾ ਹਸਪਤਾਲ ਤੇ ਰੈਫਰ ਕੀਤੇ ਗਏ।
ਜਿਲਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਸ੍ ਦਵਿੰਦਰ ਰਾਜੋਰੀਆ ਜਿਲਾ ਸਿੱਖਿਆ ਅਫਸਰ ਸ੍ ਮੁਕਤਸਰ ਸਾਹਿਬ ਨੇ ਦੱਸਿਆ ਕਿ ਪ੍ਵੇਸ ਪਰੋਜੈਕਟ ਤਹਿਤ ਸਰਕਾਰੀ ਪਰਾਇਮਰੀ ਸਕੂਲਾਂ ਵਿੱਚ ਪਰਾਇਮਰੀ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਪ੍ਵੇਸ ਪਰੋਜੈਕਟ ਚਲਾਇਆ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਪੱਧਰ ਤੇ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਪੰਚਾਂ, ਐਸ.ਐਮ.ਸੀ ਦੇ ਮੈਂਬਰਾਂ ਨੇ ਭਾਗ ਲਿਆ।