ਸ੍ ਪ੍ਰੀਤਮ ਸਿੰਘ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵੱਲੋਂ ਦਿੱਤੇ ਦਿਸਾ-ਨਿਰਦੇਸਾ ਅਨੁਸਾਰ ਮੁਕੱਦਮਾ ਨੰਬਰ 27 , 7.13(2)88 ਪੀ.ਸੀ. ਐਕਟ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਵਿਰੁੱਧ ਸਾਹਿਬ ਸਿੰਘ, ਜੇ.ਈ., ਗਰਿੱਡ ਰੌੜ੍ ਜਗੀਰ, ਸਬ-ਡਿਵੀਜਨ ਦੇਵੀਗੜ੍ ਦਰਜ ਕੀਤਾ ਗਿਆ ਹੈ।
ਮੁਦੱਈ ਸ੍ ਅਜਾਇਬ ਸਿੰਘ ਪੁੱਤਰ ਸ੍ ਹਰੀ ਸਿੰਘ ਪਿੰਡ ਭਗਵਾਨਪੁਰ ਜੱਟਾਂ, ਤਹਿਸੀਲ ਦੂਧਨ ਸਾਧਾਂ ਜਿਲਾ ਪਟਿਆਲਾ, ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਜਿਸ ਕੋਲ 7 ਕਿਲੇ ਜਮੀਨ ਪਿੰਡ ਭਗਵਾਨਪੁਰ ਜੱਟਾਂ ਵਿਖੇ ਹੈ, ਜਿਸ ਦੇ ਖੇਤ ਵਿਚ 20 ਹਾਰਸ ਪਾਵਰ ਦੀ ਮੋਟਰ ਇਸਦੇ ਬੋਰ ਤੇ ਲੱਗੀ ਹੋਈ ਹੈ। ਜਿਸਦਾ ਬੋਰ ਕਰੀਬ 2 ਮਹੀਨੇ ਪਹਿਲਾਂ ਖਰਾਬ ਹੋ ਗਿਆ ਸੀ। ਗਰੀਬ ਪਰਿਵਾਰ ਨਾਲ ਸਬੰਧ ਰੱਖਣ ਕਰਕੇ ਨਵਾਂ ਬੋਰ ਨਹੀਂ ਲਗਵਾ ਸਕਿਆ, ਇਸਦੇ ਬੋਰ ਦੇ ਨਾਲ ਇਸਦੇ ਚਾਚੇ ਜਗੀਰ ਸਿੰਘ ਦਾ ਬੋਰ ਵੀ ਲੱਗਿਆ ਹੋਇਆ ਹੈ, ਜਿਸ ਤੇ ਕੋਈ ਕੁਨੈਕਸਨ ਨਹੀਂ ਹੈ। ਇਸ ਬੋਰ ਪਰ ਮੁਦੱਈ ਨੇ ਜੇ.ਈ. ਸਾਹਿਬ ਸਿੰਘ ਨੂੰ ਕਿਹਾ ਕਿ ਮੈਂ ਆਪਣਾ ਕੁਨੈਕਸਨ ਇਸ ਤੇ ਚਲਾ ਕੇ ਜੀਰੀ ਪਾਲਣਾ ਚਾਹੁੰਦਾ ਹਾਂ ਪ੍ਰੰਤੂ ਉਕਤ ਜੇ.ਈ. ਸਾਹਿਬ ਸਿੰਘ ਨੇ ਕਿਹਾ ਕਿ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ। ਇਸ ਬਦਲੇ ਤੈਨੂੰ 5000/_ ਰੁਪਏ ਬਤੌਰ ਰਿਸਵਤ ਦੇਣੇ ਪੈਣਗੇ। 5000/_ਰੁਪਏ ਰਿਸਵਤ ਹਾਸਲ ਕਰਦੇ ਨੂੰ ਇੰਸਪੈਕਟਰ ਪਰਮਜੀਤ ਕੌਰ, ਵਿਜੀਲੈਂਸ ਬਿਊਰੋ, ਪਟਿਆਲਾ ਨੇ ਸਮੇਤ ਵਿਜੀਲੈਂਸ ਟੀਮ ਰੰਗੇਂ ਹੱਥੀਂ ਗਰਿਫਤਾਰ ਕੀਤਾ। ਦੋਸੀ ਸਾਹਿਬ ਸਿੰਘ, ਜੇ.ਈ., ਗਰਿੱਡ ਰੋਹੜ ਜਗੀਰ ਸਬ_ਡਿਵੀਜਨ ਦੇਵੀਗੜ੍ਹ ਨੇ ਇਹ ਰਿਸਵਤ ਵਾਲੇ ਪੈਸੇ ਸ੍ ਸਤਨਾਮ ਸਿੰਘ ਪੁੱਤਰ ਸ੍ ਨਿਰਮਲ ਸਿੰਘ ਵਾਸੀ ਪਿੰਡ ਭਗਵਾਨਪੁਰ ਜੱਟਾਂ, ਤਹਿਸੀਲ ਦੂਧਨ ਸਾਧਾਂ, ਜਿਲਾ ਪਟਿਆਲਾ ਦੀ ਹਾਜਰੀ ਵਿਚ ਮੰਗ ਕੇ ਹਾਸਲ ਕੀਤੇ। ਡਾ. ਵਿਜੈ ਕੁਮਾਰ, ਵੈਟਨਰੀ ਅਫਸਰ, ਸਿਵਲ ਵੈਟਨਰੀ ਹਸਪਤਾਲ, ਪਿੰਡ ਦੌਣਕਲਾਂ, ਤਹਿਸੀਲ ਤੇ ਜਿਲਾ ਪਟਿਆਲਾ ਅਤੇ ਸ੍ ਵੀਰਪ੍ਰੀਤ ਸਿੰਘ, ਵੈਟਨਰੀ ਇੰਸਪੈਕਟਰ, ਸਿਵਲ ਵੈਟਨਰੀ ਹਸਪਤਾਲ, ਪਿੰਡ ਦੌਣਕਲਾਂ, ਤਹਿਸੀਲ ਤੇ ਜਿਲਾ ਪਟਿਆਲਾ (ਦੋਵੇਂ ਸਰਕਾਰੀ ਗਵਾਹ) ਦੀ ਹਾਜਰੀ ਵਿੱਚ ਉਕਤ ਰਿਸਵਤ ਵਾਲੇ 5000/_ ਰੁਪਏ ਦੋਸੀ ਉਕਤ ਤੋਂ ਬਰਾਮਦ ਕੀਤੇ। ਵਿਜੀਲੈਂਸ ਟੀਮ ਵਿਚ ਇੰਸਪੈਕਟਰ ਰਾਮ ਫਲ, ਸਬ_ਇੰਸਪੈਕਟਰ ਪ੍ਰਿਤਪਾਲ ਸਿੰਘ, ਏ.ਐਸ.ਆਈ. ਭੁਪਿੰਦਰ ਸਿੰਘ, ਹੌਲਦਾਰ ਕੁੰਦਨ ਸਿੰਘ, ਹਰਮੀਤ ਸਿੰਘ, ਵਿਜੈ ਸਾਰਦਾ, ਸਾਮ ਸੁੰਦਰ ਸਾਮਲ ਸਨ। ਮੁਕੱਦਮਾ ਦੀ ਤਫਤੀਸ ਜਾਰੀ ਹੈ।