Home Political News ਹਰ ਔਰਤ ਨੂੰ ਮਿਲੇਗਾ ਪਾਰਟੀ ਚ ਪੂਰਾ ਸਨਮਾਨ — ਆਸ਼ਾ ਕੁਮਾਰੀ

ਹਰ ਔਰਤ ਨੂੰ ਮਿਲੇਗਾ ਪਾਰਟੀ ਚ ਪੂਰਾ ਸਨਮਾਨ — ਆਸ਼ਾ ਕੁਮਾਰੀ

0

ਫਤਿਹਗੜ੍ਹ ਸਾਹਿਬ,: ਸਥਾਨਕ ਸ਼ਹਿਰ ਵਿਖੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਜਿਲਾ ਫਤਿਹਗੜ੍ਹ ਸਾਹਿਬ ਵਿਖੇ ਜਿਲਾ ਮਹਿਲਾ ਕਾਂਗਰਸ ਵਲੋਂ ਬੀਬੀ ਮਨਦੀਪ ਕੌਰ ਨਾਗਰਾ ਅਤੇ ਜਿਲਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਸਿਰੋਪਾਓ ਭੇਂਟ ਕਰ ਸਨਮਾਨ ਕੀਤਾ ਗਿਆ। ਇਸ ਮੌਕੇ ਆਸ਼ਾ ਕੁਮਾਰੀ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਔਰਤ ਦਾ ਸਤਿਕਾਰ ਕਰਦੀ ਆਈ ਹੈ, ਇਸ ਲਈ ਆਉਣ ਵਾਲੇ ਸਮੇਂ ਚ ਹਰ ਔਰਤ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਨੇ ਔਰਤ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ। ਅਗਰ ਅੱ! ਸਮਾਜ ਵਿੱਚ ਔਰਤ ਦੇ ਬਰਾਬਰਤਾ ਦੀ ਅਵਾਜ਼ ਬੁਲੰਦ ਹੋਈ ਹੈ, ਇਸ ਵੀ ਕਾਂਗਰਸ ਪਾਰਟੀ ਦੀ ਦੇਣ ਹੈ। ਉਹਨਾਂ ਕਿਹਾ ਕਿ ਕਿਸੇ ਵਿਅਕਤੀ ਦੀ ਕਾਮਯਾਬੀ ਪਿਛੇ ਹਮੇਸ਼ਾਂ ਹੀ ਇੱਕ ਔਰਤ ਦਾ ਹੱਥ ਹੁੰਦਾ ਹੈ, ਇਸ ਲਈ ਸਭ ਇਕੱਠੇ ਹੋ ਕੇ ਇੰਨੀ ਮਿਹਨਤ ਕਰੋ ਕਿ ਮਿਸ਼ਨ 2017 ਨੂੰ ਸਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਗਰੀਬਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ। ਇਸ ਮੌਕੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਮਨਦੀਪ ਕੌਰ ਨਾਗਰਾ ਵਲੋਂ ਜਿਥੇ ਔਰਤਾਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਮਿਸ਼ਨ 2017 ਦੀਆਂ ਤਿਆਰੀਆਂ ਸਬੰਧੀ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ।

Exit mobile version