Home Religious News ਸ਼ੀ ਨਗਰ ਗੜਵਾਲ ਦੇ ਨਜਦੀਕ ਰੁਦਰ ਪ੍ਯਾਗ ਦੀਆਂ ਉਚੀਆਂ ਪਹਾੜੀਆਂ ਤੇ ਬਦੱਲ...

ਸ਼ੀ ਨਗਰ ਗੜਵਾਲ ਦੇ ਨਜਦੀਕ ਰੁਦਰ ਪ੍ਯਾਗ ਦੀਆਂ ਉਚੀਆਂ ਪਹਾੜੀਆਂ ਤੇ ਬਦੱਲ ਫਟਿਆ ਜਾਨੀ ਮਾਲੀ ਨੁਕਸਾਨ ਤੋਂ ਹੋਇਆ ਬਚਾਅ

0

ਰਿਸ਼ੀਕੇਸ(ਸ਼ਰਨਜੀਤ ਕੌਰ) ਰਿਸ਼ੀ ਕੇਸ਼ ਬਦਰੀ ਨਾਥ ਮਾਰਗ ਤੇ ਸ਼ੀ ਨਗਰ ਗੜਵਾਲ(ਉਤਰਾਖੰਡ) ਦੇਨਜ਼ਦੀਕ ਰੁਦਰ ਪ੍ਯਾਗ ਦੀਆਂ ਉਚੀਆਂ ਪਹਾੜੀਆਂ ਵਿੱਚ ਬਦੱਲ ਫੱਟ ਗਿਆ ਇਸ ਸਬੰਧ ਵਿੱਚ ਗੁਰਦੁਆਰਾ ਸ਼੍ ਹੇਮਕੁੰਟ ਸਾਹਿਬ ਰਿਸ਼ੀ ਕੇਸ ਦੇ ਮੈਨੇਜਰ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੁਦਰ ਪ੍ਰਯਾਗ ਦੀਆਂ ਉਚੀਆਂ ਪਹਾੜੀਆਂ ਤੇ ਦੇਰ ਸ਼ਾਮ ਬਦੱਲ ਫਟੱਣ ਨਾਲ ਰਿਸ਼ੀ ਕੇਸ਼ ਤੋੰ ਬਦਰੀ ਨਾਥ ਧਾਮ ਦਾ ਮੁੱਖ ਮਾਰਗ ਤਕਰੀਬਨ ਚਾਰ ਘੰਟੇ ਬੰਦ ਰਿਹਾ। ਉਹਨਾਂ ਸ਼੍ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਬਦੱਲ ਦੇ ਫਟੱਣ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ।ਬਦੱਲ ਫਟੱਣ ਨਾਲ ਪਾਣੀ ਮੁੱਖ ਮਾਰਗ ਤੋਂ ਹੁੰਦਾ ਹੋਇਆ ਗੰਗਾਂ ਵਿੱਚ ਚਲਾ ਗਿਆ ਅਤੇ ਇਸ ਨਾਲ ਸੜਕ ਨੂੰ ਵੀ ਕੋਈ ਨੁਕਸਾਨ ਨਹੀਂ ਹੁਇਆ।ਅਤੇ ਹੁਣ ਯਾਤਰਾ ਸ਼੍ ਹੇਮਕੁੰਟ ਸਾਹਿਬ ਨਿਰਵਿਗਨ ਚੱਲ ਰਹੀ ਹੈ।

Exit mobile version